ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ 'ਚ ਗ੍ਰਿਫ਼ਤਾਰ ਨਾਬਾਲਗ਼ ਨੂੰ ਅਦਾਲਤ ਨੇ ਦਿੱਤੀ 10ਵੀਂ ਦੇ ਪੇਪਰ ਦੇਣ ਦੀ ਆਗਿਆ

ਦਿੱਲੀ ਦੰਗਿਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜੇ ਗਏ ਨਾਬਾਲਗ਼ ਨੂੰ ਅਦਾਲਤ ਨੇ ਅੱਜ (ਸ਼ੁੱਕਰਵਾਰ) ਨੂੰ ਪੇਪਰ ਦੇਣ ਦੀ ਆਗਿਆ ਦੇ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਹਰ ਕਿਸੇ ਨੂੰ ਸਿੱਖਿਆ ਦਾ ਅਧਿਕਾਰ ਹੈ। ਦੋਸ਼ੀ ਵਿਦਿਆਰਥੀ 10ਵੀਂ ਜਮਾਤ ਦਾ ਵਿਦਿਆਰਥੀ ਹੈ। ਉਸ ਨੇ ਅਦਾਲਤ ਤੋਂ ਇਮਤਿਹਾਨ ਲੈਣ ਲਈ ਆਗਿਆ ਮੰਗੀ ਸੀ।


 

ਪਿਛਲੇ ਮਹੀਨੇ ਉੱਤਰ-ਪੂਰਬੀ ਦਿੱਲੀ ਵਿੱਚ ਭੜਕੀ ਹਿੰਸਾ ਦੇ ਬਾਰੇ ਵਿੱਚ, ਦਿੱਲੀ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਰਾਜਧਾਨੀ ਵਿੱਚ ਅਮਨ-ਕਾਨੂੰਨ ਦੀ ਸਥਿਤੀ ਆਮ ਹੈ। ਪੁਲਿਸ ਨੇ ਦੱਸਿਆ ਕਿ ਹਿੰਸਾ ਦੇ ਮਾਮਲੇ ਵਿੱਚ 712 ਐਫਆਈਆਰ ਦਰਜ ਕਰਨ ਨਾਲ ਹੀ 200 ਤੋਂ ਵੱਧ ਮੁਲਜ਼ਮ ਗ੍ਰਿਫ਼ਤਾਰ ਕੀਤੇ ਗਏ ਹਨ।

 

 


ਦਿੱਲੀ ਪੁਲਿਸ ਦੇ ਬੁਲਾਰੇ ਐਮਐਸ ਰੰਧਾਵਾ ਨੇ ਕਿਹਾ ਕਿ ਦੰਗਿਆਂ ਵਿੱਚ ਸ਼ਾਮਲ ਲੋਕਾਂ ਦੀ ਪਛਾਣ ਚਿਹਰੇ ਦੀ ਪਛਾਣ ਵਾਲੇ ਸਾੱਫਟਵੇਅਰ ਦੀ ਮਦਦ ਨਾਲ ਕੀਤੀ ਗਈ ਹੈ ਅਤੇ ਸਾਰੇ ਪੱਖਾਂ ਤੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।


ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਰਾਜ ਸਭਾ ਵਿੱਚ ਕਿਹਾ ਸੀ ਕਿ ਇਸ ਮਾਮਲੇ ਵਿੱਚ 700 ਐਫਆਈਆਰ ਦਰਜ ਕੀਤੀਆਂ ਗਈਆਂ ਹਨ। 2,647 ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਇਹ ਸਾਰੀਆਂ ਗ੍ਰਿਫ਼ਤਾਰੀਆਂ ਵਿਗਿਆਨਕ ਢੰਗ ਨਾਲ ਕੀਤੀਆਂ ਜਾ ਰਹੀਆਂ ਹਨ।

 

ਉਨ੍ਹਾਂ ਨੇ ਕਿਹਾ ਕਿ 1922 ਚਿਹਰਿਆਂ ਅਤੇ ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦੀ ਹੱਦ 24 ਫਰਵਰੀ ਨੂੰ ਹੀ ਸੀਲ ਕਰ ਦਿੱਤੀ ਗਈ ਸੀ। ਲੋਕਤੰਤਰੀ ਦੇਸ਼ ਵਿੱਚ ਦੋ-ਦੇਸ਼ਾਂ ਦੀ ਸਰਹੱਦ ਦੀ ਤਰ੍ਹਾਂ, ਦੋ ਰਾਜਾਂ ਦੀ ਸਰਹੱਦ ਨੂੰ ਸੀਲ ਨਹੀਂ ਕੀਤਾ ਜਾ ਸਕਦਾ।
.....

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi violence case Delhi court allows accused student to appear Class 10th board exam