ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ : ਹਾਈ ਕੋਰਟ 'ਚ ਪੁਲਿਸ ਨੇ ਕਿਹਾ - ਭੜਕਾਊ ਭਾਸ਼ਣਾਂ 'ਤੇ ਕੇਸ ਦਰਜ ਕਰਨ ਦਾ ਸਹੀ ਸਮਾਂ ਨਹੀਂ

ਦਿੱਲੀ ਹਿੰਸਾ ਮਾਮਲੇ 'ਚ ਵੀਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਸੁਣਵਾਈ ਹੋਈ। ਇਸ ਦੌਰਾਨ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਭੜਕਾਊ ਭਾਸ਼ਣ ਦੇਣ ਵਾਲੇ ਆਗੂਆਂ ਵਿਰੁੱਧ ਮਾਮਲਾ ਦਰਜ ਕਰਨ ਦਾ ਹਾਲੇ ਸਹੀ ਸਮਾਂ ਨਹੀਂ ਹੈ। ਸਹੀ ਸਮਾਂ ਆਉਣ 'ਤੇ ਮਾਮਲਾ ਦਰਜ ਹੋਵੇਗਾ।
 

 

ਉਨ੍ਹਾਂ ਇਹ ਵੀ ਕਿਹਾ ਕਿ ਹਾਲੇ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦਾ ਧਿਆਨ ਹਾਲਾਤ ਨੂੰ ਕਾਬੂ ਕਰਨ ਅਤੇ ਸ਼ਾਂਤੀ ਕਾਇਮ ਕਰਨ 'ਤੇ ਹੈ। ਨਾਲ ਹੀ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਇਸ ਮਾਮਲੇ 'ਚ ਹੁਣ ਤਕ 48 ਐਫਆਈਆਰ ਦਰਜ ਹੋ ਚੁੱਕੀਆਂ ਹਨ। ਇਸ 'ਤੇ ਦਿੱਲੀ ਹਾਈ ਕੋਰਟ ਦੇ ਮੁੱਖ ਜੱਜ ਜਸਟਿਸ ਡੀਐਨ ਪਟੇਲ ਨੇ ਮਾਮਲੇ ਦੀ ਸੁਣਵਾਈ 4 ਹਫਤੇ ਲਈ ਮੁਲਤਵੀ ਕਰ ਦਿੱਤੀ ਹੈ। ਨਾਲ ਹੀ ਗ੍ਰਹਿ ਮੰਤਰਾਲਾ ਨੂੰ ਇੱਕ ਧਿਰ ਬਣਾਉਂਦਿਆਂ ਭੜਕਾਊ ਭਾਸ਼ਣ ਮਾਮਲੇ 'ਚ ਇੱਕ ਵਿਸਥਾਰਤ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਹਨ।
 

 

ਦਿੱਲੀ ਹਾਈ ਕੋਰਟ ਨੇ ਦਿੱਲੀ ਪੁਲਿਸ ਅਤੇ ਕੇਂਦਰ ਸਰਕਾਰ ਨੂੰ ਭੜਕਾਊ ਬਿਆਨਾਂ ਲਈ ਦਾਇਰ ਪਟੀਸ਼ਨ 'ਤੇ ਵਿਸਥਾਰਤ ਜਵਾਬ ਦਾਖਲ ਕਰਨ ਲਈ ਕਿਹਾ ਹੈ। 4 ਹਫ਼ਤਿਆਂ ਵਿੱਚ ਗ੍ਰਹਿ ਮੰਤਰਾਲੇ ਨੂੰ ਜਵਾਬ ਦਾਇਰ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਮਾਮਲੇ 'ਤੇ ਅਗਲੀ ਸੁਣਵਾਈ 13 ਅਪ੍ਰੈਲ ਨੂੰ ਹੋਵੇਗੀ। ਅਦਾਲਤ 'ਚ ਮੌਜੂਦ ਪੁਲਿਸ ਅਧਿਕਾਰੀ ਪ੍ਰਵੀਰ ਰੰਜਨ ਨੇ ਦੱਸਿਆ ਕਿ ਬੁੱਧਵਾਰ ਤੱਕ 11 ਐਫਆਈਆਰ ਦਰਜ ਕੀਤੀਆਂ ਗਈਆਂ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi violence case: Delhi High Court asks Centre to file a response in the case and lists the matter for April 13