ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ : ਬੇਕਾਬੂ ਭੀੜ ਨੇ ਕੀਤੀ ਸੀ DCP 'ਤੇ ਪੱਥਰਬਾਜ਼ੀ, ਸਾਹਮਣੇ ਆਏ 2 ਨਵੇਂ ਵੀਡੀਓਜ਼

ਉੱਤਰ-ਪੂਰਬੀ ਦਿੱਲੀ 'ਚ ਹੋਈ ਹਿੰਸਾ ਨਾਲ ਜੁੜੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਬੇਕਾਬੂ ਭੀੜ ਡਿਪਟੀ ਕਮਿਸ਼ਨਰ (ਡੀਸੀਪੀ) ਨੂੰ ਪੱਥਰ ਮਾਰਦੀ ਨਜ਼ਰ ਆ ਰਹੀ ਹੈ। ਇਸ ਮਾਮਲੇ 'ਚ ਹਾਲੇ ਤਕ 2 ਵੀਡੀਓਜ਼ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਪੁਲਿਸ ਨੇ ਸਹੀ ਕਰਾਰ ਦਿੱਤਾ ਹੈ। ਇਹ ਵੀਡੀਓਜ਼ 24 ਫ਼ਰਵਰੀ ਦੀ ਦੱਸੀ ਜਾ ਰਹੀ ਹੈ, ਜਿਸ 'ਚ ਭੀੜ ਵੱਲੋਂ ਪੁਲਿਸ 'ਤੇ ਪੱਥਰਬਾਜ਼ੀ ਕੀਤੀ ਜਾ ਰਹੀ ਹੈ। ਇਹ ਵੀਡੀਓ ਦਿੱਲੀ ਦੇ ਚਾਂਦਬਾਗ ਇਲਾਕੇ ਦੀ ਦੱਸੀ ਜਾ ਰਹੀ ਹੈ।
 

 

ਵੀਡੀਓਜ਼ 'ਚ ਨਾਗਰਿਕਤਾ ਕਾਨੂੰਨ ਵਿਰੁੱਧ ਲੋਕ ਚਾਂਦਬਾਗ ਇਲਾਕੇ 'ਚ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ ਨੇ ਸੜਕ ਜਾਮ ਕਰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਸਮਝਾਉਣ ਲਈ ਗਈ ਸੀ। ਹਿੰਸਕ ਭੀੜ ਨੇ ਪੁਲਿਸ 'ਤੇ ਹੀ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪੱਥਰਬਾਜ਼ੀ 'ਚ ਡੀਸੀਪੀ ਸ਼ਾਹਦਰਾ ਸ਼ਰਮਾ ਅਤੇ ਏਸੀਪੀ ਗੋਕੁਲਪੁਰੀ ਅਨੁਜ ਕੁਮਾਰ ਜ਼ਖ਼ਮੀ ਹੋ ਗਏ ਸਨ। ਇਸ ਵੀਡੀਓ 'ਚ ਕੁਝ ਪੁਲਿਸ ਮੁਲਾਜ਼ਮ ਜ਼ਖਮੀ ਡੀਸੀਪੀ ਸ਼ਾਹਦਰਾ ਅਮਿਤ ਸ਼ਰਮਾ ਨੂੰ ਬਚਾਉਂਦੇ ਹੋਏ ਲਿਜਾ ਰਹੇ ਹਨ। ਇਸ ਦੌਰਾਨ ਹਿੰਸਾਕਾਰੀਆਂ ਨੇ ਪੁਲਿਸ ਵਾਲਿਆਂ 'ਤੇ ਪੱਥਰਬਾਜ਼ੀ ਕਰ ਦਿੱਤੀ।
 

ਵੀਡੀਓ 'ਚ ਵਿਖਾਈ ਦੇ ਰਿਹਾ ਹੈ ਕਿ ਡੀਸੀਪੀ ਸ਼ਾਹਦਰਾ ਅਮਿਤ ਸ਼ਰਮਾ ਨੂੰ ਪੁਲਿਸ ਬਚਾ ਕੇ ਯਮੁਨਾ ਵਿਹਾਰ ਵੱਲ ਸਰਵਿਸ ਰੋਡ 'ਤੇ ਲੈ ਜਾਂਦੀ ਹੈ। ਇਸ ਤੋਂ ਬਾਅਦ ਭੀੜ ਨੇ ਉੱਥੇ ਵੀ ਪੁਲਿਸ ਵਾਲਿਆਂ 'ਤੇ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਏਸੀਪੀ ਅਨੁਜ ਕੁਮਾਰ ਉਨ੍ਹਾਂ ਨੂੰ ਇੱਕ ਘਰ ਅੰਦਰ ਲੈ ਗਏ ਅਤੇ ਫਿਰ ਉਥੋਂ ਉਨ੍ਹਾਂ ਨੂੰ ਇੱਕ ਨਰਸਿੰਗ ਹੋਮ ਲਿਜਾਇਆ ਗਿਆ। ਏਸੀਪੀ ਅਨੁਜ ਕੁਮਾਰ ਨੇ ਪੁਸ਼ਟੀ ਕੀਤੀ ਹੈ ਕਿ ਉਹ ਉਨ੍ਹਾਂ ਦੇ ਨਾਲ ਸਨ। ਵੀਡੀਓ 'ਚ ਪੁਲਿਸ ਮੁਲਾਜ਼ਮ ਡੀਸੀਪੀ ਨੂੰ ਸਰਵਿਸ ਰੋਡ 'ਤੇ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਇਸ ਦੇ ਨਾਲ ਭੀੜ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ। ਭੀੜ ਨੇ ਇੱਥੇ ਪੁਲਿਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਪੱਥਰਬਾਜ਼ੀ ਕੀਤੀ।
 

 

ਇਸੇ ਘਟਨਾ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਬੇਕਾਬੂ ਭੀੜ ਪੁਲਿਸ ਨੂੰ ਪੱਥਰ ਮਾਰਦੀ ਦਿਖਾਈ ਦੇ ਰਹੀ ਹੈ। ਪੁਲਿਸ ਵਾਲਿਆਂ ਨੇ ਗਰਿੱਲ ਨੂੰ ਪਾਰ ਕਰਕੇ ਆਪਣੇ ਆਪ ਨੂੰ ਬਚਾਇਆ। ਇਸ ਦੌਰਾਨ ਡੀਸੀਪੀ ਸ਼ਾਹਦਾਰਾ ਅਮਿਤ ਸ਼ਰਮਾ, ਏਸੀਪੀ ਅਨੁਜ ਅਤੇ ਹੈੱਡ ਕਾਂਸਟੇਬਲ ਰਤਨ ਲਾਲ ਗ੍ਰਿਲ ਅਤੇ ਭੀੜ ਦੇ ਵਿਚਕਾਰ ਫਸ ਗਏ। ਕਿਸੇ ਤਰ੍ਹਾਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਪਰ ਉਸੇ ਸਮੇਂ ਕਿਸੇ ਨੇ ਹੈਡ ਕਾਂਸਟੇਬਲ ਰਤਨ ਲਾਲ ਨੂੰ ਗੋਲੀ ਮਾਰ ਦਿੱਤੀ ਅਤੇ ਉਨ੍ਹਾਂ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Violence Chand Bagh area Video Of Attack On Police Team Surface