ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ : ਖੂਨੀ ਨਾਲਿਆਂ 'ਚੋਂ ਲਗਾਤਾਰ ਮਿਲ ਰਹੀਆਂ ਹਨ ਲਾਸ਼ਾਂ, ਹੁਣ ਤਕ 8 ਬਰਾਮਦ

ਉੱਤਰ-ਪੂਰਬੀ ਦਿੱਲੀ ਦੇ ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਨਾਲਿਆਂ ਵਿੱਚੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਸੋਮਵਾਰ ਨੂੰ ਵੀ ਭਾਗੀਰਥੀ ਵਿਹਾਰ ਦੇ ਨਾਲੇ 'ਚੋਂ ਇੱਕ ਲਾਸ਼ ਮਿਲੀ, ਜਿਸ ਕਾਰਨ ਇਲਾਕੇ 'ਚ ਸਨਸਨੀ ਫੈਲ ਗਈ। ਪੁਲਿਸ ਆਈ.ਬੀ. ਕਾਂਸਟੇਬਲ ਅੰਕਿਤ ਸ਼ਰਮਾ ਸਮੇਤ 8 ਲਾਸ਼ਾਂ ਨੂੰ ਨਾਲਿਆਂ 'ਚੋਂ ਬਰਾਮਦ ਕਰ ਚੁੱਕੀ ਹੈ।
 

ਹਿੰਸਾ ਦੌਰਾਨ 26 ਫ਼ਰਵਰੀ ਨੂੰ ਚਾਂਦਬਾਗ ਪੁੱਲ ਨੇੜੇ ਪੁਲਿਸ ਨੇ ਸਭ ਤੋਂ ਪਹਿਲਾਂ ਨਾਲੇ 'ਚੋਂ ਆਈ.ਬੀ. ਕਾਂਸਟੇਬਲ ਅੰਕਿਤ ਦੀ ਲਾਸ਼ ਬਰਾਮਦ ਕੀਤੀ ਸੀ। ਇਸ ਦੇ ਅਗਲੇ ਦਿਨ 27 ਫ਼ਰਵਰੀ ਨੂੰ ਪੁਲਿਸ ਨੇ ਗੋਕੁਲਪੁਰੀ ਅਤੇ ਗਗਨ ਵਿਹਾਰ ਦੇ ਨਾਲਿਆਂ 'ਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ। ਫਿਰ 1 ਮਾਰਚ ਨੂੰ ਗੋਕੁਲਪੁਰੀ, ਸ਼ਿਵ ਵਿਹਾਰ ਅਤੇ ਭਾਗੀਰਥੀ ਵਿਹਾਰ ਦੇ ਨਾਲਿਆਂ 'ਚੋਂ 4 ਲਾਸ਼ਾਂ ਬਰਾਮਦ ਕੀਤੀਆਂ। ਸੋਮਵਾਰ ਨੂੰ ਪੁਲਿਸ ਨੇ ਭਾਗੀਰਥੀ ਵਿਹਾਰ ਨਾਲੇ 'ਚੋਂ ਇੱਕ ਲਾਸ਼ ਬਰਾਮਦ ਕੀਤੀ।

 


 

ਨਾਲਿਆਂ 'ਚ ਹੋਰ ਵੀ ਲਾਸ਼ਾਂ ਹੋਣ ਦਾ ਸ਼ੱਕ :
ਨਾਲਿਆਂ 'ਚੋਂ ਲਗਾਤਾਰ ਲਾਸ਼ਾਂ ਦੇ ਮਿਲਣ ਕਾਰਨ ਇਲਾਕੇ 'ਚ ਡਰ ਅਤੇ ਸਹਿਮ ਦਾ ਮਾਹੌਲ ਹੈ। ਲੋਕਾਂ ਨੂੰ ਸ਼ੱਕ ਹੈ ਕਿ ਨਾਲਿਆਂ 'ਚੋਂ ਹਾਲੇ ਹੋਰ ਵੀ ਲਾਸ਼ਾਂ ਮਿਲ ਸਕਦੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਹਿੰਸਾ ਦੌਰਾਨ ਲੋਕਾਂ ਦੀ ਹੱਤਿਆ ਕਰਕੇ ਲਾਸ਼ਾਂ ਲੁਕਾਉਣ ਲਈ ਨਾਲਿਆਂ 'ਚ ਸੁੱਟ ਦਿੱਤੀਆਂ ਹੋਣਗੀਆਂ, ਜਿਨ੍ਹਾਂ ਦੀ ਗਿਣਤੀ ਵੱਧ ਹੋ ਸਕਦੀ ਹੈ। ਲਾਸ਼ਾਂ 'ਚ ਪਾਣੀ ਭਰਨ ਤੋਂ ਬਾਅਦ ਉਹ ਉੱਪਰ ਆ ਰਹੀਆਂ ਹਨ। ਇਨ੍ਹਾਂ ਨਾਲਿਆਂ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਨਾਲੇ 'ਚੋਂ ਮਿਲਣ ਵਾਲੀਆਂ ਲਾਸ਼ਾਂ ਹਿੰਸਾ ਦੌਰਾਨ ਦੀਆਂ ਹਨ ਜਾਂ ਨਹੀਂ, ਇਸ ਦਾ ਖੁਲਾਸਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

 


 

ਕੂੜੇ ਨਾਲ ਢੱਕਿਆ ਹੋਇਆ ਹੈ ਨਾਲਾ :
ਹਿੰਸਾ ਪ੍ਰਭਾਵਿਤ ਇਲਾਕਿਆਂ 'ਚ ਜਿੱਥੋਂ ਲਾਸ਼ਾਂ ਮਿਲ ਰਹੀਆਂ ਹਨ, ਉੱਥੇ ਦੇ ਜ਼ਿਆਦਾਤਰ ਨਾਲੇ ਕੂੜੇ ਨਾਲ ਢਕੇ ਹੋਏ ਹਨ। ਪਾਣੀ ਦੇ ਉੱਪਰ ਪਾਲੀਥੀਨ ਦੇ ਲਿਫਾਫੇ ਅਤੇ ਕਾਗਜ ਦੇ ਟੁਕੜੇ ਤੈਰਦੇ ਨਜ਼ਰ ਆਉਂਦੇ ਹਨ। ਕੂੜੇ ਕਾਰਨ ਪਾਣੀ ਵਿਖਾਈ ਹੀ ਨਹੀਂ ਦਿੰਦਾ ਹੈ। ਨਾਲਿਆਂ ਦੀ ਡੂੰਘਾਈ ਵੱਧ ਹੋਣ ਕਾਰਨ ਉਸ 'ਚ ਉੱਤਰ ਕੇ ਲਾਸ਼ਾਂ ਦੀ ਭਾਲ ਕਰਨਾ ਆਸਾਨ ਨਹੀਂ ਹੈ।

 

ਲਾਸ਼ਾਂ ਨੂੰ ਟਿਕਾਣੇ ਲਗਾਉਣ ਲਈ ਕਰਦੇ ਹਨ ਵਰਤੋਂ :
ਨਾਲਿਆਂ ਦੇ ਆਸਪਾਸ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਨਾਲੇ ਲੋਕਾਂ ਦੁਆਰਾ ਲਾਸ਼ਾਂ ਨੂੰ ਟਿਕਾਣੇ ਲਗਾਉਣ ਲਈ ਵੀ ਵਰਤੇ ਜਾਂਦੇ ਹਨ। ਆਮ ਤੌਰ 'ਤੇ ਨਾਲਿਆਂ ਵਿੱਚੋਂ ਲਾਸ਼ਾਂ ਮਿਲਦੀਆਂ ਰਹਿੰਦੀਆਂ ਹਨ। ਹਾਲਾਂਕਿ ਇਨ੍ਹਾਂ ਨਾਲਿਆਂ ਨੂੰ ਲੋਹੇ ਦੀ ਜਾਲੀ ਅਤੇ ਪੱਕੀਆਂ ਕੰਧਾਂ ਬਣਾ ਕੇ ਸੁਰੱਖਿਅਤ ਕੀਤਾ ਗਿਆ ਹੈ, ਪਰ ਕੁਝ ਥਾਵਾਂ 'ਤੇ ਲੋਕਾਂ ਨੇ ਜਾਲੀ ਅਤੇ ਕੰਧ ਨੂੰ ਤੋੜ ਕੇ ਰਸਤੇ ਬਣਾ ਦਿੱਤੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Violence: Dead bodies Found Continuously from Drains till now 8 body Recovered