ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ: AAP ਕੌਂਸਲਰ ਤਾਹਿਰ ਹੁਸੈਨ ’ਤੇ ਕਸਿਆ ਸ਼ਿਕੰਜਾ, ਮਾਮਲਾ ਦਰਜ

ਉੱਤਰ-ਪੂਰਬੀ ਦਿੱਲੀ ਹੋਈ ਹਿੰਸਾ ਤੋਂ ਬਾਅਦਆਪਦੇ ਕੌਂਸਲਰ ਤਾਹਿਰ ਹੁਸੈਨਤੇ ਸ਼ਿਕੰਜਾ ਕਸਦਾ ਜਾ ਰਿਹਾ ਹੈ। ਤਾਹਿਰ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਐਫਆਈਆਰ ਦਿਆਲਪੁਰ ਥਾਣੇ ਆਈਪੀਸੀ ਦੀ ਧਾਰਾ 302 ਅਧੀਨ ਦਰਜ ਕੀਤੀ ਗਈ ਹੈ। ਆਈਬੀ ਕਰਮਚਾਰੀ ਅੰਕਿਤ ਸ਼ਰਮਾ (26) ਦੇ ਪਰਿਵਾਰ ਨੇ ਤਾਹਿਰ ਹੁਸੈਨ ਉੱਤੇ ਕਤਲ ਦਾ ਇਲਜ਼ਾਮ ਲਗਾਇਆ ਹੈ।

 

ਇਸ ਤੋਂ ਪਹਿਲਾਂ ਤਾਹਿਰ ਹੁਸੈਨਤੇ ਪੁਲਿਸ ਨੇ ਇੱਕ ਵੱਡੀ ਕਾਰਵਾਈ ਉਨ੍ਹਾਂ ਦੀ ਫੈਕਟਰੀ ਸੀਲ ਕਰ ਦਿੱਤੀ ਸੀ। ਇਹ ਫੈਕਟਰੀ ਦਿੱਲੀ ਦੇ ਖਜੂਰੀ ਖਾਸ ਖੇਤਰ ਚ ਸੀ।

 

ਦੱਸ ਦੇਈਏ ਕਿ ਦਿੱਲੀ ਵਿੱਚ ਹੋਈ ਹਿੰਸਾ ਤੋਂ ਬਾਅਦ ਤਾਹਿਰ ਦਾ ਨਾਮ ਸਾਹਮਣੇ ਆਇਆ ਸੀ। ਉਸ 'ਤੇ ਆਈ ਬੀ ਕਰਮਚਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੇ ਦੋਸ਼ ਤੋਂ ਇਲਾਵਾ ਹਿੰਸਾ ਫੈਲਾਉਣ ਦੇ ਦੋਸ਼ ਵੀ ਲਗਾਏ ਗਏ ਸਨ। ਇਕ ਵੀਡੀਓ ਤਾਹਿਰ ਹੁਸੈਨ ਦੇ ਘਰ ਦੀ ਛੱਤ 'ਤੇ ਪੈਟਰੋਲ ਬੰਬ, ਗੁਲੇਲ, ਪੱਥਰ ਆਦਿ ਦਿਖਾਈ ਦਿੱਤੇ ਸਨ।

 

ਆਪਦੇ ਕੌਂਸਲਰ ਨੇ ਵੀਰਵਾਰ ਨੂੰ ਦੰਗਿਆਂ ਚ ਅਤੇ ਆਈਬੀ ਕਰਮਚਾਰੀ ਦੀ ਹੱਤਿਆ ਉਨ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਖ਼ਬਰਾਂ ਤੋਂ ਇਸ ਬਾਰੇ ਪਤਾ ਚੱਲਿਆ ਹੈ ਕਿ ਮੇਰੇ ਉੱਤੇ ਇੱਕ ਵਿਅਕਤੀ ਦੀ ਹੱਤਿਆ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਇਹ ਝੂਠੇ ਤੇ ਬੇਬੁਨਿਆਦ ਦੋਸ਼ ਹਨ। ਸੁਰੱਖਿਆ ਦੇ ਮਾਮਲੇ ਮੈਂ ਤੇ ਮੇਰਾ ਪਰਿਵਾਰ ਸੋਮਵਾਰ ਨੂੰ ਪੁਲਿਸ ਦੀ ਮੌਜੂਦਗੀ ਹੀ ਆਪਣਾ ਘਰ ਛੱਡ ਕੇ ਚਲੇ ਗਏ ਸਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi violence: FIR registered under against AAP Councilor Tahir Hussain