ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ : ਚਾਂਦਬਾਗ ਨਾਲੇ 'ਚ ਮਿਲੀ ਖੁਫੀਆ ਵਿਭਾਗ ਦੇ ਕਾਂਸਟੇਬਲ ਦੀ ਲਾਸ਼, ਪੱਥਰਬਾਜ਼ੀ 'ਚ ਹੋਈ ਮੌਤ

ਦਿੱਲੀ ਹਿੰਸਾ 'ਚ ਖੁਫੀਆ ਵਿਭਾਗ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ ਹੈ। ਬੁੱਧਵਾਰ ਨੂੰ ਚਾਂਦਬਾਗ 'ਚ ਆਈ.ਬੀ. (ਖੁਫੀਆ ਵਿਭਾਗ) ਦੇ ਕਾਂਸਟੇਬਲ ਅੰਕਿਤ ਸ਼ਰਮਾ ਦੀ ਲਾਸ਼ ਮਿਲੀ ਹੈ। ਉਸ ਦੀ ਪੱਥਰਬਾਜ਼ੀ 'ਚ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ ਗਿਆ।
 

ਆਈ.ਬੀ. ਕਾਂਸਟੇਬਲ ਅੰਕਿਤ ਚਾਂਦਬਾਗ 'ਚ ਹੀ ਰਹਿੰਦਾ ਸੀ। ਉਹ ਡਿਊਟੀ ਤੋਂ ਘਰ ਪਰਤ ਰਿਹਾ ਸੀ। ਜਦੋਂ ਦੰਗਾ ਹੋਇਆ ਤਾਂ ਉਹ ਘਰ ਤੋਂ ਬਾਹਰ ਨਿਕਲ ਕੇ ਜਾਣਕਾਰੀ ਲੈ ਰਹੇ ਸਨ। ਪਰਿਵਾਰ ਨੇ ਇੱਕ ਸਥਾਨਕ ਕੌਂਸਲਰ ਉੱਤੇ ਹੱਤਿਆ ਦਾ ਦੋਸ਼ ਲਗਾਇਆ ਹੈ, ਜੋ ਅਧਿਕਾਰੀ ਦੇ ਘਰ ਦੇ ਕੋਲ ਰਹਿੰਦਾ ਹੈ। 25 ਸਾਲਾ ਅੰਕਿਤ ਆਈਬੀ ਵਿੱਚ ਸਕਿਊਰਿਟੀ ਅਸਿਸਟੈਂਟ ਦੇ ਅਹੁਦੇ 'ਤੇ ਤਾਇਨਾਤ ਸੀ।

 


 

ਲਾਸ਼ ਨੂੰ ਚਾਂਦਬਾਗ ਵਿਖੇ ਇੱਕ ਨਾਲੇ 'ਚੋਂ ਬਰਾਮਦ ਕੀਤਾ ਗਿਆ। ਦੋਸ਼ ਹੈ ਕਿ ਮੰਗਲਵਾਰ ਦੀ ਸ਼ਾਮ ਨੂੰ ਜਦੋਂ ਉਹ ਡਿਊਟੀ ਤੋਂ ਘਰ ਪਰਤ ਰਿਹਾ ਸੀ ਤਾਂ ਕੁਝ ਲੋਕਾਂ ਨੇ ਉਸ ਨੂੰ ਚਾਂਦਬਾਗ ਦੇ ਨਾਲੇ ਨੇੜੇ ਘੇਰ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ। ਇਸ ਤੋਂ ਬਾਅਦ ਲਾਸ਼ ਨੂੰ ਨਾਲੇ 'ਚ ਸੁੱਟ ਦਿੱਤਾ ਗਿਆ। ਮੰਗਲਵਾਰ ਤੋਂ ਪਰਿਵਾਰ ਉਸ ਦੀ ਭਾਲ ਕਰ ਰਿਹਾ ਸੀ। ਅੰਕਿਤ ਦੇ ਪਿਤਾ ਰਵਿੰਦਰ ਸ਼ਰਮਾ ਵੀ ਆਈ.ਯਬੀ ਵਿੱਚ ਹੈੱਡ ਕਾਂਸਟੇਬਲ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਜੀਟੀਬੀ ਹਸਪਤਾਲ ਭੇਜ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi violence IB office found death in stone pelting in chand bagh areas