ਉੱਤਰ-ਪੂਰਬੀ ਦਿੱਲੀ ਵਿੱਚ ਭੜਕੀ ਹਿੰਸਾ ਵਿੱਚ 20 ਦੇ ਕਰੀਬ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਰਿਪੋਰਟਾਂ ਅਨੁਸਾਰ ਚੰਦ ਬਾਗ਼ ਵਿਖੇ ਪੱਥਰਬਾਜ਼ੀ ਦੌਰਾਨ ਇਕ ਆਈਬੀ ਅਫਸਰ ਦੀ ਵੀ ਮੌਤ ਹੋ ਗਈ। ਉਸ ਦੀ ਉਮਰ 26 ਸਾਲ ਦੱਸੀ ਜਾਂਦੀ ਹੈ।
ਨਿਊਜ਼ ਏਜੰਸੀ ਏਐਨਆਈ ਦੇ ਅਨੁਸਾਰ, ਚੰਦਬਾਗ਼ ਨਾਲੇ ਵਿੱਚ ਕਿਸੇ ਦੀ ਲਾਸ਼ ਮਿਲੀ ਹੈ। ਨਾਮ ਅੰਕਿਤ ਸ਼ਰਮਾ ਦੱਸਿਆ ਜਾ ਰਿਹਾ ਹੈ। ਕਤਲ ਤੋਂ ਬਾਅਦ ਲਾਸ਼ ਨਾਲੇ ਵਿੱਚ ਸੁੱਟ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਕੁਝ ਸਮਾਂ ਪਹਿਲਾਂ ਆਈਬੀ ਵਿੱਚ ਨੌਕਰੀ ਮਿਲੀ ਸੀ। ਉਹ ਦੋ ਦਿਨ ਤੋਂ ਗ਼ਾਇਬ ਸੀ, ਅੱਜ ਲਾਸ਼ ਮਿਲੀ ਹੈ।
Delhi: Body of Intelligence Bureau Officer Ankit Sharma found in North East district's Chand Bagh area today. pic.twitter.com/WLDG0odk6P
— ANI (@ANI) February 26, 2020
ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਅਤੇ ਵਿਰੋਧੀ ਸਮੂਹ ਵਿਚਾਲੇ ਵੱਧ ਰਹੇ ਵਿਵਾਦ ਤੋਂ ਬਾਅਦ ਰਾਜਧਾਨੀ ਦਿੱਲੀ ਦੇ ਉੱਤਰ-ਪੂਰਬੀ ਇਲਾਕੇ ਵਿੱਚ ਕਾਫ਼ੀ ਤਣਾਅ ਦਾ ਮਾਹੌਲ ਹੈ। ਹਾਲਾਂਕਿ, ਸੁਰੱਖਿਆ ਬਲਾਂ ਦੀ ਭਾਰੀ ਤਾਇਨਾਤੀ ਤੋਂ ਬਾਅਦ ਸਥਿਤੀ ਵੱਡੇ ਪੱਧਰ 'ਤੇ ਕਾਬੂ ਵਿੱਚ ਹੈ।
ਦਰਅਸਲ, ਦਿੱਲੀ ਵਿੱਚ ਐਤਵਾਰ, ਸੋਮਵਾਰ ਅਤੇ ਮੰਗਲਵਾਰ ਨੂੰ ਤਿੰਨ ਦਿਨਾਂ ਤੋਂ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਉੱਤਰ ਪੂਰਬੀ ਦਿੱਲੀ ਦੇ ਜਾਫਰਾਬਾਦ, ਮੌਜਪੁਰ, ਬ੍ਰਹਮਪੁਰੀ, ਬਾਬਰਪੁਰ ਇਲਾਕਿਆਂ ਵਿੱਚ ਨਾ ਸਿਰਫ ਅੱਗ ਲਾਉਣ ਅਤੇ ਹਿੰਸਾ ਹੋਈ ਬਲਕਿ ਲੁੱਟਾਂ-ਖੋਹਾਂ ਵੀ ਹੋਈਆਂ। ਹਿੰਸਾ ਦੀਆਂ ਖ਼ਬਰਾਂ ਦੇ ਮੱਦੇਨਜ਼ਰ ਬਦਮਾਸ਼ਾਂ ਨੂੰ ਗੋਲੀ ਮਾਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅਮਿਤ ਸ਼ਾਹ ਨੇ 24 ਘੰਟੇ ਵਿੱਚ ਤੀਜੀ ਵਾਰ ਬੈਠਕ ਕੀਤੀ ਹੈ।
ਇਨ੍ਹਾਂ ਖੇਤਰਾਂ 'ਚ ਜਾਰੀ ਹੈ ਤਣਾਅ
ਉੱਤਰ ਪੂਰਬੀ ਦਿੱਲੀ ਦੇ ਜ਼ਫ਼ਰਾਬਾਦ, ਮੌਜਪੁਰ, ਬ੍ਰਹਮਪੁਰੀ, ਬਾਬਰਪੁਰ, ਕਰਦਮਪੁਰੀ, ਸੁਦਾਮਪੁਰੀ, ਘੌਂਦਾ ਚੌਕ, ਕਰਾਵਲ ਨਗਰ, ਮੁਸਤਫਾਬਾਦ, ਚਾਂਦਬਾਗ਼, ਨੂਰ ਇਲਾਹੀ, ਭਜਨਪੁਰਾ ਅਤੇ ਗੋਕਲਪੁਰੀ ਇਲਾਕੇ ਹਿੰਸਕ ਤਣਾਅ ਦੀ ਸਥਿਤੀ ਵਿੱਚ ਹਨ ਅਤੇ ਪਿਛਲੇ ਤਿੰਨ ਦਿਨਾਂ ਤੋਂ ਤਣਾਅ ਜਾਰੀ ਹਨ। ਮੰਗਲਵਾਰ ਸਵੇਰੇ, ਦੋਵਾਂ ਪਾਸਿਆਂ ਦੇ ਲੋਕ ਸੜਕ 'ਤੇ ਆਏ ਅਤੇ ਦਿਨ ਭਰ ਕਥਿਤ ਤੌਰ 'ਤੇ ਕਰਦਮਪੁਰੀ ਅਤੇ ਸੁਦਾਮਪੁਰੀ ਇਲਾਕੇ ਵਿੱਚ ਪੱਥਰਬਾਜ਼ੀ ਅਤੇ ਫਾਇਰਿੰਗ ਕੀਤੀ।