ਉੱਤਰ-ਪੂਰਬੀ ਦਿੱਲੀ ਚ ਹਿੰਸਾ ਤੋਂ ਪਹਿਲਾਂ ਭੜਕਾਊ ਬਿਆਨ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰਨ ਰਹੇ ਭਾਜਪਾ ਨੇਤਾ ਕਪਿਲ ਮਿਸ਼ਰਾ ਨੇ ਵੀਰਵਾਰ ਨੂੰ ‘ਆਪ’ ਕੌਂਸਲਰ ਤਾਹਿਰ ਹੁਸੈਨ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਨ੍ਹਾਂ ਲੋਕਾਂ ਤੋਂ ਕੋਈ ਸਵਾਲ ਨਹੀਂ ਪੁੱਛ ਰਿਹਾ ਜਿਹੜੇ ਦੋਸ਼ ਤੋੜਣ ਦੀ ਗੱਲ ਕਰ ਰਹੇ ਹਨ ਜਾਂ ਜਿਨ੍ਹਾਂ ਦੀ ਛੱਤ ’ਤੇ ਪੈਟਰੋਲ ਬੰਬ ਬਰਮਾਦ ਕੀਤੇ ਗਏ ਸਨ। ਪਰ ਜਿਸ ਵਿਅਕਤੀ ਨੇ ਸਿਰਫ ਸੜਕ ਖੋਲ੍ਹਣ ਦੀ ਬੇਨਤੀ ਕੀਤੀ ਸੀ ਜਿਸ ਕਾਰਨ 35 ਲੱਖ ਲੋਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਸੀ, ਉਸ ਨੂੰ ਅੱਤਵਾਦੀ ਕਿਹਾ ਜਾ ਰਿਹਾ ਹੈ।
ਕਪਿਲ ਮਿਸ਼ਰਾ ਨੇ ਕਿਹਾ ਕਿ ਮੈਂ ਕੋਈ ਭੜਕਾਊ ਬਿਆਨ ਨਹੀਂ ਦਿੱਤਾ ਸੀ। ਮੈਂ ਰਸਤਾ ਸਾਫ ਕਰਵਾਉਣ ਲਈ ਇਕ ਪੁਲਿਸ ਅਧਿਕਾਰੀ ਨਾਲ ਗੱਲ ਕਰ ਰਿਹਾ ਸੀ। ਜੇ ਤੁਸੀਂ ਸੜਕ ਖੁੱਲਵਾਉਦ ਵਾਲੇ ਲੋਕਾਂ ਨੂੰ ਅਤਿਵਾਦੀ ਕਹਿੰਦੇ ਹੋ ਤਾਂ ਇਹ ਤੁਹਾਡੇ ਪੱਖਪਾਤ ਨੂੰ ਦਰਸਾਉਂਦਾ ਹੈ। ਫਿਲਹਾਲ ਇਹ ਮਾਮਲਾ ਅਦਾਲਤ ਚ ਵਿਚਾਰ ਅਧੀਨ ਹੈ ਤੇ ਮੈਂ ਇਸ 'ਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ।
ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਪੀਆਰਓ ਐਮਐਸ ਰੰਧਾਵਾ ਨੇ ਕਿਹਾ ਕਿ ਹਿੰਸਾ ਪ੍ਰਭਾਵਿਤ ਇਲਾਕਿਆਂ ਚ ਸਥਿਤੀ ਆਮ ਹੈ। ਅੱਜ ਕੋਈ ਘਟਨਾ ਨਹੀਂ ਹੋਈ, ਲੋੜੀਂਦੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਹੁਣ ਤੱਕ 48 ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਅਤੇ ਐਫਆਈਆਰ ਦਰਜ ਕੀਤੀਆਂ ਜਾ ਰਹੀਆਂ ਹਨ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਹੁਣ ਤੱਕ 350 ਅਮਨ ਕਮੇਟੀ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ।
ਰੰਧਾਵਾ ਨੇ ਕਿਹਾ ਕਿ ਅਸੀਂ ਸਾਰੇ ਨਿੱਜੀ ਮਾਮਲਿਆਂ ਨੂੰ ਵੀ ਵੇਖਾਂਗੇ। ਜਾਂਚ ਚੱਲ ਰਹੀ ਹੈ। ਸਾਡੇ ਕੋਲ ਬਹੁਤ ਸਾਰੀਆਂ ਫੁਟੇਜ ਹਨ। ਜਿਵੇਂ ਕਿ ਜਾਂਚ ਸਾਰੇ ਮਾਮਲਿਆਂ ਚ ਅੱਗੇ ਵਧਦੀ ਹੈ, ਅਸੀਂ ਵੇਰਵੇ ਸਾਂਝੇ ਕਰਾਂਗੇ। ਅਸੀਂ ਸਾਰੇ ਕੋਣਾਂ ਤੋਂ ਜਾਂਚ ਕਰ ਰਹੇ ਹਾਂ।
Kapil Mishra, BJP: There was nothing inciting in my statement. I was talking to a Police officer that the road be cleared. If you call those blocking the road - agitators & those asking to clear it - terrorists, it shows your bias. I don't want to comment on a sub-judice matter. https://t.co/4miAxNh8wD
— ANI (@ANI) February 27, 2020
.