ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਦੰਗੇ ਦੀ ਅਫਵਾਹ ਫੈਲਾਉਣ ਦੇ ਦੋਸ਼ 'ਚ 24 ਗ੍ਰਿਫ਼ਤਾਰ 

ਦਿੱਲੀ ਦੇ ਕਈ ਇਲਾਕਿਆਂ ਵਿੱਚ ਕੱਲ੍ਹ (ਇੱਕ ਮਾਰਚ) ਨੂੰ ਫੈਲੀ ਦੰਗੇ ਦੀ ਅਫਵਾਹ ਤੋਂ ਬਾਅਦ ਦਿੱਲੀ ਪੁਲਿਸ ਨੇ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਵਿੱਚ ਨੌਰਥ-ਈਸਟ ਦਿੱਲੀ ਤੋਂ 21, ਸੈਂਟਰਲ ਡਿਸਟ੍ਰਿਕਟ ਤੋਂ ਦੋ ਅਤੇ ਰੋਹਿਣੀ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੋ ਐਫਆਈਆਰ ਦਰਜ ਕੀਤੀਆਂ ਹਨ।

 

 

 

ਐਤਵਾਰ ਰਾਤ ਨੂੰ ਅਚਾਨਕ ਦਿੱਲੀ ਵਿੱਚ ਦਹਿਸ਼ਤ ਫੈਲ ਗਈ ਸੀ। ਲੋਕਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਦਿੱਤੀਆਂ ਸਨ। ਦਿੱਲੀ ਮੈਟਰੋ ਦੇ ਕਈ ਸਟੇਸ਼ਨ ਬੰਦ ਕਰ ਦਿੱਤੇ ਗਏ ਸਨ। ਫਿਰ ਪੁਲਿਸ ਨੇ ਮੋਰਚਾ ਸੰਭਾਲਿਆ ਅਤੇ ਕਿਹਾ ਕਿ ਇਹ ਸਿਰਫ ਇੱਕ ਅਫਵਾਹ ਸੀ।


ਓਖਲਾ ਦੇ ਬਟਲਾ ਹਾਊਸ ਇਲਾਕੇ ਵਿੱਚ ਅਫਵਾਹਾਂ ਕਾਰਨ ਭਗਦੜ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦਾ ਸ਼ੱਕ ਹੈ। ਲਾਸ਼ ਨੂੰ ਪੋਸਟ ਮਾਰਟਮ ਲਈ ਏਮਜ਼ ਲਿਜਾਇਆ ਗਿਆ। ਮ੍ਰਿਤਕ ਦਾ ਨਾਮ ਹਬੀਬੁੱਲਾਹ ਦੱਸਿਆ ਜਾ ਰਿਹਾ ਹੈ ਜੋ 32 ਸਾਲ ਦਾ ਸੀ ਅਤੇ ਭਾਗਲਪੁਰ ਬਿਹਾਰ ਦਾ ਵਸਨੀਕ ਸੀ। ਉਹ ਕਿਸੇ ਟੇਲਰ ਦੇ ਨਾਲ ਕੰਮ ਕਰਦਾ ਸੀ।

 

ਸਰੋਤਾਂ ਅਨੁਸਾਰ ਭਗਦੜ ਤੋਂ ਬਾਅਦ ਸ਼ਹਾਬ ਮਸਜਿਦ ਬਟਲਾ ਹਾਊਸ ਦੇ ਨੇੜੇ ਡਿੱਗ ਕੇ ਬੇਹੋਸ਼ ਹੋ ਗਿਆ ਸੀ। ਜਿਥੇ ਨਜ਼ਦੀਕੀ ਹਸਪਤਾਲ ਅਲਿਸ਼ਫਾ ਵਿੱਚ ਲੈ ਗਏ। ਉਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 

 

ਪੁਲਿਸ ਕੇਸਾਂ ਦੀ ਜਾਂਚ ਕਰ ਰਹੀ ਹੈ ਕਿ ਭਗਦੜ ਨਾਲ ਕੋਈ ਮੌਤ ਹੋਈ ਹੈ ਜਾਂ ਨਹੀਂ। ਸਰੀਰ ਉੱਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi violence Police said 24 people arrested in connection with rumor mongering on 1st March