ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ 'ਚ ਮ੍ਰਿਤਕਾਂ ਦੀ ਗਿਣਤੀ 42 ਹੋਈ

ਉੱਤਰ-ਪੂਰਬੀ ਦਿੱਲੀ 'ਚ ਤਿੰਨ ਦਿਨਾਂ ਤੱਕ ਹੋਈ ਹਿੰਸਾ ਮਗਰੋਂ ਹੁਣ ਹਾਲਾਤ ਕਾਬੂ 'ਚ ਹਨ। ਇਸ ਹਿੰਸਾ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 42 ਤਕ ਪਹੁੰਚ ਗਈ ਹੈ। ਇਨ੍ਹਾਂ 42 ਲੋਕਾਂ 'ਚੋਂ ਹਾਲੇ ਤਕ 12 ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ। ਦਿਲਸ਼ਾਦ ਗਾਰਡਨ ਸਥਿਤ ਗੁਰੂ ਤੇਗ ਬਹਾਦੁਰ (ਜੀਟੀਬੀ) ਹਸਪਤਾਲ 'ਚ ਲਗਭਗ 200 ਤੋਂ ਵੱਧ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ।
 

ਜਾਣਕਾਰੀ ਮੁਤਾਬਿਕ ਜੀਟੀਬੀ ਹਸਪਤਾਲ ਵੱਲੋਂ 38 ਲੋਕਾਂ ਦੀ ਮੌਤ ਦੀ ਸੂਚਨਾ ਦਿੱਤੀ ਗਈ ਹੈ। ਇਨ੍ਹਾਂ 'ਚੋਂ 28 ਲਾਸ਼ਾਂ ਹਸਪਤਾਲ ਲਿਆਂਦੀਆਂ ਗਈਆਂ ਸਨ, ਜਦਕਿ 10 ਲੋਕਾਂ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ। ਐਲਐਨਜੇਪੀ ਹਸਪਤਾਲ 'ਚ 3 ਅਤੇ ਜਗ ਪ੍ਰਵੇਸ਼ ਚੰਦਰ ਹਸਪਤਾਲ 'ਚ 1 ਨੌਜਵਾਨ ਦੀ ਮੌਤ ਹੋਈ ਹੈ।
 

ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਉੱਤਰ-ਪੂਰਬੀ ਦਿੱਲੀ 'ਚ ਐਤਵਾਰ ਤੜਕੇ ਭੜਕੀ ਹਿੰਸਾ ਦਾ ਅੰਜਾਮ ਇੰਨਾ ਬੁਰਾ ਹੋਇਆ ਕਿ ਹੁਣ ਸੜਕਾਂ 'ਤੇ ਚਾਰੇ ਪਾਸੇ ਇੱਟਾਂ-ਰੋੜੇ ਵਿਖਰੇ ਵਿਖਾਈ ਦੇ ਰਹੇ ਹਨ। ਘਰਾਂ-ਦੁਕਾਨਾਂ ਨੂੰ ਸਾੜ ਦਿੱਤਾ ਗਿਆ। ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਵੀਰਵਾਰ ਨੂੰ ਜੌਹਰੀ ਇਨਕਲੇਵ ਦੇ ਇੱਕ ਨਾਲੇ 'ਚ ਇੱਕ ਵਿਅਕਤੀ ਦੀ ਲਾਸ਼ ਮਿਲੀ।
 

ਦਿੱਲੀ ਹਿੰਸਾ 'ਚ ਪੁਲਿਸ ਕਾਰਵਾਈ ਲਗਾਤਾਰ ਜਾਰੀ ਹੈ। ਤਾਜ਼ਾ ਜਾਣਕਾਰੀ ਅਨੁਸਾਰ 22 ਤੋਂ 26 ਫ਼ਰਵਰੀ ਵਿਚਕਾਰ ਕੁੱਲ 48 ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ 'ਚ 41 ਦੰਗੇ ਭੜਕਾਉਣ, 4 ਕਤਲ, 1 ਗੈਰ-ਇਰਾਦਤਨ ਕਤਲ, 2 ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ ਸ਼ਾਮਲ ਹਨ। ਹੁਣ ਤੱਕ ਜਿੰਨੇ ਲੋਕਾਂ ਦੀ ਮੌਤ ਹੋਈ ਹੈ, ਉਨ੍ਹਾਂ 'ਚ 13 ਦੀ ਮੌਤ ਗੋਲੀ ਲੱਗਣ ਅਤੇ 22 ਲੋਕਾਂ ਦੀ ਵੱਖ-ਵੱਖ ਸੱਟਾਂ ਲੱਗਣ ਕਾਰਨ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi violence situation improves in affected areas death toll rises