ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਹਿੰਸਾ: ਤਾਹਿਰ ਹੁਸੈਨ ਨੂੰ ਲੁਕਾਉਣ ਨੂੰ ਲੈ ਕੇ ਤਿੰਨ ਹਿਰਾਸਤ ’ਚ ਲਏ

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸ਼ਨੀਵਾਰ ਨੂੰ ਦਿੱਲੀ ਹਿੰਸਾ ਮਾਮਲੇ ਵਿੱਚ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਤਿੰਨਾਂ ਦੇ ਨਾਂ ਲਿਆਕਤ, ਰਿਆਸਤ ਅਤੇ ਤਾਰਿਕ ਰਿਜਵੀ ਹਨ। ਪੁਲਿਸ ਇਨ੍ਹਾਂ ਚੋਂ ਇਕ ਤੋਂ ਤਾਹਿਰ ਹੁਸੈਨ ਨੂੰ ਲੁਕਾਉਣ ਲਈ ਪੁੱਛਗਿੱਛ ਕਰ ਰਹੀ ਹੈ।

 

ਦੱਸ ਦੇਈਏ ਕਿ ਦਿੱਲੀ ਪੁਲਿਸ ਨੇ ਵੀਰਵਾਰ ਨੂੰ ਆਈਬੀ ਦਫਤਰ ਅੰਕਿਤ ਸ਼ਰਮਾ ਦੀ ਹੱਤਿਆ ਦੇ ਦੋਸ਼ ਵਿੱਚ ਤਾਹਿਰ ਹੁਸੈਨ ਨੂੰ ਕੋਰਟ ਪਾਰਕਿੰਗ ਤੋਂ ਗ੍ਰਿਫਤਾਰ ਕੀਤਾ ਸੀ। ਜਿਸ ਤੋਂ ਬਾਅਦ ਪੁਲਿਸ ਨੇ ਸ਼ੁੱਕਰਵਾਰ ਨੂੰ ਤਾਹਿਰ ਨੂੰ ਅਦਾਲਤ ਵਿੱਚ ਪੇਸ਼ ਕੀਤਾ।

 

ਅਦਾਲਤ ਨੇ ਤਾਹਿਰ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸੱਤ ਦਿਨਾਂ ਪੁਲਿਸ ਰਿਮਾਂਡ ’ਤੇ ਚੱਲ ਰਹੇ ਤਾਹਿਰ ਹੁਸੈਨ ਦੀ ਕੁੰਡਲੀ ਫਰੋਲਣ ਚ ਸ਼ੁੱਕਰਵਾਰ ਨੂੰ ਇਸ ਕੇਸ ਦੀ ਜਾਂਚ ਕਰ ਰਹੀ ਐਸਆਈਟੀ ਨੂੰ ਕਾਫ਼ੀ ਜਾਣਕਾਰੀ ਮਿਲੀ ਹੈ।

 

ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਦੇ ਇੱਕ ਸੂਤਰ ਦੇ ਅਨੁਸਾਰ, 'ਐਸਆਈਟੀ ਨੇ ਸ਼ੁੱਕਰਵਾਰ ਨੂੰ ਉਨ੍ਹਾਂ 15 ਲੋਕਾਂ ਦੀ ਪਛਾਣ ਕੀਤੀ ਜਿਨ੍ਹਾਂ ਨਾਲ ਤਾਹਿਰ ਹੁਸੈਨ ਨੇ ਘਟਨਾ ਦੇ ਦਿਨ ਸਭ ਤੋਂ ਵੱਧ ਅਤੇ ਲਗਾਤਾਰ ਗੱਲ ਕੀਤੀ ਸੀ। ਇਹ ਗੱਲਬਾਤ ਮੋਬਾਈਲ ਰਾਹੀਂ ਹੋਈ। ਇਸੇ ਦਿਨ ਤੇ ਤਾਹਿਰ ਦੀ ਇੰਨੀ ਲੰਬੀ ਗੱਲਬਾਤ ਕਿਉਂ ਹੋਈ? ਇਸ ਦਾ ਖੁਲਾਸਾ ਨਹੀਂ ਕੀਤਾ ਜਾ ਸਕਿਆ।

 

 

 

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi Violence Three persons Tarik Rizwi Liaqat and Riyasat have been detained