ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭੁੱਖ ਹੜਤਾਲ 'ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਦੀ ਹਾਲਤ ਵਿਗੜੀ

1 / 2ਭੁੱਖ ਹੜਤਾਲ 'ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਦੀ ਹਾਲਤ ਵਿਗੜੀ

2 / 2ਭੁੱਖ ਹੜਤਾਲ 'ਤੇ ਬੈਠੀ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਦੀ ਹਾਲਤ ਵਿਗੜੀ

PreviousNext

ਔਰਤਾਂ ਦੀ ਸੁਰੱਖਿਆ ਲਈ ਭੁੱਖ ਹੜਤਾਲ ‘ਤੇ ਚੱਲ ਰਹੀ ਦਿੱਲੀ ਮਹਿਲਾ ਪ੍ਰਧਾਨ ਸਵਾਤੀ ਮਾਲੀਵਾਲ ਦੀ ਹਾਲਤ ਵਿਗੜ ਗਈ ਹੈ। ਜਿਸ ਤੋਂ ਬਾਅਦ ਸਵਾਤੀ ਮਾਲੀਵਾਲ ਨੂੰ ਐਲ ਐਨ ਜੇ ਪੀ ਹਸਪਤਾਲ ਲਿਜਾਇਆ ਗਿਆ। ਐਤਵਾਰ ਨੂੰ ਉਸ ਦੀ ਭੁੱਖ ਹੜਤਾਲ ਦਾ 13ਵਾਂ ਦਿਨ ਹੈ।
 

 

 

 

 

ਜ਼ਿਕਰਯੋਗ ਹੈ ਕਿ ਹੈਦਰਾਬਾਦ ਵਿੱਚ ਵੈਟਰਨਰੀ ਡਾਕਟਰ ਨਾਲ ਸਮੂਹਿਕ ਜਬਰ ਜਨਾਹ ਅਤੇ ਜਿਊਂਦਾ ਸਾੜਨ ਦੀ ਘਟਨਾ ਤੋਂ ਬਾਅਦ, ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਮੈਨ ਸਵਾਤੀ ਮਾਲੀਵਾਲ ਭੁੱਖ ਹੜਤਾਲ ਉੱਤੇ ਬੈਠੀ ਸੀ। ਉਹ ਮੰਗ ਕਰ ਰਹੀ ਸੀ ਕਿ ਬਲਾਤਕਾਰੀਆਂ ਨੂੰ ਛੇ ਮਹੀਨਿਆਂ ਵਿੱਚ ਫਾਂਸੀ ਦਿੱਤੀ ਜਾਵੇ।
 

ਇਸ ਤੋਂ ਪਹਿਲਾਂ ਸਵਾਤੀ ਮਾਲੀਵਾਲ ਨੇ ਮਰਨ ਤੱਕ ਭੁੱਖ ਹੜਤਾਲ ‘ਤੇ ਜਾਣ ਤੋਂ ਪਹਿਲਾਂ ਟਵੀਟ ਕਰਦੇ ਹੋਏ ਲਿਖਿਆ ਸੀ-‘ਬਹੁਤ ਹੋ ਗਿਆ! 6 ਸਾਲ ਦੀ ਬੇਟੀ ਅਤੇ ਹੈਦਰਾਬਾਦ ਬਲਾਤਕਾਰ ਪੀੜਤ ਲੜਕੀ ਦਾ ਚੀਕ ਮੈਨੂੰ 2 ਮਿੰਟ ਲਈ ਨਹੀਂ ਬੈਠਣ ਦੇ ਰਹੀ। 
 

ਬਲਾਤਕਾਰ ਕਰਨ ਵਾਲੇ ਨੂੰ ਹਰ ਛੇ ਮਹੀਨਿਆਂ ਵਿੱਚ ਫਾਂਸੀ ਦੇਣੀ ਚਾਹੀਦੀ ਹੈ। ਇਸ ਕਾਨੂੰਨ ਨੂੰ ਲਾਗੂ ਕਰਨ ਲਈ ਮੈਂ ਕੱਲ੍ਹ ਤੋਂ ਜੰਤਰ-ਮੰਤਰ ਵਿਖੇ ਮਰਨ ਵਰਤ 'ਤੇ ਬੈਠ ਰਹੀ ਹਾਂ। ਜਦੋਂ ਤੱਕ ਔਰਤਾਂ ਨੂੰ ਸੁਰੱਖਿਆ ਦੀ ਗਾਰੰਟੀ ਨਹੀਂ ਮਿਲ ਜਾਂਦੀ ਮੈਂ ਭੁੱਖ ਹੜਤਾਲ ਉੱਤੇ ਰਹਾਂਗੀ!
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhi women commission chief Swati Maliwal sitting on hunger health deteriorates admitted to LNJP hospital