ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਾਸੀਆਂ ਨੇ 10 ਦਿਨਾਂ ’ਚ ਸ਼ਰਾਬ ਲਈ ਦਿੱਤਾ 70 ਕਰੋੜ ਦਾ ਕੋਰੋਨਾ–ਟੈਕਸ

ਦਿੱਲੀ ਵਾਸੀਆਂ ਨੇ 10 ਦਿਨਾਂ ’ਚ ਸ਼ਰਾਬ ਲਈ ਦਿੱਤਾ 70 ਕਰੋੜ ਦਾ ਕੋਰੋਨਾ–ਟੈਕਸ

ਦਿੱਲੀ ਵਾਲਿਆਂ ਨੇ ਬੀਤੇ 10 ਦਿਨਾਂ ’ਚ ਸ਼ਰਾਬ ਉੱਤੇ 70 ਕਰੋੜ ਰੁਪਏ ਦਾ ਵਿਸ਼ੇਸ਼ ਕੋਰੋਨਾ–ਟੈਕਸ ਦਿੱਲੀ ਸਰਕਾਰ ਨੂੰ ਦਿੱਤਾ ਹੈ। ਇਸ ਦੌਰਾਨ 170 ਕਰੋੜ ਰੁਪਏ ਦੀ ਸ਼ਰਾਬ ਦਿੱਲੀ ’ਚ ਵਿਕੀ ਹੈ। ਲੌਕਡਾਊਨ–3 ਸਰਕਾਰ ਨੇ 4 ਮਈ ਤੋਂ ਸੀਮਤ ਗਿਣਤੀ ’ਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ।

 

 

ਭੀੜ ਨੂੰ ਕੰਟਰੋਲ ਕਰਨ ਲਈ ਸਰਕਾਰ ਨੇ ਟੋਕਨ ਸਿਸਟਮ ਲਾਗੂ ਕੀਤਾ ਹੈ। ਦਿੱਲੀ ਆਬਕਾਰੀ ਵਿਭਾਗ ਅਨੁਸਾਰ ਲੌਕਡਾਊਨ–3 ’ਚ ਸ਼ਰਾਬ ਦੀ ਦੁਕਾਨਾਂ ਖੋਲ੍ਹਣ ਨਾਲ ਲੋਕਾਂ ਦੀ ਭੀੜ ਦੁਕਾਨਾਂ ਉੱਤੇ ਇਕੱਠੀ ਹੋਣ ਲੱਗ ਪਈ ਸੀ।

 

 

ਭੀੜ ਤੋਂ ਬਚਣ ਲਈ ਸਰਕਾਰ ਨੇ ਈ–ਟੋਕਨ ਸਿਸਟਮ ਸ਼ੁਰੂ ਕੀਤਾ। ਇਸ ਤੋਂ ਬਾਅਦ ਸ਼ਰਾਬ ਦੀ ਵਿਕਰੀ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਬੀਤੀ 9 ਮਈ ਨੂੰ ਸਭ ਤੋਂ ਵੱਧ 18.23 ਕਰੋੜ ਰੁਪਏ ਦੀ ਸ਼ਰਾਬ ਲੋਕਾਂ ਨੇ ਖ਼ਰੀਦੀ; ਜਦ ਕਿ 8 ਮਈ ਨੂੰ ਇਹ ਅੰਕੜਾ 15.8 ਕਰੋੜ ਰੁਪਏ ਦਾ ਸੀ।

 

 

ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲੇ ਦੋ ਦਿਨ 4 ਅਤੇ 5 ਮਈ ਨੂੰ ਹੀ–ਟੋਕਨ ਸਿਸਟਮ ਲਾਗੂ ਨਹੀਂ ਸੀ। ਇਸ ਦੌਰਾਨ 5.19 ਅਤੇ 4.49 ਕਰੋੜ ਰੁਪਏ ਦੀ ਵਿਕਰੀ ਹੋਈ ਸੀ। ਇਸ ਦਾ ਇੱਕ ਕਾਰਨ ਦੁਕਾਨਾਂ ਸਾਹਮਣੇ ਸਮਾਜਕ–ਦੂਰੀ ਦੇ ਨਿਯਮਾਂ ਦਾ ਟੂੱਟਣਾ ਦੱਸਿਆ ਜਾ ਰਿਹਾ ਹੈ।

 

 

ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ੁਰੂਆਤੀ ਦਿਨਾਂ ਵਿੱਚ ਦਿਲਚਸਪੀ ਨਹੀਂ ਵਿਖਾਈ ਪਰ ਸਿਸਟਮ ਵਿਵਸਥਤ ਹੋਣ ਨਾਲ ਖ਼ਰੀਦਦਾਰੀ ਵਿੱਚ ਤੇਜ਼ੀ ਆਈ। ਇਸ ’ਤੇ ਕੋਰੋਨਾ ਟੈਕਸ ਦਾ ਅਸਰ ਵੀ ਬੇਅਸਰ ਰਿਹਾ। ਖਾਸ ਗੱਲ ਇਹ ਕਿ ਬੀਤੇ ਲਗਭਗ 10 ਦਿਨਾਂ ਵਿੱਚ ਦਿੱਲੀ ਵਿੱਚ 170 ਕਰੋੜ ਰੁਪਏ ਦੀ ਸ਼ਰਾਬ ਵਿਕੀ ਹੈ।

 

 

ਇਸ ਵਿੱਚੋਂ ਲਗਭਗ 70 ਕਰੋੜ ਰੁਪਏ ਵਿਸ਼ੇਸ਼ ਕੋਰੋਨਾ ਟੈਕਸ ਵਜੋਂ ਆਏ ਹਨ। ਦਿੱਲੀ ਸਰਕਾਰ ਲੌਕਡਾਊਨ–4 ਦੇ ਦਿਸ਼ਾ–ਨਿਰਦੇਸ਼ਾਂ ਦੀ ਉਡੀਕ ਕਰ ਰਹੀ ਹੈ, ਉਸ ਦੇ ਆਧਾਰ ਉੱਤੇ ਸ਼ਰਾਬ ਦੀਆਂ ਦੂਜੀਆਂ ਦੁਕਾਨਾਂ ਨੂੰ ਵੀ ਖੋਲ੍ਹਿਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhiites paid Rs 70 Crore Corona Tax within 10 days