ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੀਟੀਬੀ ਹਸਪਤਾਲ ’ਚ ਦਿੱਲੀ ਦੇ ਮਰੀਜ਼ਾਂ ਨੂੰ ਮਿਲੇਗਾ 80 ਫੀਸਦ ਰਾਖਵਾਂਕਰਨ - ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਗੁਰੂ ਤੇਗ ਬਹਾਦੁਰ ਹਸਪਤਾਲ ਦੇ ਦਿੱਲੀ ਸੂਬਾਈ ਕੈਂਸਰ ਇੰਸਟੀਚਿਊਟ ਚ ਕੌਮੀ ਰਾਜਧਾਨੀ ਦੇ ਮਰੀਜ਼ਾਂ ਦਾ ਰਾਖਵਾਂਕਰਨ ਦੁੱਗਣਾ ਕਰੇਗੀ।

 

ਟਵਿੱਟਰ ਤੇ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਮਰੀਜ਼ਾਂ ਲਈ ਪਹਿਲਾਂ ਦੇ 40 ਫ਼ੀਸਦ ਦੀ ਤੁਲਨਾ ਚ ਹੁਣ 80 ਫ਼ੀਸਦ ਸਹੂਲਤਾਂ ਰਾਖਵੀਂਆਂ ਰੱਖੀਆਂ ਜਾਣਗੀਆਂ।


ਕੇਜਰੀਵਾਲ ਨੇ ਦਿੱਲੀ ਦੇ ਸਮਾਜ ਭਲਾਈ ਮੰਤਰੀ ਰਾਜਿੰਦਰ ਪਾਲ ਗੌਤਮ ਅਤੇ ਸਿਹਤ ਮੰਤਰੀ ਸਤਿੰਦਰ ਜੈਨ ਦੇ ਨਾਲ ਹਸਪਤਾਲ ਚ ਦਿੱਲੀ ਸਟੇਟ ਕੈਂਸਰ ਇੰਸਟੀਚਿਊਟ ਦੇ ਇਕ ਨਵੇਂ ਨਿੱਜੀ ਵਾਰਡ ਦਾ ਉਦਘਾਟਨ ਕਰਨ ਤੋਂ ਬਾਅਦ ਇਸਦਾ ਐਲਾਨ ਕੀਤਾ।

 

ਉਨ੍ਹਾਂ ਕਿਹਾ, ‘ਹਸਪਤਾਲ ਲਈ 6.4 ਏਕੜ ਵਾਧੂ ਜ਼ਮੀਨ ਵੀ ਮਨਜ਼ੂਰ ਕੀਤੀ ਜਾਵੇਗੀ।’

 

ਕੇਜਰੀਵਾਲ ਨੇ ਦਿੱਲੀ ਸਰਕਾਰ ਕੋਲ ਲਟਕੇ ਹੋਰ ਵਾਧੂ ਸਾਜ਼ੋ-ਸਾਮਾਨ ਉਪਲੱਬਧ ਕਰਵਾਉਣ ਦੇ ਪ੍ਰਸਤਾਵ ਤੇ ਅਗਲੇ 10 ਦਿਨਾਂ ਵਿਚ ਫੈਸਲਾ ਲੈਣ ਦਾ ਭਰੋਸਾ ਦਿੱਤਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhiites will get 80 reservations for GTB hospital - Kejriwal