ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਵਾਸੀਆਂ ਨੂੰ 1 ਅਗਸਤ ਤੋਂ ਇਸ ਮੁੱਲ ’ਤੇ ਮਿਲੇਗੀ ਬਿਜਲੀ

ਨਵੀਂਆਂ ਦਰਾਂ ਮੁਤਾਬਕ ਦੋ ਕਿਲੋਵਾਟ ਦੇ ਮੀਟਰ ਦਾ ਕਿਰਾਇਆ 125 ਰੁਪਏ ਤੋਂ ਘਟਾ ਕੇ 20 ਰੁਪਏ, 2 ਕਿਲੋਵਾਟ ਤੋਂ 5 ਕਿਲੋਵਾਟ ਦਾ 140 ਰੁਪਏ ਤੋਂ ਘਟਾ ਕੇ 50 ਰੁਪਏ ਅਤੇ 5 ਕਿਲੋਵਾਟ ਤੋਂ 15 ਕਿਲੋਵਾਟ ਤਕ ਦੇ ਮੀਟਰ ਦਾ ਕਿਰਾਇਆ 175 ਰੁਪਏ ਤੋਂ ਘਟਾ ਕੇ 100 ਰੁਪਏ ਕਰ ਦਿੱਤਾ ਗਿਆ ਹੈ।

 

ਦਿੱਲੀ ਚ 2 ਕਿਲੋਵਾਟ ਦੇ ਮੀਟਰ ਵਾਲੇ 37 ਲੱਖ ਘਰੇਲੂ ਖਪਤਕਾਰ ਅਤੇ 2 ਤੋਂ 5 ਕਿਲੋਵਾਟ ਦੇ ਮੀਟਰ ਵਾਲੇ 7 ਲੱਖ ਘਰੇਲੂ ਖਪਤਕਾਰ ਹਨ। ਜਦਕਿ ਕੁੱਲ ਬਿਜਲੀ ਖਪਤਕਾਰਾਂ ਦੀ ਗਿਣਤੀ 60 ਲੱਖ ਹੈ। ਘਰੇਲੂ ਵਰਗ ਦੇ ਖਪਤਕਾਰਾਂ ਚ 1,200 ਯੂਨਿਟ ਹਰੇਕ ਮਹੀਨੇ ਤੋਂ ਵੱਧ ਵਰਤੋਂ ਕਰਨ ਵਾਲਿਆਂ ਲਈ ਬਿਜਲੀ ਦੀ ਦਰ ਮੌਜੂਦਾ ਪੌਣੇ 8 ਰੁਪਏ ਤੋਂ ਵਧਾ ਕੇ 8 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ।

 

ਡੀਈਆਰਸੀ ਦੇ ਅਫਸਰਾਂ ਨੇ ਕਿਹਾ ਕਿ ਦਿੱਲੀ ਬਿਜਲੀ ਦੇ ਲਗਭਗ 98 ਫੀਸਦ ਖਪਤਕਾਰਾਂ ਦੀ ਖਪਤ 1,200 ਯੂਨਿਟ ਤੋਂ ਘੱਟ ਹੈ। ਦਰਾਂ ਸੋਧਣ ਦਾ ਲਾਭ ਮਿਲਣਾ ਤੈਅ ਹੈ। ਡੀ.ਈ.ਆਰ.ਸੀ. ਅਫਸਰਾਂ ਮੁਤਾਬਕ ਨਵੀਂ ਦਰਾਂ ਲਾਗੂ ਹੋਣ ਨਾਲ ਘਰੇਲੂ ਵਰਗ ਦੇ ਖਪਤਕਾਰਾਂ ਨੂੰ ਬਿਜਲੀ ਬਿਲਾਂ ’ਤੇ 105 ਰੁਪਏ ਤੋਂ 750 ਰੁਪਏ ਤਕ ਹਰੇਕ ਮਹੀਨੇ ਬਚਤ ਹੋਵੇਗੀ।

 

ਡੀ.ਈ.ਆਰ.ਸੀ. ਦੇ ਚੇਅਰਮੈਨ ਰਿਟਾਇਰ ਜਸਟਿਸ ਐਸ ਐਸ ਚੌਹਾਨ ਨੇ ਕਿਹਾ ਕਿ ਨਵੀਂਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ। ਦਰਾਂ ਨੂੰ ਬਿਜਲੀ ਕੰਪਨੀਆਂ ਦੀ ਮੰਗ ਅਤੇ ਗਾਹਕਾਂ ਦੇ ਹਿਤਾਂ ਵਿਚਾਲੇ ਸੰਤੁਲਨ ਬਣਾਉਂਦਿਆਂ ਹੋਇਆਂ ਬਦਲਿਆ ਗਿਆ ਹੈ।

 

ਦੱਸ ਦੇਈਏ ਕਿ ਪਿਛਲੀ ਵਾਰ ਬਿਜਲੀ ਦਰਾਂ ਚ ਸੋਧ ਦੇ ਸਮੇਂ ਮੀਟਰ ਦੇ ਤੈਅ ਕਿਰਾਏ ਚ ਵਾਧਾ ਕੀਤਾ ਗਿਆ ਸੀ। ਲੋਕ ਸਭਾ ਚੋਣਾਂ ਦੌਰਾਨ ਵਿਰੋਧੀ ਦਲ ਭਾਜਪਾ ਅਤੇ ਕਾਂਗਰਸ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਤੇ ਹਮਲਾ ਕਰ ਰਹੇ ਸਨ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ।

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhiites will get electricity from August 1 at this price