ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਹਵਾ ਹੋਈ ਬੇਹੱਦ ਖ਼ਰਾਬ, ਚਾਰੇ ਪਾਸੇ ਧੂੰਆਂ-ਧੂੰਆਂ

ਦੇਸ਼ ਭਰ 'ਚ ਲੰਘੇ ਦਿਨੀਂ ਧੂਮਧਾਮ ਨਾਲ ਦੀਵਾਲੀ ਮਨਾਈ ਗਈ। ਪਟਾਕੇ ਚਲਾਉਣ ਕਾਰਨ ਦੇਸ਼ ਭਰ ਦੇ ਕਈ ਸ਼ਹਿਰਾਂ 'ਚ ਪ੍ਰਦੂਸ਼ਣ ਪੱਧਰ ਕਾਫੀ ਵੱਧ ਗਿਆ। ਪ੍ਰਦੂਸ਼ਣ ਕਾਰਨ ਹਮੇਸ਼ਾ ਚਰਚਾ ਦਾ ਵਿਸ਼ਾ ਬਣਨ ਵਾਲੀ ਰਾਜਧਾਨੀ ਦਿੱਲੀ 'ਚ ਅੱਜ ਸਵੇਰੇ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਪਾਈ ਗਈ।

 

ਸੁਪਰੀਮ ਕੋਰਟ ਵੱਲੋਂ ਤੈਅ ਕੀਤੀ ਦਿੱਲੀ ਚ ਰਾਤ 8 ਵਜੇ ਤੋਂ 10 ਵਜੇ ਤੱਕ ਪਟਾਕੇ ਚਲਾਉਣ ਦੀ ਮਿਆਦ ਦੀ ਵੀ ਲੋਕਾਂ ਨੇ ਰੱਜ ਕੇ ਉਲੰਘਣਾ ਕੀਤੀ । ਦਿੱਲੀ 'ਚ ਭਾਰੀ ਪ੍ਰਦੂਸ਼ਣ ਕਾਰਨ ਲਗਭਗ ਹਰ ਇਲਾਕੇ 'ਚ ਧੁੰਦਲਾਪਨ ਛਾ ਗਿਆ ਹੈ ਤੇ ਹਰ ਪਾਸੇ ਧੂੰਆਂ-ਧੂੰਆਂ ਹੀ ਨਜ਼ਰ ਆ ਰਿਹਾ ਹੈ।

 

ਦਿੱਲੀ ਦੇ ਸਭ ਤੋਂ ਪ੍ਰਦੂਸ਼ਿਤ ਇਲਾਕਾ ਬਣ ਚੁੱਕੇ ਆਨੰਦ ਵਿਹਾਰ ’ਚ ਅੱਜ ਸਵੇਰੇ ਹਵਾ ਗੁਣਵੱਤਾ ਸੂਚੀ 999 ਦਰਜ ਕੀਤੀ ਗਈ, ਜੋ ਬੇਹੱਦ ਖ਼ਰਾਬ ਵਰਗ 'ਚ ਆਉਂਦੀ ਹੈ। ਦਿੱਲੀ ਦੇ ਬਾਕੀ ਇਲਾਕਿਆਂ ਦਾ ਵੀ ਇਹੀ ਹਾਲ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Delhis air was very bad round Smoke Smoke