ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਨੋਟਬੰਦੀ ਦੀ ਦੂਜੀ ਵਰ੍ਹੇਗੰਢ : ਕਾਂਗਰਸ ਨੇ ਭਾਜਪਾ ਤੋਂ ਪੁੱਛੇ ਅੱਠ ਸਵਾਲ

ਨੋਟਬੰਦੀ ਦੀ ਦੂਜੀ ਵਰ੍ਹੇਗੰਢ : ਕਾਂਗਰਸ ਨੇ ਭਾਜਪਾ ਤੋਂ ਪੁੱਛੇ ਅੱਠ ਸਵਾਲ

ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ `ਤੇ ਨਰਿੰਦਰ ਮੋਦੀ ਸਰਕਾਰ ਦੇ ਇਸ ਕਦਮ ਖਿਲਾਫ ਸ਼ੁੱਕਰਵਾਰ ਨੂੰ ਦਿੱਲੀ `ਚ ਭਾਰਤੀ ਰਿਜਰਵ ਬੈਂਕ ਦੇ ਬਾਹਰ ਪ੍ਰਦਰਸ਼ਨ ਕੀਤਾ। ਉਥੇ ਇਸ ਮੌਕੇ ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਪ੍ਰੈਸ ਕਾਨਫਰੰਸ ਕਰਕੇ ਕੇਂਦਰ ਸਰਕਾਰ `ਤੇ ਜੰਮਕੇ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਨੋਟਬੰਦੀ ਨੂੰ ਆਰਥਿਕ ਕ੍ਰਾਂਤੀ ਦਾ ਨਵਾਂ ਸੂਤਰ ਬਣਾਉਂਦੇ ਹੋਏ ਤਿੰਨ ਕਾਰਨ ਦਿੱਤੇ ਗਏ ਸਨ, ਸਾਰਾ ਕਾਲਾ ਧਨ ਫੜ੍ਹਿਆ ਜਾਵੇਗਾ, ਫਰਜ਼ੀ ਨੋਟ ਫੜ੍ਹੇ ਜਾਣਗੇ, ਅੱਤਵਾਦ ਅਤੇ ਨਕਸਲਵਾਦ ਖਤਮ ਹੋ ਜਾਵੇਗਾ।


ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਸ ਮੌਕੇ ਅੱਠ ਸਵਾਲ ਕੀਤੇ ਹਨ ....


1. ਸਾਰਾ ਕਾਲਾਧੰਨ ਕਿਥੇ ਗਿਆ?
2. ਜਿ਼ਆਲੀ ਨੋਟ ਕਿੱਥੇ ਗਏ? ਕੀ ਇਹ ਵੀ ਭਾਜਪਾਈ ਜੁਮਲਾ ਨਿਕਲਿਆ?
3. ਕੀ ਅੱਤਵਾਦ ਅਤੇ ਨਕਸਲਵਾਦ ਖਤਮ ਹੋ ਗਿਆ?
4. ਕੀ ਨਵੇਂ ਨੋਟ ਛਾਪਣ ਤੇ ਵੰਡਣ ਦੀ ਕੀਮਤ ਨੋਟਬੰਦੀ ਦੀ ਬਚਤ ਨਾਲੋਂ 300 ਫੀਸਦੀ ਜਿ਼ਆਦਾ ਹੈ?
5.  ਕੀ ਦੇਸ਼ `ਚ ਪੂਰਨ ਡਿਜ਼ੀਟਲ ਭੁਗਤਾਨ ਲਾਗੂ ਹੋ ਗਿਆ?
6. ਕੀ ਨੋਟਬੰਦੀ ਨੇ ਰੋਜ਼ੀ ਰੋਟੀ `ਤੇ ਪ੍ਰਹਾਰ ਨਹੀਂ ਕੀਤਾ?
7. ਕੀ ਨੋਟਬੰਦੀ ਕਾਲਾਧੰਨ ਸਫੇਦ ਬਣਾਉਣ ਦਾ ਇਕ ਵੱਡਾ ਘੁਟਾਲਾ ਸੀ?
8. ਕੀ ਭਾਜਪਾ ਆਗੂਆਂ ਦੀ ਜਾਂਚ ਹੋਈ?


ਉਥੇ ਆਰਬੀਆਈ ਦਫ਼ਤਰ ਵੱਲ ਵਧ ਰਹੇ ਕਾਂਗਰਸ ਆਗੂਆਂ ਤੇ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ `ਚ ਲੈ ਲਿਆ ਅਤੇ ਸੰਸਦ ਮਾਰਗ ਥਾਣੇ `ਚ ਲੈ ਗਈ। ਹਿਰਾਸਤ `ਚ ਲਏ ਜਾਣ ਨੂੰ ਮੋਦੀ ਸਰਕਾਰ ਦਾ ਤਾਨਾਸ਼ਾਹੀ ਵਾਲਾ ਕਦਮ ਕਰਾਰ ਦਿੰਦੇ ਹੋਏ ਗਲਹੋਤ ਨੇ ਕਿਹਾ ਕਿ ਨੋਟਬੰਦੀ ਨਾਲ ਦੇਸ਼ ਦੇ ਗਰੀਬਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਸਭ ਤੋਂ ਜਿ਼ਆਦਾ ਨੁਕਸਾਨ ਹੋਇਆ ਹੈ।


ਕਾਂਗਰਸ ਨੇ ਨੋਟਬੰਦੀ ਦੇ ਦੋ ਸਾਲ ਪੂਰੇ ਹੋਣ `ਤੇ ਐਲਾਨ ਕੀਤਾ ਸੀ ਕਿ ਪਾਰਟੀ ਨੋਟਬੰਦੀ ਦੇ ਖਿਲਾਫ ਰਾਸ਼ਟਰ ਵਿਆਪੀ ਪ੍ਰਦਰਸ਼ਨ ਕਰੇਗੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਸੇ ਵਿਸ਼ੇ ਨੂੰ ਲੈ ਕੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ `ਤੇ ਜੰਮਕੇ ਹਮਲਾ ਬੋਲਿਆ ਸੀ ਅਤੇ ਦੋਸ਼ ਲਗਾਇਆ ਸੀ ਕਿ ਮੋਦੀ ਸਰਕਾਰ ਦਾ ਇਹ ਕਦਮ ਖੁਦ ਪੈਦਾ ਕੀਤੀ ਗਈ ‘ਤਰਾਸ਼ਦੀ ਅਤੇ ਆਤਮਘਾਤੀ ਹਮਲਾ ਸੀ ਜਿਸ ਨਾਲ ਪ੍ਰਧਾਨ ਮੰਤਰੀ ਦੇ ਸੂਟ-ਬੂਟ ਵਾਲੇ ਮਿੱਤਰਾਂ ਨੇ ਆਪਣੇ ਕਾਲੇ ਧੰਨ ਨੂੰ ਸਫੈਦ ਕਰਨ ਦਾ ਕੰਮ ਕੀਤਾ।


ਜਿ਼ਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਠ ਨਵੰਬਰ 2016 ਨੂੰ ਨੋਟਬੰਦੀ ਦਾ ਐਲਾਨ ਕੀਤਾ ਜਿਸ ਤਹਿਤ, ਉਸ ਸਮੇਂ ਚਲਦੇ 500 ਰੁਪਏ ਅਤੇ ਇਕ ਹਜ਼ਾਰ ਰੁਪਏ ਦੇ ਨੋਟ ਚੱਲਣ ਤੋਂ ਬਾਹਰ ਹੋ ਗਏ ਸਨ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:demonitization 2nd anniversary congress asks eight question to BJP goverment