ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੇਵਬੰਦੀ ਉਲੇਮਾ ਨੇ ਕਿਹਾ, ਵੈਲੇਨਟਾਈਨ-ਡੇਅ ’ਤੇ ਪ੍ਰਪੋਸ ਕਰਨਾ ਇਸਲਾਮ ’ਚ ਹਰਾਮ

ਪ੍ਰੇਮੀ ਜੋੜਿਆਂ ਦੁਆਰਾ ਵੈਲਨਟਾਈਨ ਡੇਅ ਮੌਕੇ 'ਤੇ ਇਕ ਦੂਜੇ ਨੂੰ ਪਿਆਰ ਦਾ ਪ੍ਰਸਤਾਵ ਦੇਣ ਵਾਲਿਆਂ ਨੂੰ ਦੇਵਬੰਦੀ ਉਲੇਮਾ ਨੇ ਹਰਾਮ ਕਰਾਰ ਦਿੱਤਾ ਹੈ। ਉਲੇਮਾ ਨੇ ਸਪੱਸ਼ਟ ਕਿਹਾ ਕਿ ਇਸਲਾਮ ਕਿਸੇ ਖਾਸ ਦਿਨ ਰਵਾਇਤ ਬਣਾ ਕੇ ਅਜਿਹਾ ਕਰਨਾ ਜਾਇਜ਼ ਨਹੀਂ ਹੈ। ਦੱਸ ਦੇਈਏ ਕਿ ਹਰੇਕ ਸਾਲ 14 ਫਰਵਰੀ ਨੂੰ ਵੈਲੇਨਟਾਈਨ ਡੇਅ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ।

 

ਉਲੇਮਾ ਕਰਾਮ ਦਾ ਕਹਿਣਾ ਹੈ ਕਿ ਇਹ ਗੋਰਿਆਂ ਦਾ ਤਿਉਹਾਰ ਹੈ ਇਸ ਲਈ ਮੁਸਲਿਮ ਨੌਜਵਾਨਾਂ ਨੂੰ ਇਸ ਤੋਂ ਦੂਰ ਰਹਿਣਾ ਚਾਹੀਦਾ ਹੈ। ਇਸਲਾਮ ਧਰਮ ਵਿੱਚ ਕਿਸੇ ਵੀ ਅਜਿਹੇ ਤਿਉਹਾਰ ਮਨਾਉਣ ਦੀ ਆਗਿਆ ਨਹੀਂ ਹੈ

 

ਵੈਲੇਨਟਾਈਨ ਡੇਅ ਮਨਾਉਣ ਲਈ ਇਤਹਾਦ ਉਲਾਮਾ--ਹਿੰਦ ਦੇ ਉਪ-ਪ੍ਰਧਾਨ, ਮੌਲਾਨਾ ਮੁਫ਼ਤੀ ਅਸਦ ਕਾਸਮੀ ਦਾ ਕਹਿਣਾ ਹੈ ਕਿ ਇਸਲਾਮ ਵਿੱਚ ਵੈਲੇਨਟਾਈਨ ਡੇਅ ਵਰਗਾ ਕੋਈ ਤਿਉਹਾਰ ਨਹੀਂ ਹੈ ਤੇ ਨਾ ਹੀ ਕੋਈ ਹੋਰ ਖੁਰਾਫਤ ਇਸਲਾਮ ਹੈ। ਮੁਸਲਿਮ ਨੌਜਵਾਨਾਂ ਨੂੰ ਅਜਿਹੇ ਤਿਉਹਾਰਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

 

ਜਾਮੀਆ ਸ਼ੇਖੁਲ ਹਿੰਦ ਦੇ ਮੋਹਤਮਿਮ ਮੁਫਤੀ ਅਸਦ ਕਾਸਮੀ ਨੇ ਕਿਹਾ ਕਿ ਇਸਲਾਮ ਅਜਿਹਾ ਕੋਈ ਤਿਉਹਾਰ ਨਹੀਂ ਹੈ। ਇਸਲਾਮ ਵਿੱਚ ਅਜਿਹੇ ਤਿਉਹਾਰ ਮਨਾਉਣਾ ਨਾਜਾਇਜ਼ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deobandi Ulama Says Proposing On Valentines Day Is Haram In Islam