ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਗੋਰਖਪੁਰ ਆਕਸੀਜਨ ਕਾਂਡ: ਜਾਂਚ ਰਿਪੋਰਟ 'ਚ ਡਾਕਟਰ ਕਫੀਲ ਨੂੰ ਮਿਲੀ ਕਲੀਨ ਚਿੱਟ

60 ਤੋਂ ਵੱਧ ਬੱਚਿਆਂ ਦੀ ਹੋਈ ਸੀ ਮੌਤ

 

ਕੁਝ ਸਾਲ ਪਹਿਲਾਂ ਉੱਤਰ ਪ੍ਰਦੇਸ਼ ਦੇ ਗੋਰਖਪੁਰ, ਮੈਡੀਕਲ ਕਾਲਜ ਵਿਖੇ ਆਕਸੀਜਨ ਦੀ ਘਾਟ ਕਾਰਨ ਕੁਝ ਬੱਚਿਆਂ ਦੀ ਮੌਤ ਦੇ ਮਾਮਲੇ ਦੇ ਆਰੋਪੀ ਡਾਕਟਰ ਕਫੀਲ ਖ਼ਾਨ ਨੂੰ ਵਿਭਾਗੀ ਜਾਂਚ ਵਿੱਚ ਕਲੀਨ ਚਿੱਟ ਮਿਲੀ। 

 

ਵਿਭਾਗੀ ਜਾਂਚ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਬੀਆਰਡੀ ਹਸਪਤਾਲ ਵਿੱਚ ਬੱਚਿਆਂ ਦੀ ਮੌਤ ਦੇ ਮਾਮਲੇ ਵਿੱਚ ਡਾ. ਕਫੀਲ ਖ਼ਾਨ ਨਿਰਦੋਸ਼ ਹਨ। ਦੱਸ ਦੇਈਏ ਕਿ ਅਗਸਤ 2017 ਵਿੱਚ ਗੋਰਖਪੁਰ ਦੇ ਬੀਆਰਡੀ ਮੈਡੀਕਲ

 

ਕਾਲਜ ਵਿੱਚ ਆਕਸੀਜਨ ਦੀ ਘਾਟ ਕਾਰਨ 63 ਬੱਚਿਆਂ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਸਰਕਾਰ ਨੇ ਡਾਕਟਰ ਕਫੀਲ ਨੂੰ ਮੁਅੱਤਲ ਕਰ ਦਿੱਤਾ ਸੀ।

 

ਬੀਆਰਡੀ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਕਈ ਬੱਚਿਆਂ ਦੀ ਮੌਤ ਤੋਂ ਬਾਅਦ, ਡਾਕਟਰ ਕਫੀਲ ਨੂੰ ਦੋਸ਼ੀ ਮੰਨਦਿਆਂ ਜੇਲ੍ਹ ਭੇਜ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹਾਈ ਕੋਰਟ ਤੋਂ ਜ਼ਮਾਨਤ ਮਿਲ ਹੈ। ਇਸ ਮਾਮਲੇ ਵਿੱਚ ਆਰੋਪੀ ਡਾ. ਕਫੀਲ ਨੂੰ ਯੂਪੀ ਐਸਟੀਐਫ ਨੇ ਲਖਨਊ ਤੋਂ ਗ੍ਰਿਫ਼ਤਾਰ ਕੀਤਾ ਸੀ। ਉਹ ਘਟਨਾ ਤੋਂ ਬਾਅਦ ਫ਼ਰਾਰ ਚੱਲ ਰਿਹਾ ਸੀ। 

 

ਕਫੀਲ ਬੀਆਰਡੀ ਹਸਪਤਾਲ ਵਿੱਚ ਇੱਕ ਵਾਰਡ ਸੁਪਰਡੈਂਟ ਸੀ। ਪਰ ਹੁਣ ਜੋ ਰਿਪੋਰਟ ਸਾਹਮਣੇ ਆ ਰਹੀ ਹੈ ਉਸ ਵਿੱਚ ਕਫੀਲ ਖ਼ਾਨ ਉੱਤੇ ਲੱਗੇ ਦੋਸ਼ਾਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ।

 


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Departmental inquiry clears Dr Kafeel Khan Gorakhpur children death case