ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

5 ਪਰਿਵਾਰਕ ਮੈਂਬਰਾਂ ਦਾ ਕਤਲ ਕਰ ਕੇ ਡੀਪ੍ਰੈਸਡ ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ਼

5 ਪਰਿਵਾਰਕ ਮੈਂਬਰਾਂ ਦਾ ਕਤਲ ਕਰ ਕੇ ਡੀਪ੍ਰੈਸਡ ਵਿਅਕਤੀ ਨੇ ਚੌਥੀ ਮੰਜ਼ਿਲ ਤੋਂ ਮਾਰੀ ਛਾਲ਼

ਬਿਹਾਰ ਦੇ ਮੁੰਗੇਰ ਜ਼ਿਲ੍ਹੇ ’ਚ ਇੱਕ ਹੌਲਨਾਕ ਘਟਨਾ ਵਾਪਰੀ ਹੈ। ਡੀਪ੍ਰੈਸ਼ਨ ਭਾਵ ਘੋਰ–ਨਿਰਾਸ਼ਾ ਦੇ ਸ਼ਿਕਾਰ ਇੱਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ 5 ਮੈਂਬਰਾਂ ਦਾ ਕਤਲ ਕਰ ਕੇ ਆਪ ਵੀ ਆਪਣੇ ਮਕਾਨ ਦੀ ਛੱਤ ਤੋਂ ਛਾਲ਼ ਮਾਰ ਦਿੱਤੀ। ਉਹ ਖ਼ੁਦ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ ਤੇ ਹਸਪਤਾਲ ’ਚ ਜ਼ੇਰੇ ਇਲਾਜ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

 

ਪ੍ਰਾਪਤ ਜਾਣਕਾਰੀ ਅਨੁਸਾਰ 50 ਸਾਲਾ ਭਾਰਤ ਕੇਸਰੀ ਨੇ ਆਪਣੀ ਮਾਂ, ਪਤਨੀ ਤੇ ਤਿੰਨ ਧੀਆਂ ਦੀ ਗਲ਼ਾ ਦਬਾ ਕੇ ਹੱਤਿਆ ਕਰ ਦਿੱਤੀ। ਮੁੰਗੇਰ ਜ਼ਿਲ੍ਹੇ ਦੇ ਹਵੇਲੀ ਖੜਗਪੁਰ ਥਾਣਾ ਇਲਾਕੇ ਦੇ ਕਨਹੱਈਆ ਟੋਲਾ ਪੁਰਾਣੇ ਡਾਕਘਰ ਦੇ ਨੇੜੇ ਇਹ ਘਟਨਾ ਵਾਪਰੀ ਹੈ।

 

 

ਭਾਰਤ ਕੇਸਰੀ ਆਪਣੇ ਪਿਤਾ ਵਾਸੂਦੇਵ ਕੇਸਰੀ ਦੀ ਘੜੀਆਂ ਦੀ ਦੁਕਾਨ ਚਲਾਉਂਦਾ ਰਿਹਾ ਹੈ। ਉਹ ਪਿਛਲੇ ਕੁਝ ਸਮੇਂ ਤੋਂ ਪਰੇਸ਼ਾਨ ਚੱਲ ਰਿਹਾ ਸੀ।

 

 

ਸਥਾਨਕ ਲੋਕਾਂ ਨੇ ਦੱਸਿਆ ਕਿ ਭਾਰਤ ਕੇਸਰੀ ਡੀਪ੍ਰੈਸ਼ਨ ’ਚ ਚੱਲ ਰਿਹਾ ਸੀ। ਆਪਣੇ ਪਰਿਵਾਰਕ ਮੈਂਬਰਾਂ ਦਾ ਕਤਲ ਕਰਨ ਤੋਂ ਬਾਅਦ ਉਹ ਆਪਣੇ ਚਾਰ–ਮੰਜ਼ਿਲਾ ਮਕਾਨ ਦੀ ਛੱਤ ਉੱਤੇ ਚੜ੍ਹ ਗਿਆ ਤੇ ਉੱਥੋਂ ਛਾਲ਼ ਮਾਰ ਦਿੱਤੀ।

 

 

ਇੰਨੀ ਉਚਾਈ ਤੋਂ ਛਾਲ਼ ਮਾਰਨ ਦੇ ਬਾਵਜੂਦ ਉਹ ਬਚ ਗਿਆ ਤੇ ਇਸ ਵੇਲੇ ਉਹ ਹਸਪਤਾਲ ’ਚ ਜ਼ੇਰੇ ਇਲਾਜ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Depressed person murdered 5 family members and jumped from 4th Storey in Bihar