ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਿਪਟੀ CM ਦੁਸ਼ਯੰਤ ਚੌਟਾਲਾ ਦੇ ਹੁਕਮ, 15 ਦਿਨਾਂ ’ਚ ਭੇਜੇ ਜਾਣ ਕਲਸਟਰ ਮੈਪ

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਅੱਜ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਪਿਛਲੇ ਦਿਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਮੈਗਾ ਫੂਡ ਪਾਰਕ, ਕੋਲਡ ਚੈਨ ਅਤੇ ਅਗਰੋ ਇੰਸਡਟਰੀ ਲਈ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ ਦੇ ਤਹਿਤ ਸਾਰੇ 22 ਜਿਲਿਆਂ ਦੀ ਫਲ ਤੇ ਸਬਜਿਆਂ ਦੀ ਉਤਪਾਦਕਤਾ ਅਨੁਸਾਰ ਕਲਸਟਰ ਮੈਪ ਤਿਆਰ ਕਰਕੇ 15 ਦਿਨਾਂ ਦੇ ਅੰਦਰ-ਅੰਦਰ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਨੂੰ ਭਿਜਵਾਉਣਾ ਯਕੀਨੀ ਕਰਨ।

 

ਡਿਪਟੀ ਮੁੱਖ ਮੰਤਰੀ ਅੱਜ ਇੱਥੇ ਵੀਡਿਓ ਕਾਨਫਰੈਂਸਿੰਗ ਰਾਹੀਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਅਧਿਕਾਰੀਆਂ ਨਾਲ ਗਲਬਾਤ ਕਰ ਰਹੇ ਸਨ।


ਮੀਟਿੰਗ ਵਿਚ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰਾਲੇ ਤੋਂ ਇਲਾਵਾ ਸਕੱਤਰ ਮਨੋਜ ਜੋਸ਼ੀ ਨੇ ਕੇਂਦਰ ਸਰਕਾਰ ਦੀ ਵੱਖ-ਵੱਖ ਯੋਜਨਾਵਾਂ ਦੇ ਤਹਿਤ ਸੂਬਿਆਂ ਨੂੰ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਡਿਪਟੀ ਮੁੱਖ ਮੰਤਰੀ ਨੂੰ ਜਾਣੂੰ ਕਰਵਾਇਆ। ਇੰਨਾਂ ਵਿਚ ਮਾਇਕਰੋ ਫੂਡ ਪ੍ਰੋਸਿੰਗ ਯੂਨੀਟ, ਅਗਰੋ ਪ੍ਰੋਸੈਸਿੰਗ ਕਲਸਟਰ, ਕੋਲਡ ਚੈਨ, ਬੈਕਵਰਡ-ਫਾਰਵਰਡ ਲਿੰਕੇਜ, ਆਪਰੇਸ਼ਨ ਗ੍ਰੀਨ ਅਤੇ ਪ੍ਰਧਾਨ ਮੰਤਰੀ ਵੱਲੋਂ ਹਾਲ ਹੀ ਵਿਚ ਐਲਾਨੇ ਦੇਸ਼ ਵਿਚ ਫਲਾਂ ਤੇ ਸਬਜੀਆਂ ਦੀ ਉਤਪਾਦਕਤਾ ਨੂੰ ਪ੍ਰੋਤਸਾਹਿਤ ਦੇਣ ਦੀ ਇਕ ਜਿਲਾ ਇਕ ਉਤਪਾਦ ਯੋਜਨਾ ਮੁੱਖ ਹੈ।

 

ਉਨਾਂ ਕਿਹਾ ਕਿ 10 ਏਕੜ ਖੇਤਰ ਵਿਚ ਯੋਜਨਾਵਾਂ ਸਥਾਪਿਤ ਕੀਤੀ ਜਾ ਸਕਦੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਸਮਲਤ ਖੇਤਰਾਂ ਲਈ 35 ਫੀਸਦੀ, ਦੁਰਗਮ ਖੇਤਰਾਂ ਲਈ 50 ਫੀਸਦੀ ਦੀ ਗ੍ਰਾਂਟ ਦਿੱਤੀ ਜਾਂਦੀ ਹੈ। ਇਸ ਲਈ 31 ਜੁਲਾਈ ਤਕ ਨੋਟੀਫਿਕੇਸ਼ਨ ਜਾਰੀ ਕਰਕੇ ਸੂਬਿਆਂ ਨੂੰ ਸੂਚਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਵੱਲੋਂ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਨੀਮ ਸਰਕਾਰੀ ਪੱਤਰ ਲਿਖਿਆ ਜਾ ਚੁਕਿਆ ਹੈ।

 

ਸ੍ਰੀ ਜੋਸ਼ੀ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਕਿ ਸੂਬਿਆਂ ਨੂੰ ਇਸ ਲਈ ਵੱਖ ਤੋਂ ਇਕ ਵਿਭਾਗ ਦਾ ਗਠਨ ਕਰਨਾ ਹੋਵੇਗਾ ਅਤੇ ਡਾਇਰੈਕਟਰ ਪੱਧਰ ਦੇ ਅਧਿਕਾਰੀ ਨੂੰ ਇਸ ਦਾ ਨੋਡਲ ਅਧਿਕਾਰੀ ਨਿਯੁਕਤ ਕਰਨਾ ਹੋਵੇਗਾ।

 

ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਕ ਜਿਲਾ ਇਕ ਉਤਪਾਦ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਤੋਂ ਸਹਾਇਤਾ ਪ੍ਰਾਪਤ ਕਰਨ ਲਈ ਛੇਤੀ ਹੀ ਪੱਤਰ ਲਿਖਣਗੇ, ਜਿਸ ਵਿਚ ਨੂੰਹ ਜਿਲੇ ਵਿਚ ਪਿਆਜ, ਭਿਵਾਨੀ ਤੇ ਦਾਦਰੀ ਵਿਚ ਟਮਾਟਰ, ਕੁਰੂਕਸ਼ੇਤਰ ਵਿਚ ਆਲੂ ਦਾ ਉਤਪਾਦਨ ਵੱਧ ਹੁੰਦਾ ਹੈ, ਇਸ ਲਈ ਇੰਨਾਂ ਖੇਤਰਾਂ ਵਿਚ ਇੱਥੇ ਪ੍ਰੋਸੈਸਿੰਗ ਇਕਾਈਆਂ ਸਥਾਪਿਤ ਕਰਨ ਦੀ ਕਾਫੀ ਸੰਭਾਨਵਾ ਹੈ।

 

ਉਨਾਂ ਕਿਹਾ ਕਿ ਕੁਝ ਜਿਲਿ•ਆਂ ਵਿਚ ਪਾਲਟਰੀ ਫਾਰਮ ਵੀ ਇਕ ਉਦਯੋਗ ਵੱਜੋਂ ਉਭਰਿਆ ਹੈ, ਉੱਥੇ ਵੀ ਕੋਲਡ ਸਟਰੋਜ ਸਥਾਪਿਤ ਕਰਨ ਲਈ ਕੇਂਦਰ ਸਰਕਾਰ ਵੱਲੋਂ ਕਿਸ ਤਰਾਂ ਨਾਲ ਵਾਧੂ ਮਦਦ ਦਿੱਤੀ ਜਾ ਸਕਦੀ ਹੈ।

 

ਡਿਪਟੀ ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਵੱਲੋਂ ਭਰੋਸਾ ਦਿੱਤਾ ਕਿ ਜਿਲਾ ਸੋਨੀਪਤ ਦੇ ਬੜੀ ਵਿਚ ਹਰਿਆਣਾ ਰਾਜ ਸਨਅਤੀ ਤੇ ਬੁਨਿਆਦੀ ਢਾਂਚਾ ਵਿਕਾਸ ਨਿਗਮ ਅਤੇ ਰੋਹਤਕ ਵਿਚ ਹੈਫੇਡ ਵੱਲੋਂ ਸਥਾਪਿਤ ਕੀਤੇ ਜਾ ਰਹੇ ਮੈਗਾ ਫੂਡ ਪਾਰਕ ਦੇ ਕੰਮ ਵਿਚ ਤੇਜੀ ਲਿਆਈ ਜਾਵੇਗੀ।

 

ਉਨਾਂ ਨੇ ਦਸਿਆ ਕਿ ਹਰਿਆਣਾ ਵਿਚ ਲਗਭਗ 1000 ਕਿਸਾਨ ਉਤਪਾਦਨ ਸਮੂਹ (ਐਫਪੀਓ) ਰਜਿਸਟਰਡ ਹਨ ਅਤੇ ਇਸ ਸਾਲ ਬਜਟ ਵਿਚ ਹੋਰ ਵੱਧ ਐਫਪੀਓ ਦੇ ਗਠਨ 'ਤੇ ਫੋਕਸ ਕੀਤਾ ਹੈ ਤਾਂ ਜੋ ਕਿਸਾਨ ਆਪਣੇ ਉਤਪਾਦ ਸਿੱਧੇ ਖਪਤਕਾਰਾਂ ਨੂੰ ਜਾਂ ਬਾਜਾਰ ਵਿਚ ਵੇਚ ਸਕਣ। ਉਨਾਂ ਕਿਹਾ ਕਿ ਸਿਰਸਾ ਤੇ ਫਤਿਹਾਬਾਦ ਵਿਚ ਸੂਖਮ ਫੂਡ ਪ੍ਰੋਸੈਸਿੰਗ ਉਦਮੀ ਯੋਜਨਾ ਦੇ ਤਹਿਤ ਕਿੰਨੂ ਦੀ ਇਕਾਈਆਂ ਸਥਾਪਿਤ ਕੀਤੀ ਜਾ ਚੁੱਕੀ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deputy CM Dushyant Chautala s order cluster map to be sent in 15 days