ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ’ਦੇ ਪ੍ਰਦੂਸ਼ਣ ’ਤੇ ਡਿਪਟੀ CM ਦੁਸ਼ਯੰਤ ਚੌਟਾਲਾ ਨੇ ਰਖਿਆ ਪੱਖ

ਹਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨਾਲ ਦਿੱਲੀ ਚ ਪ੍ਰਦੂਸ਼ਣ ਦੀ ਸਥਿਤੀ ਨੂੰ ਲੈ ਕੇ ਕੌਮੀ ਰਾਜਧਾਨੀ ਖੇਤਰ ਨਾਲ ਸਬੰਧਿਤ ਰਾਜਾਂ-ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਅਤੇ ਪੰਜਾਬ ਦੀ ਜਲਦੀ ਐਮਰਜੈਂਸੀ ਮੀਟਿੰਗ ਬਲਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਇਸ ਗੰਭੀਰ ਸਮੱਸਿਆ ਨਾਲ ਨਿਪਟਨ ਲਈ ਠੋਸ ਕਦਮ ਚੁੱਕੇ ਜਾ ਸਕਣ|

 

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਸੂਬਾ ਸਰਕਾਰ ਨੇ ਕੇਂਦਰੀ ਵਣ ਅਤੇ ਵਾਤਾਵਰਣ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੂੰ ਇਕ ਪੱਤਰ ਭੇਜ ਕੇ ਇਹ ਐਮਰਜੈਂਸੀ ਮੀਟਿੰਗ ਬੁਲਾਉਣ ਦੀ ਬੇਨਤੀ ਕੀਤੀ ਹੈ ਤਾਂ ਜੋ ਪ੍ਰਦੂਸ਼ਣ ਕੰਟਰੋਲ ਕਰਨ ਲਈ ਸਹੀ ਕਦਮ ਚੁੱਕੇ ਜਾ ਸਕਣ|

 

ਉਹ ਦਿੱਲੀ ਵਿਚ ਪਿਛਲੇ ਕਈ ਦਿਨਾਂ ਤੋਂ ਹਵਾ ਵਿਚ ਪ੍ਰਦੂਸ਼ਣ ਦੇ ਪੱਧਰ ਵਿਚ ਹੋਇਆ ਵਾਧੇ ਦੇ ਲਈ ਦਿੱਲੀ ਸਰਕਾਰ ਵੱਲੋਂ ਹਰਿਆਣਾ ਨੂੰ ਜ਼ਿੰਮੇਦਾਰ ਠਹਿਰਾਏ ਜਾਣ ਦੇ ਬਾਅਦ ਅੱਜ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ|

 

ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਨਾਲ ਇਸ ਸਬੰਧ ਵਿਚ ਵਿਸਥਾਰ ਚਰਚਾ ਹੋਈ ਹੈ ਅਤੇ ਉਨਾਂ ਨੇ ਕੇਂਦਰੀ ਵਨ ਅਤੇ ਵਾਤਾਵਰਣ ਮੰਤਰੀ ਸ੍ਰੀ ਪ੍ਰਕਾਸ਼ ਜਾਵਡੇਕਰ ਨੂੰ ਇਕ ਪੱਤਰ ਭੇਜਿਆ ਹੈ ਤੇ ਟੈਲੀਫੋਨ 'ਤੇ ਇਸ ਸਬੰਧੀ ਡੂੰਘੀ ਚਰਚਾ ਕੀਤੀ ਹੈ|

 

ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਨੇ ਕਿਹਾ ਕਿ ਮੀਟਿੰਗ ਚ ਤੱਤਾਂ 'ਤੇ ਚਰਚਾ ਹੋਣੀ ਚਾਹੀਦੀ ਹੈ ਤਾਂ ਜੋ ਇਹ ਸਪਸ਼ਟ ਹੋ ਸਕੇ ਕਿ ਦਿੱਲੀ ਦੀ ਹਵਾ ਚ ਪ੍ਰਦੂਸ਼ਣ ਚ ਫਸਲਾਂ ਦੀ ਰਹਿੰਦ-ਖੂੰਹਦ ਦੇ ਸਾੜੇ ਜਾਣ ਦੇ ਸਿੱਟੇ ਵਜੋਂ ਪੈਦਾ ਹੋਣ ਵਾਲਾ ਪ੍ਰਦੂਸ਼ਣ ਕਿੰਨੇ ਫੀਸਦੀ ਹੈ|

 

ਉਨਾਂ ਕਿਹਾ ਕਿ ਹਰਿਆਣਾ ਚ ਪਿਛਲੇ ਸਾਲ ਤੋਂ ਇਸ ਸਾਲ ਫਸਲਾਂ ਦੀ ਰਹਿੰਦ-ਖੂੰਹਦ ਦੇ ਸਾੜੇ ਜਾਣ ਦੀ ਘਟਨਾਵਾਂ ਚ 34 ਫੀਸਦੀ ਕਮੀ ਆਈ ਹੈ| ਹਰਿਆਣਾ ਸਰਕਾਰ ਦਾ ਹਮੇਸ਼ਾ ਯਤਨ ਰਹੇਗਾ ਕਿ ਫਸਲਾਂ ਦੀ ਰਹਿੰਦ-ਖੂੰਹਦ ਦੇ ਸਾੜੇ ਜਾਣ ਦੀ ਘਟਨਾਵਾਂ ਪੂਰਨ ਤੌਰ ਤੋਂ ਕੰਟਰੋਲ ਹੋ ਸਕਣ|

 

ਉਨਾਂ ਕਿਹਾ ਕਿ ਦਿੱਲੀ ਖੇਤਰ ਚ ਕੂੜਾਘਰਾਂ ਚ ਲਗਾਤਾਰ ਜਲਣ ਵਾਲੀ ਅੱਗ ਵੀ ਇਕ ਖਤਰਨਾਕ ਪ੍ਰਦੂਸ਼ਣ ਹੈ ਅਤੇ ਦਿੱਲੀ ਸਰਕਾਰ ਨੂੰ ਇਸ ਦੀ ਲਗਾਤਾਰ ਮਾਨੀਟਰਿੰਗ ਕਰਨੀ ਚਾਹੀਦੀ ਹੈ, ਕਿਉਂਕਿ ਵਾਤਾਵਰਣ ਲੋਕਾਂ ਦੀ ਸਿਹਤ ਨਾਲ ਜੁੜਿਆ ਵਿਸ਼ਾ ਹੈ| ਵਾਤਾਵਰਣ ਵਰਗੇ ਮਹਤੱਵਪੂਰਣ ਵਿਸ਼ੇਆਂ 'ਤੇ ਸਾਰਿਆਂ ਨੂੰ ਰਾਜਨੀਤੀ ਤੋਂ ਹੱਟ ਕੇ ਕੰਮ ਕਰਨੇ ਚਾਹੀਦੇ ਹਨ|

 

ਸ੍ਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਹਰਿਆਣਾ ਚ 'ਵੇਸਟ ਟੂ ਏਨਰਜੀ' ਵਿਸ਼ੇਸ਼ ਤੌਰ 'ਤੇ ਖੇਤੀਬਾੜੀ ਆਧਾਰਿਤ ਪਲਾਂਟਾਂ ਦੀ ਸਥਾਪਨਾ ਨੂੰ ਉਤਸ਼ਾਹਤ ਕੀਤਾ ਜਾਵੇਗਾ|

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deputy CM Dushyant Chautala speaks on Delhi s pollution situation