ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ `ਚ ਸੀਬੀਆਈ ਦੀ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣਾ ਹੈ। ਸੁਣਵਾਈ ਦੌਰਾਨ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ `ਚੋਂ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ ਕੀਤਾ ਜਾਵੇਗਾ। ਜਦੋਂ ਕਿ ਬਾਕੀ ਮੁਲਜ਼ਮ ਫੈਸਲੇ ਦੌਰਾਨ ਅਦਾਲਤ `ਚ ਪੇਸ਼ ਹੋਣ ਲਈ ਪੰਚਕੂਲਾਂ ਦੀ ਸੀਬੀਆਈ ਅਦਾਲਤ `ਚ ਪਹੁੰਚ ਗਏ।
ਸੁਣਵਾਈ ਦੌਰਾਨ ਡੇਰੇ ਦੇ ਸਾਬਕਾ ਡਰਾਈਵਰ ਅਤੇ ਗਵਾਹ ਖੱਟਾ ਸਿੰਘ ਵੀ ਸੀਬੀਆਈ ਦੀ ਅਦਾਲਤ `ਚ ਪਹੁੰਚੇ ਹਨ। ਦੂਜੇ ਪਾਸੇ ਫੈਸਲੇ ਦੌਰਾਨ ਲਾਅ ਐਂਡ ਆਰਡਰ ਨੂੰ ਬਣਾਈ ਰੱਖਣ ਲਈ ਜਿ਼ਲ੍ਹਾ ਪ੍ਰਸ਼ਾਸਨ ਕਿਸੇ ਤਰ੍ਹਾਂ ਦੀ ਕੋਈ ਘਾਟ ਨਹੀਂ ਛੱਡ ਰਿਹਾ, ਜਿਸ ਨਾਲ 25 ਅਗਸਤ 2017 ਵਰਗੇ ਹਾਲਤ ਪੈਦਾ ਹੋਣ।
ਪੰਚਕੂਲਾਂ `ਚ ਵੱਡੀ ਗਿਣਤੀ `ਚ ਪੁਲਿਸ ਤੈਨਾਤ ਕੀਤੀ ਗਈ ਹੈ। ਇਸ ਸਬੰਧੀ ਪੰਚਕੂਲਾ ਪੁਲਿਸ ਦੇ ਕਮਿਸ਼ਨਰ ਸੌਰਭ ਸਿੰਘ ਨੇ ਕਿਹਾ ਕਿ ਡੇਰਾ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦਾ ਰੋਸ ਪ੍ਰਦਰਸ਼ਨ ਨਹੀਂ ਕਰਨ ਦਿੱਤਾ ਜਾਵੇਗਾ, ਲਾਅ ਐਂਡ ਆਰਡਰ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਪੇਜ ਨੂੰ ਹੁਣੇ ਹੀ Like (ਲਾਈਕ)ਕਰੋ
https://www.facebook.com/hindustantimespunjabi/
ਅਤੇ
ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ
https://twitter.com/PunjabiHT ਟਵਿਟਰ ਪੇਜ ਨੂੰ ਹੁਣੇ ਹੀ Follow (ਫ਼ਾਲੋ) ਕਰੋ