ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ–ਅਰਜ਼ੀ ਮੁੱਢੋਂ ਰੱਦ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ–ਅਰਜ਼ੀ ਮੁੱਢੋਂ ਰੱਦ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਅਰ਼ਜ਼ੀ ਮੁੱਢੋਂ ਰੱਦ ਕਰ ਦਿੱਤੀ ਗਈ ਹੈ। ਅਰਜ਼ੀ ਰੱਦ ਕਰਨ ਬਾਰੇ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਸੁਪਰਇੰਟੈਂਡੈਂਟ ਸੁਨੀਲ ਸਾਂਗਵਾਨ ਵੱਲੋਂ ਲਿਆ ਗਿਆ ਹੈ।

 

 

ਇਸ ਤੋਂ ਪਹਿਲਾਂ ਸਿਰਸਾ ਦੇ ਸਿਵਲ ਸਰਜਨ ਗੋਵਿੰਦ ਗੁਪਤਾ ਨੇ ਡੇਰਾ ਮੁਖੀ ਦੀ ਮਾਂ ਨਸੀਬ ਕੌਰ ਦੀ ਮੈਡੀਕਲ ਰਿਪੋਰਟ ਦਾ ਨਿਰੀਖਣ ਕੀਤਾ ਸੀ।

 

 

ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹਿਲਾਂ ਹਰਿਆਣਾ ਸਰਕਾਰ ਨੂੰ ਆਖ ਚੁੱਕੀ ਸੀ ਕਿ ਉਹ ਡੇਰਾ ਸੱਚਾ ਸੌਦਾਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਦੀ ਪੈਰੋਲ ਲਈ ਉਸ ਦੀ ਪਤਨੀ ਹਰਜੀਤ ਕੌਰ ਵੱਲੋਂ ਦਾਇਰ ਕੀਤੀ ਅਰਜ਼ੀ ਉੱਤੇ ਫ਼ੈਸਲਾ ਛੇਤੀ ਲਵੇ

 

 

ਹਾਈ ਕੋਰਟ ਦੇ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਹੇਠਲੇ ਬੈਂਚ ਨੇ ਸ੍ਰੀਮਤੀ ਹਰਜੀਤ ਕੌਰ ਦੀ ਅਰਜ਼ੀ ਉੱਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਲਿਆ ਸੀ

 

 

ਸ੍ਰੀਮਤੀ ਹਰਜੀਤ ਕੌਰ ਨੇ ਬੀਤੀ 29 ਜੁਲਾਈ ਨੂੰ ਇੱਕ ਅਰਜ਼ੀ ਰੋਹਤਕ ਦੀ ਸੁਨਾਰੀਆ ਜੇਲ੍ਹ ਦੇ ਸੁਪਰਇੰਟੈਂਡੈਂਟ ਨੂੰ ਆਪਣੇ ਪਤੀ ਦੀ ਪੈਰੋਲ ਉੱਤੇ ਰਿਹਾਈ ਬਾਰੇ ਦਿੱਤੀ ਸੀ ਪਰ ਹਾਲੇ ਤੱਕ ਉਸ ਉੱਤੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਇਸੇ ਲਈ ਹੁਣ ਉਨ੍ਹਾਂ ਹਾਈ ਕੋਰਟ ਨੂੰ ਵੀ ਕਿਹਾ ਸੀ ਕਿ ਉਨ੍ਹਾਂ ਦੀ ਸੱਸ ਬੀਮਾਰ ਹੈ ਤੇ ਉਨ੍ਹਾਂ ਦਾ ਪਤੀ ਗੁਰਮੀਤ ਰਾਮ ਰਹੀਮ ਆਪਣੀ ਮਾਂ ਨੂੰ ਮਿਲਣਾ ਚਾਹੁੰਦਾ ਹੈ

 

 

ਅਦਾਲਤ ਨੂੰ ਦੱਸਿਆ ਗਿਆ ਕਿ ਗੁਰਮੀਤ ਰਾਮ ਰਹੀਮ ਦੀ 85 ਸਾਲਾ ਮਾਂ ਨਸੀਬ ਕੌਰ ਬਹੁਤ ਗੰਭੀਰ ਰੂਪ ਵਿੱਚ ਬੀਮਾਰ ਹੈ ਤੇ ਉਨ੍ਹਾਂ ਦੇ ਦਿਲ ਦੀ ਮੈਡੀਕਲ ਰਿਪੋਰਟ ਕੁਝ ਠੀਕ ਨਹੀਂ ਆਈ ਹੈ ਤੇ ਹੁਣ ਉਨ੍ਹਾਂ ਆਪਣੇ ਇਕਲੌਤੇ ਪੁੱਤਰ ਗੁਰਮੀਤ ਰਾਮ ਰਹੀਮ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਹੈ

 

 

ਅਦਾਲਤ ਨੂੰ ਇਹ ਵੀ ਦੱਸਿਆ ਗਿਆ ਸੀ ਕਿ ਗੁਰਮੀਤ ਰਾਮ ਰਹੀਮ ਦਾ ਜੇਲ੍ਹ ਵਿੱਚ ਰਵੱਈਆ ਬਹੁਤ ਵਧੀਆ ਰਿਹਾ ਹੈ

 

 

ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀ ਸਾਲ 2002 ਦੌਰਾਨ ਆਪਣੇ ਡੇਰੇ ਅੰਦਰ ਆਪਣੀਆਂ ਦੋ ਮਹਿਲਾ ਸ਼ਰਧਾਲੂਆਂ ਨਾਲ ਕਥਿਤ ਬਲਾਤਕਾਰ ਕਾਰਨ 10–10 ਸਾਲ ਜੇਲ੍ਹ ਦੀ ਸਜ਼ਾ ਭੁਗਤ ਰਿਹਾ ਹੈ। ਇਸ ਤੋਂ ਇਲਾਵਾ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਸਾਲ 2002 ਦੌਰਾਨ ਹੋਏ ਕਤਲ ਲਈ ਵੀ 20 ਸਾਲ ਕੈਦ ਦੀ ਸਜ਼ਾ ਭੁਗਤ ਰਿਹਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera Sirsa head Parole Gurmeet Ram Rahim s plea rejected