ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੇਰਾ ਹਿੰਸਾ: ਪੁਲਿਸ ਨੂੰ ਨਹੀਂ ਮਿਲ ਰਹੀ ਵਿਪਾਸਨਾ, ਈਡੀ ਕਰ ਚੁੱਕਾ ਦੋ ਵਾਰ ਪੁੱਛਗਿੱਛ

ਡੇਰਾ ਹਿੰਸਾ: ਪੁਲਿਸ ਨੂੰ ਨਹੀਂ ਮਿਲ ਰਹੀ ਵਿਪਾਸਨਾ, ਈਡੀ ਕਰ ਚੁੱਕਾ ਦੋ ਵਾਰ ਪੁੱਛਗਿੱਛ

ਡੇਰਾ ਸੱਚਾ ਸੌਦਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਹਾਲੇ ਵੀ ਹਰਿਆਣਾ ਪੁਲਿਸ ਦੇ ਹੱਥ ਨਹੀਂ ਲੱਗ ਰਹੀ ਹੈ ਪਰ ਇਨਫ਼ੋਰਸਮੈਂਟ ਡਾਇਰੈਕਟੋਰੇਟ (ਈਡੀ) ਉਸ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕਾ ਹੈ। ਈਡੀ ਪਿਛਲੇ ਸਾਲ ਅੱਜ ਦੇ ਹੀ ਦਿਨ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਲਾਤਕਾਰ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਭੜਕੀ ਹਿੰਸਾ ਪਿੱਤੋਂ ਉਸ ਤੋਂ ਦੋ ਵਾਰ ਪੁੱਛਗਿੱਛ ਕਰ ਚੁੱਕਾ ਹੈ।


ਵਿਪਾਸਨਾ ਇੰਸਾਂ ਤੇ ਗੁਰਮੀਤ ਦੇ ਬੁਲਾਰੇ ਆਦਿੱਤਿਆ ਇੰਸਾਂ ਦੇ ਨਾਂਅ ਪੰਚਕੂਲਾ ਤੇ ਸਿਰਸਾ `ਚ ਹੋਈ ਵਿਆਪਕ ਹਿੰਸਾ ਦੇ ਸਿਲਸਿਲੇ `ਚ ਮੋਸਟ-ਵਾਂਟੇਡ ਲੋਕਾਂ ਦੀ ਸੂਚੀ ਵਿੱਚ ਹਨ। ਇਸ ਹਿੰਸਾ `ਚ 40 ਤੋਂ ਵੱਧ ਲੋਕ ਮਾਰੇ ਗਏ ਸਨ।


ਆਪਣੇ ਦੋ ਪੈਰੋਕਾਰਾਂ ਨਾਲ ਬਲਾਤਕਾਰ ਦੇ ਮਾਮਲੇ `ਚ ਪਿਛਲੇ ਸਾਲ 25 ਅਗਸਤ ਨੂੰ ਦੋਸ਼ੀ ਠਹਿਰਾਏ ਜਾਣ ਦੇ ਬਾਅਦ ਤੋਂ ਹੀ ਗੁਰਮੀਤ ਰਾਮ ਰਹੀਮ ਜੇਲ੍ਹ `ਚ ਹੈ। ਇਸ ਤੋਂ ਬਾਅਦ ਡੇਰਾ ਸਮਰਥਕਾਂ ਨੇ ਪੰਚਕੂਲਾ ਤੇ ਸਿਰਸਾ `ਚ ਕਾਫ਼ੀ ਹੰਗਾਮਾ ਖੜ੍ਹਾ ਕੀਤਾ ਤੇ ਕਰੋੜਾਂ ਰੁਪਏ ਕੀਮਤ ਦੀਆਂ ਸੰਪਤੀਆਂ ਨੂੰ ਨਸ਼ਟ ਕਰ ਦਿੱਤਾ ਸੀ।


ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਨਿੱਚਰਵਾਰ ਨੂੰ ਦੱਸਿਆ ਕਿ ਸਾਡੀ ਟੀਮ ਵਿਪਾਸਨਾ ਇੰਸਾਂ ਅਤੇ ਆਦਿੱਤਯ ਇੰਸਾਂ ਨੂੰ ਗ੍ਰਿਫ਼ਤਾਰ ਕਰਨ ਦਾ ਜਤਨ ਕਰ ਰਹੀ ਹੈ। ਉਹ ਇਸੇ ਵਰ੍ਹੇ ਫ਼ਰਵਰੀ `ਚ ਆਪਣਾ ਨਾਂਅ ਪੰਚਕੂਲਾ ਹਿੰਸਾ ਨਾਲ ਜੁੜਨ ਤੋਂ ਪਹਿਲਾਂ ਹਰਿਆਣਾ ਪੁਲਿਸ ਦੀ ਇੱਕ ਵਿਸ਼ੇਸ਼ ਜਾਂਚ ਟੀਮ ਸਾਹਵੇਂ ਪੇਸ਼ ਹੋਈ ਸੀ। ਇਸ ਤੋਂ ਬਾਅਦ ਉਹ ਪੁਲਿਸ ਦੇ ਹੱਥ ਨਹੀਂ ਲੱਗ ਸਕੀ ਹੈ। ਪੁਲਿਸ ਨੇ ਆਦਿੱਤਿਆ ਇੰਸਾਂ ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਵਾਲੇ ਨੂੰ ਪੰਜ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dera violence Vipasana is underground