ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ–ਲੌਕਡਾਊਨ ਦੇ ਬਾਵਜੂਦ NFL ਨੇ ਵੇਚੀਆਂ 71% ਵੱਧ ਰਸਾਇਣਕ ਖਾਦਾਂ

ਕੋਰੋਨਾ–ਲੌਕਡਾਊਨ ਦੇ ਬਾਵਜੂਦ NFL ਨੇ ਵੇਚੀਆਂ 71% ਵੱਧ ਰਸਾਇਣਕ ਖਾਦਾਂ

ਕੋਵਿਡ-19 ਲੌਕਡਾਊਨ ਦੌਰਾਨ ਬਹੁਤ ਕਠਿਨ ਹਾਲਾਤ ਦੇ ਬਾਵਜੂਦ ਰਸਾਇਣ ਅਤੇ ਖਾਦ ਮੰਤਰਾਲੇ ਅਧੀਨ ਜਨਤਕ ਇਕਾਈ ਨੈਸ਼ਨਲ ਫਰਟਲਾਇਜ਼ਰ ਲਿਮਿਟਿਡ (ਐੱਨਐੱਫਐੱਲ - NFL) ਨੇ ਅਪ੍ਰੈਲ 2020 ਵਿੱਚ ਰਸਾਇਣਕ ਖਾਦਾਂ ਦੀ ਵਿੱਕਰੀ ਵਿੱਚ 71 ਪ੍ਰਤੀਸ਼ਤ ਦਾ ਸ਼ਾਨਦਾਰ ਵਾਧਾ ਦਰਜ ਕੀਤਾ।

 

 

ਅਪ੍ਰੈਲ ਮਹੀਨੇ ਵਿੱਚ ਕੰਪਨੀ ਨੇ 3.62ਲੱਖ ਮੀਟਰਕ ਟਨ ਰਸਾਇਣਕ ਖਾਦਾਂ ਦੀ ਵਿਕਰੀ ਕੀਤੀ ਜਦ ਕਿ ਪਿਛਲੇ ਸਾਲ ਦੀ ਇਸ ਅਵਧੀ ਵਿੱਚ ਕੰਪਨੀ ਨੇ 2.12ਲੱਖ ਮੀਟਰਕ ਟਨ ਰਸਾਇਣਕ ਖਾਦਾਂ ਦੀ ਵਿਕਰੀ ਕੀਤੀ ਸੀ। ਕੰਪਨੀ ਨੇ ਲੌਕਡਾਊਨ ਦੀ ਵਜ੍ਹਾ ਨਾਲ ਲੌਜਿਸਟਿਕਸ ਸੇਵਾਵਾਂ ਵਿੱਚ ਰੁਕਾਵਟ ਅਉਣ ਦੇ ਬਾਵਜੂਦ ਵੀ ਕਿਸਾਨਾਂ ਦੇ ਲਈ ਖਾਦਾਂ ਦੀ ਪੂਰਤੀ ਜਾਰੀ ਰੱਖਣ ਵਿੱਚ ਕੋਈ ਕਸਰ ਨਹੀਂ ਛੱਡੀ

 

 

ਐੱਨਐੱਫਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਮਨੋਜ ਮਿਸ਼ਰਾ ਨੇ ਅਪ੍ਰੈਲ ਦੀ ਵਿਕਰੀ ਵਿੱਚੋਂ ਸਭ ਤੋਂ ਜ਼ਿਆਦਾ ਵਾਧਾ ਹਾਸਲ ਕਰਨ ਲਈ ਕੰਪਨੀ ਦੀ ਮਾਰਕਿਟਿੰਗ ਟੀਮ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਹੈ।

 

 

ਐੱਨਐੱਫਐੱਲ ਪੰਜਾਬ ਵਿੱਚ ਨੰਗਲ ਅਤੇ ਬਠਿੰਡਾ ,ਹਰਿਆਣਾ ਵਿੱਚ ਪਾਣੀਪਤ ਅਤੇ ਮੱਧ ਪ੍ਰਦੇਸ਼ ਦੇ ਵਿਜੈਪੁਰ ਵਿੱਚ ਸਥਿਤ ਫੈਕਟਰੀਆ ਵਿੱਚ ਯੂਰੀਆ ਦਾ ਉਤਪਾਦਨ ਕੀਤਾ। ਕੰਪਨੀ ਦੀ 35.68 ਲੱਖ ਮੀਟਰਕ ਟਨ ਯੂਰੀਆ ਦੀ ਉਤਪਾਦਨ ਸਮਰੱਥਾ ਹੈ। ਹਰ ਤਰ੍ਹਾਂ ਦੇ ਉਤਪਾਦਾਂ ਨੂੰ ਮਿਲਾ ਕੇ ਕੰਪਨੀ ਨੇ 2019-20 ਦੇ ਦੌਰਾਨ ਲਗਾਤਾਰ ਪੰਜਵੀਂ ਵਾਰ 57 ਲੱਖ ਮੀਟਰਕ ਟਨ ਦੀ ਰਿਕਾਰਡ ਵਿਕਰੀ ਦਰਜ ਕੀਤੀ ਹੈ।

 

 

ਕਠਿਨ ਸਮੇ ਵਿੱਚ ਫੈਕਟਰੀਆ ਦੀ ਵੱਧ ਉਤਪਾਦਨ ਸਮਰੱਥਾ ਬਣਾਈ ਰੱਖਣ ਲਈ ਦੇਸ਼ ਦੇ ਕਿਰਤੀ ਸਮੂਹ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ ਇੱਕ ਵੱਡੀ ਸਫ਼ਲਤਾ ਦੀ ਕਹਾਣੀ ਹੈ।

 

 

ਕੋਵਿਡ-19 ਨਾਲ ਨਿਪਟਣ ਦੇ ਸਰਕਾਰ ਦੇ ਯਤਨਾਂ ਵਿੱਚ ਪੂਰਾ ਸਹਿਯੋਗ ਦੇਣ ਲਈ ਐੱਨਐੱਫਐੱਲ ਦੇ ਕਰਮਚਾਰੀਆਂ ਨੇ ਆਪਣੇ ਇੱਕ ਦਿਨ ਦੀ ਤਨਖ਼ਾਹ ਵਿੱਚੋਂ ਕੁੱਲ 88 ਲੱਖ ਰੁਪਏ ਪੀਐੱਮ-ਕੇਅਰਸ ਫੰਡ ਵਿੱਚ ਦਾਨ ਦਿੱਤੇ ਹਨ। ਇਸਦੇ ਅਧੀਨ ਕੰਪਨੀ ਨੇ ਕਾਰਪੋਰੇਟ ਸਮਾਜਿਕ ਜਿੰਮੇਵਾਰੀ ਤਹਿਤ ਆਪਣੇ ਵੱਲੋਂ 1.52 ਕਰੋੜ ਰੁਪਏ ਪੀਐੱਮ-ਕੇਅਰਸ ਫੰਡ ਵਿੱਚ ਦਿੱਤੇ ਹਨ

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Despite Corona Lockdown 71 per cent more Chemical Fertilizers sold by NFL