ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

PM ਇਮਰਾਨ ਦੇ ਬਾਵਜੂਦ ਪਾਕਿ ’ਚ ਹਾਲੇ ਵੀ ਫ਼ੌਜੀ ਹਕੂਮਤ: ਵੀਕੇ ਸਿੰਘ

ਭਾਰਤ ਦੇ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਪਾਕਿਸਤਾਨ ਚ ਹਾਲੇ ਵੀ ਫ਼ੌਜੀ ਹਕੂਮਤ ਅਸਿੱਧੇ ਤੌਰ ਤੇ ਕੰਮ ਕਰ ਰਹੀ ਹੈ ਕਿਉਂਕਿ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਫ਼ੌਜ ਦਾ ਸਮਰਥਨ ਹਾਸਲ ਹੈ। ਉਦਯੋਗਿਕ ਸੰਗਠਨ ਫਿੱਕੀ ਦੇ ਇੱਕ ਸਮਾਗਮ ਤੋਂ ਵੀ ਕੇ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ, ਜੇਕਰ ਕਿਸੇ ਵਿਅਕਤੀ ਨੂੰ ਫ਼ੌਜ ਦਾ ਸਮਰਥਨ ਮਿਲਿਆ ਹੋਵੇ ਤਾਂ ਇਸਦਾ ਮਤਲਬ ਫ਼ੌਜ ਦਾ ਹਾਲੇ ਵੀ ਸ਼ਾਸਨ ਹੈ।

 

ਉਨ੍ਹਾਂ ਕਿਹਾ ਕਿ ਉਡੀਕ ਕਰਦੇ ਹਾਂ ਅਤੇ ਦੇਖਦੇ ਹਾਂ ਕਿ ਚੀਜ਼ਾਂ ਕਿਵੇਂ ਜਾਉਂਦੀਆਂ ਹਨ, ਕੀ ਲੋਕ ਫ਼ੌਜੀ ਕੰਟਰੋਲ ਚ ਰਹਿੰਦੇ ਹਨ ਜਾਂ ਨਹੀਂ। ਭਾਰਤ ਅਤੇ ਪਾਕਿਸਤਾਨ ਵਿਚਾਲੇ ਗੱਲਬਾਤ ਦੀ ਸੰਭਾਵਨਾ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਭਾਰਤ ਦੀ ਨੀਤੀ ਬੇਹੱਦ ਸਪੱਸ਼ਟ ਹੈ। ਇਸ ਲਈ ਗੱਲਬਾਤ ਭਾਰਤ ਦੀ ਨੀਤੀ ਮੁਤਾਬਕ ਮਾਹੌਲ ਬਣਨ ਮਗਰੋਂ ਹੀ ਸੰਭਵ ਹੋਵੇਗੀ।

 

ਪਾਕਿਤਸਾਨ ਚ ਲੰਘੇ ਮਹੀਨੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਸੀ ਕਿ ਦੋ ਗੁਆਂਢੀਆਂ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਹੈ ਅਤੇ ਕਸ਼ਮੀਰ ਸਮੇਤ ਦੂਜੇ ਮੱਸਲਿਆਂ ਨੂੱ ਹੱਲ ਕੀਤਾ ਜਾਣਾ ਚਾਹੀਦਾ ਹੈ ਅਤੇ ਵਪਾਰਕ ਪੱਧਰ ਨੂੰ ਇੱਕ ਨਵੇਕਲਾ ਹੁੰਗਾਰਾ ਦਿੱਤਾ ਜਾਣਾ ਚਾਹੀਦਾ ਹੈ। ਪਾਕਿਸਤਾਨ ਦੁਆਰਾ ਸਿੱਖਾਂ ਦੇ ਤੀਰਥ ਸਥਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਬਾਰੇ ਵੀਕੀ ਸਿੰਘ ਨੇ ਕਿਹਾ ਕਿ ਹਾਲੇ ਕੁੱਝ ਨਹੀਂ ਹੋਇਆ ਹੈ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Despite PM Imran Pakistan still military rule: VK Singh