ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੰਸਦ ’ਚ ਰਾਜ ਸਭਾ ਮੈਂਬਰ ਵਜੋਂ ਪਰਤ ਸਕਦੇ ਨੇ ਦੇਵਗੌੜਾ

ਸੰਸਦ ’ਚ ਰਾਜ ਸਭਾ ਮੈਂਬਰ ਵਜੋਂ ਪਰਤ ਸਕਦੇ ਨੇ ਦੇਵਗੌੜਾ

ਜਨਤਾ ਦਲ (ਸੈਕੂਲਰ) ਦੇ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਐੱਚ ਡੀ ਦੇਵਗੌੜਾ ਇੱਕ ਵਾਰ ਫਿਰ ਰਾਜ ਸਭਾ ਮੈਂਬਰ ਵਜੋਂ ਸੰਸਦ ’ਚ ਪਰਤ ਸਕਦੇ ਹਨ। ਇਹ ਜਾਣਕਾਰੀ ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਦਿੱਤੀ।

 

 

ਮਈ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਦੇਵਗੌੜਾ ਆਪਣੀ ਰਵਾਇਤੀ ਸੀਟ ਹਾਸਨ ਤੋਂ ਚੋਣ ਨਹੀਂ ਲੜੇ ਸਨ; ਜਿੱਥੋਂ ਉਹ 1991 ਤੋਂ ਲੈ ਕੇ 2014 ਤੱਕ ਜਿੱਤਦੇ ਰਹੇ ਸਨ। ਦਰਅਸਲ, ਉਹ ਸੀਟ ਉਨ੍ਹਾਂ ਨੇ ਆਪਣੇ ਪੋਤਰੇ ਪ੍ਰਜਵਲ ਰੇਵੰਨਾ ਲਈ ਛੱਡ ਦਿੱਤੀ ਸੀ ਤੇ ਸ੍ਰੀ ਦੇਵਗੌੜਾ ਖ਼ੁਦ ਟੁਮਕੁਰੂ ਲੋਕ ਸਭਾ ਸੀਟ ਤੋਂ ਚੋਣ ਲੜੇ ਸਨ।

 

 

ਰੇਵੰਨਾ ਨੇ ਤਾਂ ਉਹ ਸੀਟ ਆਸਾਨੀ ਨਾਲ ਜਿੱਤ ਲਈ ਸੀ ਪਰ ਸ੍ਰੀ ਦੇਵਗੌੜਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਐੱਸ ਬਸਵਰਾਜ ਤੋਂ 13,000 ਵੋਟਾਂ ਦੇ ਫ਼ਰਕ ਨਾਲ ਹਾਰ ਗਏ ਸਨ। ਭਾਰਤੀ ਜਨਤਾ ਪਾਰਟੀ ਨੇ ਇਨ੍ਹਾਂ ਚੋਣਾਂ ’ਚ ਲਗਭਗ ਹੂੰਝਾ ਹੀ ਫੇਰ ਦਿੱਤਾ ਸੀ। ਕਰਨਾਟਕ ਦੀਆਂ ਕੁੱਲ 28 ਵਿੱਚੋਂ 25 ਲੋਕ ਸਭਾ ਸੀਟਾਂ ਉੱਤੇ ਭਾਜਪਾ ਨੇ ਜਿੱਤ ਹਾਸਲ ਕੀਤੀ ਸੀ। ਇੱਕ ਆਜ਼ਾਦ ਉਮੀਦਵਾਰ ਵੀ ਭਾਜਪਾ ਦੀ ਹਮਾਇਤ ਨਾਲ ਜਿੱਤਿਆ ਸੀ। ਕਾਂਗਰਸ ਤੇ ਜਨਤਾ ਦਲ (ਐੱਸ) ਨੂੰ ਸਿਰਫ਼ ਇੱਕ–ਇੱਕ ਸੀਟ ਹੀ ਮਿਲ ਸਕੀ ਸੀ।

 

 

ਕਰਨਾਟਕ ’ਚ ਰਾਜ ਸਭਾ ਦੀਆਂ ਚਾਰ ਸੀਟਾਂ ਆਉਂਦੇ ਜੂਨ ਮਹੀਨੇ ਖ਼ਾਲੀ ਹੋ ਜਾਣਗੀਆਂ; ਜਦੋਂ ਕਾਂਗਰਸ ਦੇ ਰਾਜੀਵ ਗੌੜਾ ਤੇ ਬੀਕੇ ਹਰੀ ਪ੍ਰਸਾਦ, ਭਾਜਪਾ ਦੇ ਪ੍ਰਭਾਕਰ ਕੋਰੇ ਅਤੇ ਜਨਤਾ ਦਲ (ਸੈਕੂਲਰ) ਦੇ ਡੀ. ਕੁਪੇਂਦਰ ਰੈੱਡੀ ਸੇਵਾ–ਮੁਕਤ ਹੋ ਜਾਣਗੇ।

 

 

ਤਦ ਸ੍ਰੀ ਦੇਵਗੌੜਾ ਲਈ ਸੰਸਦ ’ਚ ਮੁੜ ਦਾਖ਼ਲ ਹੋਣ ਦਾ ਮੌਕਾ ਹੋਵੇਗਾ। ਕਰਨਾਟਕ ਵਿਧਾਨ ਸਭਾ ’ਚ ਇਸ ਵੇਲੇ ਭਾਜਪਾ ਦੀਆਂ 117 ਸੀਟਾਂ ਹਨ ਤੇ ਦੋ ਆਜ਼ਾਦ ਉਮੀਦਵਾਰ ਵੀ ਇਸ ਵੇਲੇ ਭਾਜਪਾ ਨੂੰ ਆਪਣੀ ਹਮਾਇਤ ਦੇ ਰਹੇ ਹਨ। ਕਾਂਗਰਸ ਕੋਲ 68 ਸੀਟਾਂ ਹਨ ਤੇ ਜਨਤਾ ਦਲ (ਸੈਕੂਲਰ) ਕੋਲ 34 ਸੀਟਾਂ ਹਨ। ਦੋ ਸੀਟਾਂ ਬਹੁਜਨ ਸਮਾਜ ਪਾਰਟੀ ਕੋਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Deve Gowda may return to Parliament as Rajya Sabha Member