ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਠਾਕਰੇ ਨੇ ਮੈਟਰੋ ਕਾਰ ਸ਼ੈੱਡ ਪ੍ਰਾਜੈਕਟ ਰੋਕਣ ਦਾ ਕੀਤਾ ਐਲਾਨ, ਫੜਨਵੀਸ ਨਾਰਾਜ਼

ਮਹਾਰਾਸ਼ਟਰ ਨੇ ਨਵੇਂ ਮੁੱਖ ਮੰਤਰੀ ਉਧਵ ਠਾਕਰੇ ਨੇ ਸ਼ਹਿਰ ਦੀ ਆਰੇ ਕਾਲੋਨੀ 'ਚ ਮੈਟਰੋ ਕਾਰ ਸ਼ੈੱਡ (ਮੈਟਰੋ ਕੋਚ ਦੀ ਮੁਰੰਮਤ ਵਾਲੀ ਥਾਂ) ਦੇ ਨਿਰਮਾਣ 'ਤੇ ਸ਼ੁੱਕਰਵਾਰ ਨੂੰ ਰੋਕ ਲਗਾਉਣ ਦਾ ਐਲਾਨ ਕੀਤਾ। ਵਾਤਾਵਰਣ ਕਾਰਕੁਨਾਂ ਨੇ ਪਿਛਲੇ ਮਹੀਨੇ ਇੱਥੇ ਕੰਮ ਦੌਰਾਨ ਦਰੱਖਤ ਕੱਟੇ ਜਾਣ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਸੀ। ਮੰਤਰਾਲੇ 'ਚ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਠਾਕਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਗਲੇ ਹੁਕਮਾਂ ਤਕ ਸੂਬੇ 'ਚ ਕਿਸੇ ਦਰੱਖਤ ਦਾ ਇਕ ਪੱਤਾ ਵੀ ਨਹੀਂ ਕੱਟਣ ਦਿੱਤਾ ਜਾਵੇਗਾ।
 

ਉਧਰ ਸੂਬੇ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਆਰੇ 'ਚ ਦਰੱਖਤਾਂ ਦੀ ਕਟਾਈ ਨੂੰ ਰੋਕਣ ਵਾਲੇ ਉਧਵ ਠਾਕਰੇ ਦੇ ਫੈਸਲੇ ਨੂੰ ਮੰਦਭਾਗਾ ਕਰਾਰ ਦਿੱਤਾ ਹੈ। ਫੜਨਵੀਸ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਆਰੇ ਮੈਟਰੋ ਸ਼ੈੱਡ ਦੇ ਕੰਮ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਵਿਖਾਉਂਦਾ ਹੈ ਕਿ ਸੂਬਾ ਸਰਕਾਰ ਮੁੰਬਈ 'ਚ ਇੰਫਰਾਸਟਰੱਕਚਰ ਪ੍ਰਾਜੈਕਟਾਂ ਲਈ ਗੰਭੀਰ ਨਹੀਂ ਹੈ।
 

ਜ਼ਿਕਰਯੋਗ ਹੈ ਕਿ ਸਾਲ 2014 'ਚ ਸ਼ੁਰੂ ਹੋਏ ਮੁੰਬਈ ਮੈਟਰੋ ਪ੍ਰਾਜੈਕਟ ਦਾ ਪਹਿਲਾ ਗੇੜ (ਵਰਸੋਵਾ ਤੋਂ ਘਾਟਕੋਪਰ ਤੱਕ) ਲੋਕਾਂ ਲਈ ਖੁੱਲ੍ਹਿਆ ਤਾਂ ਇਸ ਦੇ ਅਗਲੇ ਪੜਾਅ ਦੀ ਗੱਲ ਹੋਣ ਲੱਗੀ। ਪ੍ਰਾਜੈਕਟ ਦੇ ਵਾਧੇ ਲਈ ਹੁਣ ਪਾਰਕਿੰਗ ਸ਼ੈੱਡ ਦੀ ਲੋੜ ਪਈ। 23,136 ਕਰੋੜ ਰੁਪਏ ਦੀ ਲਾਗਤ ਨਾਲ ਫਲੋਰ ਸਪੇਸ ਇੰਡੈਕਸ ਨਿਰਮਾਣ ਨੂੰ ਕਿਸੇ ਥਾਂ ਦੀ ਲੋੜ ਪਈ ਤਾਂ ਮੈਟਰੋ ਪ੍ਰਾਜੈਕਟ ਨਾਲ ਸਬੰਧਤ ਕੰਪਨੀ ਨੂੰ ਫਿਲਮ ਸਿਟੀ ਗੋਰੇਗਾਉਂ ਵਾਲੇ ਇਲਾਕੇ ਦੀ ਆਰੇ ਕਾਲੋਨੀ ਠੀਕ ਲੱਗੀ। ਇਸ ਨੂੰ ਆਰੇ ਦੇ ਜੰਗਲ ਵੀ ਕਹਿੰਦੇ ਹਨ। ਬੀਐਮਸੀ ਤੋਂ 2600 ਦਰੱਖਤ ਕੱਟਣ ਦਾ ਆਦੇਸ਼ ਹੋਇਆ ਤਾਂ ਵਾਤਾਵਰਣ ਪ੍ਰੇਮੀ ਵਿਰੋਧ ਕਰਨ ਲੱਗੇ। ਇਸ ਤੋਂ ਬਾਅਦ 'ਸੇਵ ਆਰੇ' ਨਾਂ ਤੋਂ ਮੁਹਿੰਮ ਸ਼ੁਰੂ ਹੋ ਗਈ।
 

ਫਿਲਮੀ ਸਿਤਾਰਿਆਂ ਨੇ ਵੀ ਕੀਤਾ ਸੀ ਵਿਰੋਧ :
ਮੁੰਬਈ ਦੀ ਆਰੇ ਕਾਲੋਨੀ 'ਚ ਮੈਟਰੋ ਪ੍ਰਾਜੈਕਟ ਬਣਾਉਣ ਦਾ ਸ਼ੁਰੂ ਤੋਂ ਹੀ ਵਿਰੋਧ ਹੋ ਰਿਹਾ ਹੈ। ਕਾਰ ਸ਼ੈੱਡ ਬਣਾਉਣ ਲਈ ਬੀ.ਐਮ.ਸੀ. ਕੋਲ  ਦਰੱਖਤਾਂ ਦੀ ਕਟਾਈ ਦਾ ਆਦੇਸ਼ ਹੈ, ਜਿਸ ਦਾ ਆਮ ਤੋਂ ਲੈ ਕੇ ਖਾਸ ਸਾਰੇ ਲੋਕ ਵਿਰੋਧ ਕਰ ਰਹੇ ਹਨ। ਦੀਆ ਮਿਰਜਾ, ਮਨੋਜ ਵਾਜਪਾਈ, ਵਰੁਣ ਧਵਨ, ਆਲੀਆ ਭੱਟ ਸਮੇਤ ਕਈ ਫਿਲਮੀ ਸਿਤਾਰਿਆਂ ਨੇ ਦਰੱਖਤ ਕੱਟਣ ਦਾ ਵਿਰੋਧ ਕੀਤਾ।

 

29 ਪ੍ਰਦਰਸ਼ਨਕਾਰੀ ਹੋਏ ਸਨ ਗ੍ਰਿਫਤਾਰ :
ਜਿਸ ਦਿਨ ਬੀ.ਐੱਮ.ਸੀ. ਨੇ ਦਰੱਖਤ ਕੱਟਣੇ ਸ਼ੁਰੂ ਕੀਤੇ ਸਨ, ਉਸ ਦਿਨ ਭਾਰੀ ਗਿਣਤੀ 'ਚ ਲੋਕਾਂ ਨੇ ਆਰੇ ਕਾਲੋਨੀ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ। ਵਿਰੋਧ ਕਰ ਰਹੇ ਲੋਕਾਂ 'ਚੋਂ ਕਰੀਬ 29 ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Devedndra Fadnavis targets Chief Minister Uddhav Thackeray for stay Aarey shed work in Maharashtra