ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ’ਚ ਦੇਵੇਂਦਰ ਫੜਨਵੀਸ ਬਣੇ ਮੁੱਖ ਮੰਤਰੀ ਤੇ ਅਜੀਤ ਪਵਾਰ ਡਿਪਟੀ CM

ਮਹਾਰਾਸ਼ਟਰ ’ਚ ਦੇਵੇਂਦਰ ਫੜਨਵੀਸ ਬਣੇ ਮੁੱਖ ਮੰਤਰੀ ਤੇ ਅਜੀਤ ਪਵਾਰ ਡਿਪਟੀ CM

ਮਹਾਰਾਸ਼ਟਰ ਦੀ ਸਿਆਸਤ ’ਚ ਅੱਜ ਉਸ ਵੇਲੇ ਇੱਕ ਵੱਡਾ ਫੇਰ–ਬਦਲ ਵੇਖਣ ਨੂੰ ਮਿਲਿਆ, ਜਦੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਮੁੱਖ ਮੰਤਰੀ (CM) ਦੇਵੇਂਦਰ ਫੜਨਵੀਸ ਨੇ ਸਵੇਰੇ 8:00 ਵਜੇ ਮੁੱਖ ਮੰਤਰੀ ਨੇ ਸਹੁੰ ਚੁੱਕ ਲਈ। ਵੱਡਾ ਫੇਰ–ਬਦਲ ਇੰਝ ਹੋਇਆ ਹੈ ਕਿ ਭਾਜਪਾ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (NCP – ਨੈਸ਼ਨਲਿਸਟ ਕਾਂਗਰਸ ਪਾਰਟੀ) ਦੀ ਹਮਾਇਤ ਨਾਲ ਸਰਕਾਰ ਬਣਾ ਲਈ ਹੈ।

 

 

ਮਹਾਰਾਸ਼ਟਰ ਦੀ ਇਸ ਨਵੀਂ ਸਰਕਾਰ ਵਿੱਚ ਉੱਪ–ਮੁੱਖ ਮੰਤਰੀ NCP ਦੇ ਸ੍ਰੀ ਅਜੀਤ ਪਵਾਰ ਹੋਣਗੇ। ਮਹਾਰਾਸ਼ਟਰ ਦੇ ਰਾਜਪਾਲ ਸ੍ਰੀ ਭਗਤ ਸਿੰਘ ਕੋਸ਼ਿਆਰੀ ਨੇ ਸ੍ਰੀ ਫੜਨਵੀਸ ਤੇ ਸ੍ਰੀ ਅਜੀਤ ਪਵਾਰ ਨੂੰ ਸਹੁੰ ਚੁਕਾਈ।

 

 

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਦੇਵੇਂਦਰ ਫੜਨਵੀਸ ਨੂੰ ਮਹਾਰਾਸ਼ਟਰ ਦਾ ਦੋਬਾਰਾ ਮੁੱਖ ਮੰਤਰੀ ਬਣਨ ’ਤੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਨੂੰ ਪੂਰਾ ਭਰੋਸਾ ਹੈ ਕਿ ਉਹ ਮਹਾਰਾਸ਼ਟਰ ਦੇ ਉੱਜਲ ਭਵਿੱਖ ਲਈ ਪੂਰੀ ਲਗਨ ਨਾਲ ਕੰਮ ਕਰਨਗੇ।

ਮਹਾਰਾਸ਼ਟਰ ’ਚ ਦੇਵੇਂਦਰ ਫੜਨਵੀਸ ਬਣੇ ਮੁੱਖ ਮੰਤਰੀ ਤੇ ਅਜੀਤ ਪਵਾਰ ਡਿਪਟੀ CM

 

ਮਹਾਰਾਸ਼ਟਰ ਵਿਧਾਨ ਸਭਾ ਦੀਆਂ 288 ਸੀਟਾਂ ਲਈ 21 ਅਕਤੂਬਰ ਨੂੰ ਚੋਣਾਂ ਹੋਈਆਂ ਸਨ ਤੇ ਨਤੀਜੇ 24 ਅਕਤੂਬਰ ਨੂੰ ਆਏ ਸਨ। ਸੂਬੇ ਵਿੱਚ ਕਿਸੇ ਪਾਰਟੀ ਜਾਂ ਗੱਠਜੋੜ ਦੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਨਹੀਂ ਕਰਨ ਕਰਕੇ ਸੂਬੇ ਵਿੱਚ 12 ਨਵੰਬਰ ਨੂੰ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਸੀ।

 

 

ਸ਼ਿਵ ਸੈਨਾ ਦੇ ਮੁੱਖ ਮੰਤਰੀ ਅਹੁਦੇ ਦੀ ਮੰਗ ਨੂੰ ਲੈ ਕੇ ਭਾਜਪਾ ਨਾਲ 30 ਸਾਲ ਪੁਰਾਣਾ ਗੱਠਜੋੜ ਤੋੜਨ ਤੋਂ ਬਾਅਦ ਸੂਬੇ ’ਚ ਸਿਆਸੀ ਸੰਕਟ ਖੜ੍ਹਾ ਹੋ ਗਿਆ ਸੀ।

ਮਹਾਰਾਸ਼ਟਰ ’ਚ ਦੇਵੇਂਦਰ ਫੜਨਵੀਸ ਬਣੇ ਮੁੱਖ ਮੰਤਰੀ ਤੇ ਅਜੀਤ ਪਵਾਰ ਡਿਪਟੀ CM

 

ਅੱਜ ਦਾ ਇਹ ਸਿਆਸੀ ਘਟਨਾਕ੍ਰਮ ਬਹੁਤ ਵੱਡਾ ਹੈ ਤੇ ਖ਼ਾਸ ਕਰਕੇ ਸ਼ਿਵ ਸੈਨਾ ਲਈ ਵੱਡਾ ਝਟਕਾ ਹੈ। ਕੱਲ੍ਹ ਤੱਕ ਤਾਂ ਐੱਨਸੀਪੀ, ਕਾਂਗਰਸ ਅਤੇ ਸ਼ਿਵ ਸੈਨਾ ਵਿਚਾਲੇ ਹੀ ਮੀਟਿੰਗਾਂ ਚੱਲ ਰਹੀਆਂ ਸਨ ਤੇ ਸਭ ਨੂੰ ਇਹੋ ਲੱਗ ਰਿਹਾ ਸੀ ਕਿ ਇਹ ਨਵਾਂ ਗੱਠਜੋੜ ਹੀ ਸਰਕਾਰ ਬਣਾਏਗਾ।

 

 

ਪਰ ਰਾਤੋ–ਰਾਤ ਐੱਨਸੀਪੀ ਦੇ ਮੁਖੀ ਸ੍ਰੀ ਸ਼ਰਦ ਪਵਾਰ ਨੇ ਭਾਜਪਾ ਨਾਲ ਹੱਥ ਮਿਲਾ ਕੇ ਸ਼ਿਵ ਸੈਨਾ ਨੂੰ ਵੱਡੀ ਮਾਤ ਦੇ ਦਿੱਤੀ।

ਮਹਾਰਾਸ਼ਟਰ ’ਚ ਦੇਵੇਂਦਰ ਫੜਨਵੀਸ ਬਣੇ ਮੁੱਖ ਮੰਤਰੀ ਤੇ ਅਜੀਤ ਪਵਾਰ ਡਿਪਟੀ CM

 

ਹਾਲੇ ਪਰਸੋਂ ਵੀਰਵਾਰ ਦੇਰ ਰਾਤੀਂ ਸ਼ਿਵ ਸੈਨਾ ਦੇ ਮੁਖੀ ਸ੍ਰੀ ਊਧਵ ਠਾਕਰੇ ਤੇ ਉਨ੍ਹਾਂ ਦੇ ਪੁੱਤਰ ਸ੍ਰੀ ਆਦਿੱਤਿਆ ਠਾਕਰੇ ਨੇ ਸ੍ਰੀ ਸ਼ਰਦ ਪਵਾਰ ਦੀ ਰਿਹਾਇਸ਼ਗਾਹ ’ਤੇ ਜਾ ਕੇ ਮੁਲਾਕਾਤ ਕੀਤੀ ਸੀ।

 

 

ਸ਼ਿਵ ਸੈਨਾ ਦੇ ਸ੍ਰੀ ਸੰਜੇ ਰਾਉਤ ਡੰਕੇ ਦੀ ਚੋਟ ਉੱਤੇ ਅਤੇ ਸੀਨਾ ਠੋਕ ਕੇ ਆਖਦੇ ਆ ਰਹੇ ਹਨ ਕਿ ਨਵਾਂ ਮੁੱਖ ਮੰਤਰੀ ਉਨ੍ਹਾਂ ਦੀ ਹੀ ਪਾਰਟੀ ਦਾ ਹੋਵੇਗਾ ਪਰ ਸ੍ਰੀ ਸ਼ਰਦ ਪਵਾਰ ਨੇ ਅਜਿਹਾ ਪਾਸਾ ਬਦਲਿਆ ਕਿ ਸ਼ਿਵ ਸੈਨਾ ਵੇਖਦੀ ਰਹਿ ਗਈ।

 

 

ਉੱਧਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਤੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਵੀ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਸੱਚਮੁਚ ਸਿਆਸਤ ਦੇ ਚਾਣੱਕਿਆ ਹਨ। ਅਜਿਹਾ ਸਮਝੌਤਾ ਉਨ੍ਹਾਂ ਦੀ ਪਹਿਲਕਦਮੀ ਤੋਂ ਬਿਨਾ ਸੰਭਵ ਹੀ ਨਹੀਂ ਸੀ ਹੋ ਸਕਦਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Devendra Fadnavis now CM of Maharashtra Ajit Pawar Deputy CM