ਮਹਾਰਾਸ਼ਟਰ 'ਚ ਫ਼ਲੋਰ ਟੈਸਟ ਤੋਂ ਇਕ ਦਿਨ ਪਹਿਲਾਂ ਇਕ ਘੰਟੇ ਦੇ ਅੰਦਰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਦੋਵਾਂ ਨੇ ਚਾਰ ਦਿਨ ਪਹਿਲਾਂ ਸ਼ਨੀਵਾਰ ਸਵੇਰੇ ਰਾਜ ਭਵਨ 'ਚ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੀ ਮੌਜੂਦਗੀ 'ਚ ਅਹੁਦੇ ਦੀ ਸਹੁੰ ਚੁੱਕੀ ਸੀ।
ਫੜਨਵੀਸ ਨੇ ਪ੍ਰੈਸ ਕਾਨਫਰੰਸ 'ਚ ਕਿਹਾ, "ਮੈਂ ਰਾਜਪਾਲ ਨੂੰ ਅਤਸੀਫਾ ਦੇਣ ਜਾ ਰਿਹਾ ਹਾਂ। ਮਹਾਰਾਸ਼ਟਰ ਦੇ ਲੋਕਾਂ ਨੇ ਸੱਭ ਤੋਂ ਵੱਡਾ ਫ਼ੈਸਲਾ ਭਾਜਪਾ ਨੂੰ ਦਿੱਤਾ ਸੀ। ਸਾਨੂੰ 70% ਅਤੇ ਸ਼ਿਵਸੈਨਾ ਨੂੰ 40% ਸੀਟਾਂ ਮਿਲੀਆਂ ਸਨ। ਉਨ੍ਹਾਂ ਲੋਕਾਂ ਨੇ ਮਾਪਤੋਲ ਸ਼ੁਰੂ ਕੀਤਾ। ਅਸੀ ਸਾਫ ਕਿਹਾ ਸੀ ਕਿ ਜਿਹੜੀ ਗੱਲ ਤੈਅ ਹੀ ਨਹੀਂ ਹੋਈ, ਉਸ ਦੀ ਜਿੱਦ ਨਾ ਕਰੋ।"
ਫੜਨਵੀਸ ਨੇ ਕਿਹਾ, "ਲੋਕਾਂ ਨੇ ਸਾਡੇ ਗਠਜੋੜ ਨੂੰ ਬਹੁਮਤ ਦਿੱਤਾ ਸੀ ਅਤੇ ਭਾਜਪਾ ਨੂੰ ਸੰਪੂਰਨ ਜਨਾਦੇਸ਼ ਦਿੱਤਾ ਤੇ ਸੱਭ ਤੋਂ ਵੱਡੀ ਪਾਰਟੀ ਨੂੰ 105 ਸੀਟਾਂ ਮਿਲੀਆਂ। ਇਹ ਜਨਾਦੇਸ਼ ਭਾਜਪਾ ਲਈ ਸੀ। ਅਸੀ 70% ਸੀਟਾਂ ਜਿੱਤੀਆਂ ਸਨ। ਸ਼ਿਵਸੈਨਾ ਸਿਰਫ਼ ਆਪਣੀ 40% ਸੀਟਾਂ ਜਿੱਤ ਸਕੀ। ਇਸ ਦਾ ਸਨਮਾਨ ਕਰਦੇ ਹੋਏ ਅਸੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ। ਜਿਹੜੀ ਗੱਲ ਕਦੇ ਤੈਅ ਨਹੀਂ ਹੋਈ ਸੀ, ਮਤਲਬ ਮੁੱਖ ਮੰਤਰੀ ਅਹੁਦਾ ਸ਼ਿਵਸੈਨਾ ਨੂੰ ਦੇਣ ਦਾ ਵਿਚਾਰ, ਉਸ ਦੀ ਗੱਲ ਹੁੰਦੀ ਰਹੀ। ਨੰਬਰ ਗੇਮ 'ਚ ਆਪਣੀ ਬਾਰਗੇਨਿੰਗ ਪਾਵਰ ਵੱਧ ਸਕਦੀ ਹੈ, ਇਹ ਸੋਚ ਕੇ ਉਨ੍ਹਾਂ ਲੋਕਾਂ ਨੇ ਮੋਲ-ਭਾਅ ਸ਼ੁਰੂ ਕੀਤਾ।"
ਫੜਨਵੀਸ ਨੇ ਕਿਹਾ, "ਅਸੀ ਕਿਹਾ ਸੀ ਕਿ ਜੋ ਤੈਅ ਹੋਇਆ ਹੈ, ਉਹ ਦਿਆਂਗੇ। ਜੋ ਤੈਅ ਨਹੀਂ ਹੋਇਆ ਸੀ, ਉਹ ਨਹੀਂ ਦੇ ਸਕਦੇ। ਸਾਡੇ ਨਾਲ ਚਰਚਾ ਕਰਨ ਦੀ ਬਜਾਏ ਉਹ ਰਾਕਾਂਪਾ ਅਤੇ ਕਾਂਗਰਸ ਨਾਲ ਚਰਚਾ ਕਰ ਰਹੇ ਸਨ। ਜਿਹੜੇ ਲੋਕ ਮਾਤੋਸ੍ਰੀ ਦੇ ਬਾਹਰ ਤੋਂ ਨਹੀਂ ਗੁਜਰਦੇ ਸਨ, ਉਹ ਉਸ ਇਮਾਰਤ ਦੀਆਂ ਪੌੜੀਆਂ ਚੜ੍ਹ ਰਹੇ ਸਨ। ਵਿਧਾਨ ਸਬਾ ਦਾ ਕਾਰਜ ਕਾਲ ਖਤਮ ਹੋਣ ਵਾਲਾ ਸੀ। ਇਸ ਲਈ ਰਾਜਪਾਲ ਨੇ ਸਾਨੂੰ ਬੁਲਾਇਆ। ਅਸੀ ਕਿਹਾ ਸੀ ਕਿ ਸਾਡੇ ਕੋਲ ਬਹੁਮਤ ਨਹੀਂ ਹੈ, ਇਸ ਲਈ ਅਸੀ ਸਰਕਾਰ ਬਣਾਉਣ ਤੋਂ ਇਨਕਾਰ ਕੀਤਾ ਸੀ।