ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

'Danger zone' 'ਚ ਸੈਲਫ਼ੀ ਲੈਣ 'ਤੇ ਮੁੱਖ ਮੰਤਰੀ ਦੀ ਪਤਨੀ ਨੇ ਮੰਗੀ ਮੁਆਫ਼ੀ

ਅੰਮ੍ਰਿਤਾ ਫੜਨਵੀਸ

ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੀ ਪਤਨੀ ਅੰਮ੍ਰਿਤਾ ਫੜਨਵੀਸ ਨੇ ਕਰੂਜ਼ ਦੇ ਨਾਲ ਬੈਠ ਕੇ ਖ਼ਤਰੇ ਦੇ ਜ਼ੋਨ ਕੋਲ ਸ਼ੈਲਫੀ ਲੈਣ ਲਈ ਮੁਆਫੀ ਮੰਗੀ ਹੈ। ਸ਼ੈਲਫੀ ਲੈਂਦੇ ਹੋਏ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ ਸੀ। ਪਰ ਅੰਮ੍ਰਿਤਾ ਨੇ ਕਿਹਾ ਕਿ ਜਿੱਥੇ ਉਹ ਬੈਠੇ ਹੋਏ ਸਨ ਉਹ ਜਗ੍ਹਾ ਸੁਰੱਖਿਅਤ ਸੀ। ਵੀਡੀਓ ਵਾਇਰਲ ਹੋ  ਜਾਣ ਤੋਂ ਬਾਅਦ ਅੰਮ੍ਰਿਤਾ ਫੜਨਵੀਸ ਨੂੰ ਟਵਿੱਟਰ 'ਤੇ ਟ੍ਰੋਲ ਕੀਤਾ ਗਿਆ ਸੀ। 

 

 ਅੰਮ੍ਰਿਤਾ ਨੇ ਇੱਕ ਮਰਾਠੀ ਨਿਊਜ਼ ਚੈਨਲ ਨੂੰ  ਕਿਹਾ, "ਉਹ ਥਾਂ ਜਿੱਥੇ ਮੈਂ ਸੈਲਫੀਜ਼ ਲਏ, ਉਹ ਜਗ੍ਹਾ ਖ਼ਤਰਨਾਕ ਨਹੀਂ ਸੀ ਕਿਉਂਕਿ ਇਸ ਤੋਂ ਹੇਠਾਂ ਦੋ ਹੋਰ ਪੌੜੀਆਂ ਸਨ। ਉਸਨੇ ਕਿਹਾ, ਜੇਕਰ ਕੋਈ ਸੋਚਦਾ ਹੈ ਕਿ ਮੈਂ ਕੋਈ ਗ਼ਲਤੀ ਕੀਤੀ ਹੈ ਤਾਂ ਮੈਂ ਇਸ ਲਈ ਮੁਆਫੀ ਮੰਗਦੀ ਹਾਂ। ਮੈਂ ਨੌਜਵਾਨਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ  ਸੈਲਫ਼ੀਆਂ ਲੈਂਦੇ ਸਮੇਂ, ਸਾਨੂੰ ਆਪਣੀਆਂ ਜ਼ਿੰਦਗੀ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ।

 

 

ਵੀਡੀਓ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਉਹ ਕਰੂਜ਼ ਦੇ ਬਾਹਰਲੇ ਹਿੱਸੇ 'ਤੇ ਬੈਠ ਕੇ ਖੁਦ ਦੀਆਂ ਸੈਲਫ਼ੀਆਂ ਲੈ ਰਹੀ ਹੈ, ਜੋ ਸੁਰੱਖਿਆ ਦੇ ਮੱਦੇਨਜ਼ਰ ਖ਼ਤਰਨਾਕ ਹੈ। ਪੁਲਿਸ ਅਫਸਰ ਅੰਮ੍ਰਿਤਾ ਫੜਨਵੀਸ ਦੇ ਪਿੱਛੇ ਖੜ੍ਹੇ ਹਨ ਤੇ ਉਹ ਉਨ੍ਹਾਂ ਨੂੰ ਅਜਿਹਾ ਕਰਨ ਲਈ ਨਹੀਂ ਪੁੱਛ ਰਹੀ। ਅਧਿਕਾਰੀ ਵੀ ਉਨ੍ਹਾਂ ਕੋਲ ਜਾਂਦੇ ਹਨ ਤੇ ਦੱਸਦੇ ਹਨ ਕਿ ਖ਼ਤਰਾ ਹੈ। ਉਹ  ਉੱਠਣ ਦੀ ਬੇਨਤੀ ਵੀ ਕਰਦਾ ਹੈ, ਪਰ ਅੰਮ੍ਰਿਤਾ ਕਿਸੇ ਨੂੰ ਸੁਣਨ ਲਈ ਤਿਆਰ ਨਹੀਂ ਜਾਪਦੀ।


 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Devendra Fadnavis wife Amruta apologise for taking selfie on ship