ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਲਤ ਨੇ ਡੀਐਸਪੀ ਦਵਿੰਦਰ ਸਿੰਘ ਨੂੰ 15 ਦਿਨਾਂ ਲਈ ਹਿਰਾਸਤ 'ਚ ਭੇਜਿਆ

ਅੱਤਵਾਦੀਆਂ ਨਾਲ ਮਿਲੀਭੁਗਤ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤੇ ਗਏ ਜੰਮੂ-ਕਸ਼ਮੀਰ ਦੇ ਬਰਖਾਸਤ ਡੀਐਸਪੀ ਦਵਿੰਦਰ ਸਿੰਘ ਨੂੰ ਐਨਆਈਏ ਅਦਾਲਤ ਨੇ 15 ਦਿਨਾਂ ਦੇ ਰਿਮਾਂਡ ’ਤੇ ਭੇਜ ਦਿੱਤਾ ਹੈ। ਦਵਿੰਦਰ ਸਿੰਘ ਦੇ ਨਾਲ ਗ੍ਰਿਫ਼ਤਾਰ ਕੀਤੇ ਗਏ ਤਿੰਨ ਹਿਜ਼ਬੁਲ ਅੱਤਵਾਦੀਆਂ ਨੂੰ ਵੀ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
 

ਦਵਿੰਦਰ ਸਿੰਘ ਸਣੇ ਫੜੇ ਗਏ ਚਾਰਾਂ ਵਿਅਕਤੀਆਂ ਨੂੰ ਐਨਆਈਏ ਨੇ ਜੰਮੂ ਦੀ ਐਨਆਈਏ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਰਿਮਾਂਡ ‘ਤੇ ਭੇਜਣ ਦਾ ਫੈਸਲਾ ਸੁਣਾਇਆ। ਐਨਆਈਏ ਨੇ 18 ਜਨਵਰੀ ਨੂੰ ਗ੍ਰਿਫ਼ਤਾਰ ਜੰਮੂ-ਕਸ਼ਮੀਰ ਦੇ ਬਰਖਾਸਤ ਡੀਐਸਪੀ ਦਵਿੰਦਰ ਸਿੰਘ ਅਤੇ ਹਿਜ਼ਬੁਲ ਮੁਜਾਹਿਦੀਨ  ਦੇ ਤਿੰਨ ਅੱਤਵਾਦੀਆਂ ਖ਼ਿਲਾਫ਼ ਜਾਂਚ ਦੀ ਜ਼ਿੰਮੇਵਾਰੀ ਲਈ ਸੀ।
 

ਐਨਆਈਏ ਨੇ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਆਦੇਸ਼ ਮਿਲਣ ਤੋਂ ਬਾਅਦ ਦਵਿੰਦਰ ਅਤੇ ਤਿੰਨ ਅੱਤਵਾਦੀਆਂ ਵਿਰੁਧ ਕੇਸ ਦਰਜ ਕੀਤਾ ਹੈ। ਇਕ ਦਿਨ ਪਹਿਲਾਂ ਬੁੱਧਵਾਰ ਨੂੰ ਐਨਆਈਏ ਨੇ ਸ੍ਰੀਨਗਰ ਵਿੱਚ ਦਵਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਸੀ।

 

11 ਜਨਵਰੀ ਨੂੰ ਹਿਜ਼ਬੁਲ ਮੁਜਾਹਿਦੀਨ ਦੇ ਚੋਟੀ ਦੇ ਕਮਾਂਡਰ ਨਵੀਦ ਬਾਬੂ ਆਪਣੇ ਸਾਥੀਆਂ ਰਫੀ ਅਤੇ ਇਰਫਾਨ ਨਾਮ ਦੇ ਵਕੀਲ ਨੂੰ ਨਾਲ ਲੈ ਕੇ ਕੁਲਗਾਮ ਨੇੜੇ ਹਾਈਵੇਅ ਤੇ ਇੱਕ ਕਾਰ ਵਿੱਚ ਫੜੇ ਗਏ ਸਨ। ਉਹ ਕਥਿਤ ਤੌਰ 'ਤੇ ਇਰਫਾਨ ਨਾਲ ਪਾਕਿਸਤਾਨ ਦੀ ਯਾਤਰਾ ਵਿੱਚ ਮਦਦ ਲਈ ਨਵੀਦ ਨੂੰ ਜੰਮੂ ਲੈ ਜਾ ਰਿਹਾ ਸੀ।
 

ਇਸ ਤੋਂ ਪਹਿਲਾਂ, ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਸੋਮਵਾਰ ਨੂੰ ਮੁਅੱਤਲ ਕੀਤੇ ਡਿਪਟੀ ਪੁਲਿਸ ਸੁਪਰਡੈਂਟ ਦਵਿੰਦਰ ਸਿੰਘ ਤੋਂ ਡੀਜੀਪੀ ਦਾ ਪ੍ਰਸ਼ੰਸਾ ਮੈਡਲ ਅਤੇ ਪੱਤਰ ਜ਼ਬਤ ਕੀਤਾ ਸੀ। ਸਿੰਘ ਨੂੰ ਜੰਮੂ ਕਸ਼ਮੀਰ ਵਿੱਚ ਅੱਤਵਾਦੀਆਂ ਦੀ ਮਦਦ ਕਰਨ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।

 

ਸ਼ੇਰ-ਏ-ਕਸ਼ਮੀਰ ਪੁਲਿਸ ਮੈਡਲ ਵੀ ਪੰਜ ਦਿਨ ਪਹਿਲਾਂ ਮੁਅੱਤਲ ਕੀਤੇ ਅਧਿਕਾਰੀ ਤੋਂ ਲਿਆ ਗਿਆ ਸੀ। ਤਮਗ਼ਾ ਜ਼ਬਤ ਕਰਨ ਦਾ ਆਦੇਸ਼ ਡਾਇਰੈਕਟਰ ਜਨਰਲ ਆਫ਼ ਪੁਲਿਸ ਦਿਲਬਾਗ ਸਿੰਘ ਨੇ ਜਾਰੀ ਕੀਤਾ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:devinder singh sent to 15 days remand by nia court