ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤ੍ਰਿਪਤੀ ਬਾਲਾਜੀ ਮੰਦਰ ’ਚ ਦਾਨ ਕੀਤੇ ਸੋਨੇ ਦੇ ਹੱਥ, ਕੀਮਤ 2.25 ਕਰੋੜ

ਤ੍ਰਿਪਤੀ ਬਾਲਾਜੀ ਮੰਦਰ ’ਚ ਦਾਨ ਕੀਤੇ ਸੋਨੇ ਦੇ ਹੱਥ, ਕੀਮਤ 2.25 ਕਰੋੜ

ਤ੍ਰਿਪਤੀ ਬਾਲਾਜੀ ਮੰਦਰ ਆਪਣੇ ਇੱਥੇ ਆਉਣ ਵਾਲੇ ਚੜਾਵੇ ਲਈ ਇਕ ਵਾਰ ਫਿਰ ਸੁਰੱਖੀਆਂ ਵਿਚ ਹੈ। ਇੱਥੇ ਤਮਿਲਨਾਡੂ ਦੇ ਇਕ ਭਗਤ ਨੇ ਭਗਵਾਨ ਵੇਂਕਟੇਸ਼ਵਰ ਨੂੰ ਸੋਨੇ ਦੇ ਦੋ ਨਵੇਂ ‘ਅਭਯਾ ਹਸਤਮ’ ਅਤੇ ‘ਕਤਿ ਹਸਤਮ’ (ਹੱਥ ਵਿਚ ਪਹਿਨਣ ਵਾਲੇ ਜੇਵਰ) ਚੜ੍ਹਾਏ ਹਨ। ‘ਅਭਯਾ ਹਸਤਮ’ ਅਤੇ ‘ਕਤਿ ਹਸਤਮ’ ਇਕ ਤਰ੍ਹਾਂ ਦੇ ਸੋਨੇ ਦੇ ਜੇਵਰ ਹੁੰਦੇ ਹਨ ਜੋ ਭਗਵਾਨ ਦੇ ਹੱਥ ਵਿਚ ਪਹਿਨਾਏ ਜਾਂਦੇ ਹਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਇਸਦੀ ਕੀਮਤ ਕਰੀਬ 2.25 ਕਰੋੜ ਰੁਪਏ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਤਮਿਲਨਾਡੂ ਦੇ ਥੇਨੀ ਜ਼ਿਲ੍ਹੇ ਦੇ ਥੰਗਾ ਦੁਰਾਈ ਇਕ ਕੱਪੜੇ ਦਾ ਕਾਰੋਬਾਰੀ ਹੈ। ਚੜ੍ਹਾਈ ਗਈ ਸੋਨੇ ਦੀ ਜੂਲਰੀ ਦਾ ਵਜਨ 6 ਕਿਲੋ ਦੱਸਿਆ ਜਾ ਰਿਹਾ ਹੈ।

 

ਤਿਰੂਮਾਲਾ ਤ੍ਰਿਪਤੀ ਦੇਵਸਥਾਨ (ਟੀਟੀਡੀ) ਨੂੰ ਇਹ ਚੜ੍ਹਾਵਾ ਸੁਪ੍ਰਾਭਾਤਾ ਸੇਵਾ ਦੌਰਾਨ ਸੌਪਿਆ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Devotee donates jewellery worth Rs 2 25 Crore at Tirupati Balaji temple