ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੱਜ ਵੀ ਸਬਰੀਮਾਲਾ ਮੰਦਰ ਨਹੀਂ ਜਾ ਸਕੀਆਂ ਔਰਤਾਂ

ਅੱਜ ਵੀ ਸਬਰੀਮਾਲਾ ਮੰਦਰ ਨਹੀਂ ਜਾ ਸਕੀਆਂ ਔਰਤਾਂ

ਕੇਰਲਾ ਦੇ ਪ੍ਰਸਿੱਧ ਸਬਰੀਮਾਲਾ ਮੰਦਰ ਦੇ ਦਰਵਾਜੇ ਖੁੱਲ੍ਹਿਆਂ ਤਿੰਨ ਦਿਨ ਹੋ ਗਏ ਹਨ, ਪ੍ਰੰਤੂ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਦਾ ਵਿਰੋਧ ਅਜੇ ਵੀ ਜਾਰੀ ਹੈ। ਸ਼ਰਧਾਲੂ ਸੁਪਰੀਮ ਕੋਰਟ ਦੇ ਉਸ ਫੈਸਲੇ ਦਾ ਵਿਰੋਧ ਕਰ ਰਹੇ ਹਨ ਜਿਸ `ਚ ਮੰਦਰ `ਚ ਔਰਤਾਂ ਦੇ ਦਾਖਲੇ `ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ। ਭਾਵ ਹੁਣ ਮੰਦਰ `ਚ ਹਰ ਉਮਰ ਦੀਆਂ ਔਰਤਾਂ ਦਾਖਲ ਹੋ ਸਕਦੀਆਂ ਹਨ। ਪ੍ਰੰਤੂ ਸ਼ਰਧਾਲੂ, ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ।


ਹੈਦਰਾਬਾਦ ਦੀ ਇਕ ਮਹਿਲਾ ਪੱਤਰਕਾਰ ਸਮੇਤ ਦੋ ਔਰਤਾਂ ਨੇ ਸ਼ਰਧਾਲੂਆਂ ਦੇ ਸਖਤ ਵਿਰੋਧ ਦੇ ਚਲਦੇ ਸ਼ੁੱਕਰਵਾਰ ਨੂੰ ਵੀ ਸਬਰੀਮਾਲਾ ਪਹਾੜੀ ਦੀ ਚੜ੍ਹਾਈ ਕੀਤੀ, ਪ੍ਰੰਤੂ ਮੰਦਰ ਅੰਦਰ ਅੱਜ ਵੀ ਪ੍ਰਵੇਸ਼ ਨਹੀਂ ਕਰ ਸਕੀਆਂ। ਆਈਜੀ ਪੁਲਿਸ ਸ੍ਰੀਜੀਤ ਦੀ ਅਗਵਾਈ `ਚ 150 ਪੁਲਿਸ ਕਰਮੀਆਂ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ, ਪ੍ਰੰਤੂ ਸ਼ਰਧਾਲੂਆਂ ਦੀ ਭਾਰੀ ਭੀੜ ਨੇ ਮੰਦਰ ਦੇ ਮੁੱਖ ਦਰਵਾਜੇ `ਤੇ ਉਨ੍ਹਾਂ ਨੂੰ ਰੋਕ ਦਿੱਤਾ। ਇਹ ਨਹੀਂ ਮੁੱਖ ਪੁਜਾਰੀ ਨੇ ਕਿਹਾ ਕਿ ਜੇਕਰ ਕੋਈ ਵੀ ਮਹਿਲਾ ਪ੍ਰਵੇਸ਼ ਕਰਦੀ ਹੈ ਤਾਂ ਉਹ ਮੰਦਰ ਬੰਦ ਕਰ ਦੇਣਗੇ।

 

ਜਿ਼ਕਰਯੋਗ ਹੈ ਕਿ ਸ਼ਰਧਾਲੂ ਭਗਵਾਨ ਅਯੱਪਾ ਮੰਦਰ `ਚ ਮਹਾਂਵਾਰੀ ਆਉਣ ਵਾਲੀ ਉਮਰ ਵਰਗ ਦੀਆਂ ਲੜਕੀਆਂ ਅਤੇ ਔਰਤਾਂ ਦਾ ਵਿਰੋਧ ਕਰ ਰਹੇ ਹਨ। ਇਸ ਤੋਂ ਇਕ ਦਿਨ ਪਹਿਲਾਂ ਵਿਦੇਸ਼ੀ ਮੀਡੀਆ ਸੰਗਠਨਾਂ ਦੇ ਲਈ ਕੰਮ ਕਰਨ ਵਾਲੀ ਦਿੱਲੀ ਦੀਆਂ ਪੱਤਰਕਾਰ ਔਰਤਾਂ ਮੰਦਰ `ਚ ਦਰਸ਼ਨ ਕਰਨ `ਚ ਅਸਫਲ ਰਹੀਆਂ ਸਨ। ਆਈਜੀ ਐਸ ਸ੍ਰੀਜੀਤ ਦੀ ਅਗਵਾਈ `ਚ ਪੁਲਿਸ ਨੇ ਮਹਿਲਾ ਨੂੰ ਸੁਰੱਖਿਆ ਮੁਹੱਈਆ ਕਰਵਾਈ ਹੈ। ਔਰਤਾਂ ਨੇ ਸਬਰੀਮਲਾ ਜਾਣ ਲਈ ਸੁਰੱਖਿਆ ਦੇਣ ਦੀ ਅਪੀਲ ਕੀਤੀ ਸੀ। 


ਔਰਤ ਪੱਤਰਕਾਰ ਦੀ ਉਮਰ ਲਗਭਗ 25 ਸਾਲ ਹੈ, ਜਦੋਂਕਿ ਦੂਜੀ ਬਾਰੇ ਅਜੇ ਜਾਣਕਾਰੀ ਨਹੀਂ ਹੈ। ਜੇਕਰ ਉਹ ਸਬਰੀਮਾਲਾ ਪਹਾੜੀ `ਤੇ ਚੜ੍ਹ ਜਾਂਦੀਆਂ ਹਨ ਤਾਂ ਉਹ ਸੁਪਰੀਮ ਕੋਰਟ ਦੇ ਆਦੇਸ਼ ਬਾਅਦ ਸਬਰੀਮਾਲਾ ਦੇ ਭਗਵਾਨ ਅਯੱਪਾ ਮੰਦਰ `ਚ ਜਾਣ ਵਾਲੀਆਂ ਮਹਾਂਵਾਰੀ ਉਮਰ ਦੀਆਂ ਪਹਿਲੀ ਔਰਤਾਂ ਹੋਣਗੀਆਂ। ਜਿ਼ਕਰਯੋਗ ਹੈ ਕਿ ਸੁਪਰੀਮ ਕੋਰਟ ਨੇ 28 ਸਤੰਬਰ ਦੇ ਆਪਣੇ ਫੈਸਲੇ `ਚ ਮੰਦਰ `ਚ ਸਾਰੀ ਉਮਰ ਉਮਰ ਵਰਗ ਦੀਆਂ ਮਹਿਲਾਵਾਂ ਦੇ ਦਾਖਲੇ ਨੂੰ ਆਗਿਆ ਦੇ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:devotee protest against supreme court verdict on women entry in sabarimala mandir