ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​​​​​​​​DGCA ਨੇ ਸਪਾਇਸਜੈੱਟ ਦੇ ਦੋ ਪਾਇਲਟਾਂ ਦੇ ਹਵਾਈ ਲਾਇਸੰਸ ਕੀਤੇ ਮੁਅੱਤਲ

ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ ਨੇ ਮੰਗਲਵਾਰ ਨੂੰ ਸਪਾਈਸਜੈੱਟ ਦੇ ਦੋ ਪਾਇਲਟਾਂ ਦੇ ਹਵਾਈ ਲਾਇਸੈਂਸ ਛੇ ਮਹੀਨਿਆਂ ਲਈ ਰੱਦ ਕਰ ਦਿੱਤੇ। ਕੋਲਕਾਤਾ ਹਵਾਈ ਅੱਡੇ 'ਤੇ ਜਹਾਜ਼ ਉਤਰਨ ਸਮੇਂ ਰਨਵੇ ਕਿਨਾਰੇ ਲੱਗੀਆਂ ਲਾਈਟਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਹੈ।

 

ਇਹ ਘਟਨਾ 2 ਜੁਲਾਈ ਨੂੰ ਵਾਪਰੀ। ਪਾਇਲਟ ਪੁਣੇ ਤੋਂ ਕੋਲਕਾਤਾ ਜਾ ਰਹੀ ਉਡਾਨ ਦੀ ਅਗਵਾਈ  ਕਰ ਰਿਹਾ ਸੀ। ਹਵਾਬਾਜ਼ੀ ਖੇਤਰ ਦੀ ਰੈਗੂਲੇਟਰੀ ਸੰਸਥਾ ਡੀਜੀਸੀਏ ਇਸ ਹਫ਼ਤੇ ਵੱਖ-ਵੱਖ ਉਲੰਘਣਾਵਾਂ ਨੂੰ ਲੈ ਕੇ ਵਿਅਕਤੀਆਂ ਅਤੇ ਇਕਾਈਆਂ ਵਿਰੁੱਧ ਸਖ਼ਤ ਕਾਰਵਾਈ ਕਰ ਰਿਹਾ ਹੈ।

 

ਅਧਿਕਾਰੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਦੋ ਪਾਇਲਟਾਂ ... ਆਰਤੀ ਗੁਣਸ਼ੇਖਰਨ ਅਤੇ ਸੌਰਭ ਗੁਲੀਆ ਦੇ ਹਵਾਈ ਲਾਇਸੰਸ ਨੂੰ ਛੇ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

 

ਸਿਵਲ ਐਵੀਏਸ਼ਨ ਦੇ ਡਾਇਰੈਕਟੋਰੇਟ ਨੇ ਕਾਰਨ ਦੱਸੋ ਨੋਟਿਸ ਦਾ ਜਵਾਬ ਮਿਲਣ ਤੋਂ ਬਾਅਦ ਇਹ ਆਦੇਸ਼ ਦਿੱਤਾ।  ਛੇ ਮਹੀਨੇ ਦੀ ਮੁਅੱਤਲੀ 2 ਜੁਲਾਈ ਤੋਂ ਲਾਗੂ ਹੋ ਗਈ ਹੈ। ਇਹ ਘਟਨਾ ਉਸੇ ਦਿਨ ਦੀ ਹੈ। ਇਸ ਬਾਰੇ ਸਪਾਈਸ ਜੈੱਟ ਦੀ ਪ੍ਰਤੀਕਿਰਿਆ ਨਹੀਂ ਮਿਲ ਸਕੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:DGCA suspended 2 pilots license for violating safety norms