ਬਾਲੀਵੁੱਡ ਅਦਾਕਾਰ ਅਤੇ ਗੁਰਦਾਸਪੁਰ ਤੋਂ ਭਾਜਪਾ ਸਾਂਸਦ ਸੰਨੀ ਦਿਓਲ (Sunny Deol) ਇੱਕ ਵਾਰ ਮੁੜ ਤੋਂ ਸੁਰਖ਼ੀਆਂ ਵਿੱਚ ਹਨ। ਇਸ ਵਾਰ ਸੰਨੀ ਨੇ ਆਪਣੀ ਫ਼ਿਲਮ ਕਾਰਨ ਨਹੀਂ ਸਗੋਂ ਆਪਣੇ ਕੰਮ ਨਾਲ ਲੋਕਾਂ ਦਾ ਦਿਲ ਜਿੱਤਣਾ ਸ਼ੁਰੂ ਕਰ ਦਿੱਤਾ ਹੈ।
ਇਸ ਵਾਰ ਉਨ੍ਹਾਂ ਨੇ ਇੱਕ ਬਹੁਤ ਵੱਡਾ ਕੰਮ ਕਰ ਦਿਖਾਇਆ ਹੈ ਜਿਸ ਲਈ ਉਨ੍ਹਾਂ ਨੂੰ ਸਿਰਫ ਆਮ ਜਨਤਾ ਤੋਂ ਇਲਾਵਾ ਉਨ੍ਹਾਂ ਦੇ ਪਿਤਾ ਧਰਮਿੰਦਰ ਨੇ ਵੀ ਉਨ੍ਹਾਂ ਦੀ ਤਾਰੀਫ ਕਰਕੇ ਆਪਣੇ ਦਿਲ ਦੀ ਗੱਲ ਕਹੀ ਹੈ।
नौकरी समझ कर फ़र्ज़ निभाना, सनी बेटे .God bless you 🤧 pic.twitter.com/axIJbuW7lQ
— Dharmendra Deol (@aapkadharam) July 25, 2019
ਦਰਅਸਲ, ਇੱਕ ਭਾਰਤੀ ਔਰਤ ਕਿਸੇ ਕਾਰਨ ਕੁਵੈਤ ਵਿੱਚ ਫਸ ਗਈ ਸੀ ਅਤੇ ਭਾਰਤ ਵਿੱਚ ਉਸ ਦੇ ਘਰ ਵਾਲੇ ਪ੍ਰੇਸ਼ਾਨ ਹੋ ਗਏ ਸਨ। ਜਿਵੇਂ ਕਿ ਸੰਨੀ ਦਿਓਲ ਨੂੰ ਇਸ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਤੋਂ ਲੈ ਕੇ ਕੁਵੈਤ ਸਥਿਤ ਭਾਰਤੀ ਤੱਕ ਜ਼ੋਰ ਲਾ ਕੇ ਉਸ ਦੇ ਵਤਨ ਵਾਪਸੀ ਦਾ ਰਾਹ ਪੱਧਰਾ ਕੀਤਾ।
ਧਰਮਿੰਦਰ ਨੂੰ ਜਦੋਂ ਆਪਣੇ ਬੇਟੇ ਦੇ ਇਸ ਕੰਮ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਸੰਨੀ ਨੂੰ ਇਸੇ ਤਰ੍ਹਾਂ ਜਨਤਾ ਦੀ ਸੇਵਾ ਕਰਦੇ ਰਹਿਣ ਦਾ ਆਸ਼ੀਰਵਾਦ ਦਿੱਤਾ ਹੈ।
ਧਰਮਿੰਦਰ ਨੇ ਜੋ ਖ਼ਬਰ ਸ਼ੇਅਰ ਕੀਤੀ ਹੈ ਉਸ ਵਿੱਚ ਜ਼ਿਲ੍ਹਾ ਪ੍ਰਧਾਨ ਵਿਪਿਨ ਮਹਾਜਨ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਕੁਝ ਦਿਨ ਪਹਿਲਾਂ ਇੱਕ ਮਹਿਲਾ ਜਿਸ ਦਾ ਨਾਮ ਵੀਨਾ ਹੈ ਕੁਵੈਤ ਵਿੱਚ ਫਸ ਗਈ ਸੀ। ਉਸ ਨੇ ਭਾਰਤ ਵਾਪਲ ਆਉਣ ਲਈ ਸੰਨੀ ਦਿਓਲ ਨੂੰ ਅਪੀਲ ਕੀਤੀ ਸੀ।
ਇਸ ਤੋਂ ਬਾਅਦ ਸੰਨੀ ਦੇ ਇਸ ਮੁੱਦੇ ਉੱਤੇ ਭਾਰਤੀ ਐਬੰਸੀ ਨਾਲ ਗੱਲ ਕਰਕੇ ਕੁਵੈਤ ਵਿੱਚ ਇਸ ਮਹਿਲਾ ਨੂੰ ਲੱਭਿਆ। ਸੰਨੀ ਦੀ ਮਦਦ ਕਾਰਨ ਹੀ ਮਹਿਲਾ ਆਪਣੇ ਘਰ ਵਾਪਸ ਆ ਸਕੀ ਹੈ।