ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੀ ਪਤਨੀ ਦੇ ਹੁੰਦਿਆਂ ਧਰਮਿੰਦਰ ਨੇ ਧਰਮ ਬਦਲ ਕੇ ਕੀਤਾ ਸੀ ਹੇਮਾ ਮਾਲਿਨੀ ਨਾਲ ਵਿਆਹ

Dharmendra Birthday: ਪਹਿਲੀ ਪਤਨੀ ਦੇ ਹੁੰਦਿਆਂ ਧਰਮਿੰਦਰ ਨੇ ਕੀਤਾ ਸੀ ਹੇਮਾ ਮਾਲਿਨੀ ਨਾਲ ਵਿਆਹ, ਬਦਲਿਆ ਸੀ ਧਰਮ

ਮਸ਼ਹੂਰ ਅਦਾਕਾਰ ਧਰਮਿੰਦਰ ਅੱਜ 84 ਸਾਲ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 1935 ਵਿੱਚ ਪੰਜਾਬ ਦੇ ਫਗਵਾੜਾ ਵਿੱਚ ਇੱਕ ਸਿੱਖ ਜਾਟ ਪਰਿਵਾਰ ਵਿੱਚ ਹੋਇਆ ਸੀ।

 

1958 ਵਿੱਚ ਧਰਮਿੰਦਰ ਪਹਿਲੀ ਵਾਰ ਮੁੰਬਈ ਗਏ। ਉਹ ਮੁੰਬਈ ਫ਼ਿਲਮਫੇਅਰ ਟੇਲੈਂਟ ਹੰਟ ਵਿੱਚ ਹਿੱਸਾ ਲੈਣ ਗਏ ਸਨ ਪਰ ਇਥੇ ਹੀ ਉਨ੍ਹਾਂ ਦੀ ਮੁਲਾਕਾਤ ਫ਼ਿਲਮ ਨਿਰਮਾਤਾ ਅਰਜੁਨ ਹਿੰਗੋਰਾਨੀ ਨਾਲ ਹੋਈ। ਧਰਮਿੰਦਰ ਦਾ ਫ਼ਿਲਮੀ ਸਫ਼ਰ ਸ਼ੁਰੂ ਹੋਇਆ ਅਤੇ 1960 ਵਿੱਚ ਉਨ੍ਹਾਂ ਨੇ ਫ਼ਿਲਮ 'ਦਿਲ ਭੀ ਤੇਰਾ, ਹਮ ਭੀ ਤੇਰੇ' ਵਿੱਚ ਅਦਾਕਾਰੀ ਕੀਤੀ। ਲੋਕਾਂ ਨੇ ਧਰਮਿੰਦਰ ਦੀ ਅਦਾਕਾਰੀ ਨੂੰ ਬਹੁਤ ਪਸੰਦ ਕੀਤਾ।
 

ਉਦੋਂ ਤੋਂ ਹੀ ਉਨ੍ਹਾਂ ਦਾ ਫ਼ਿਲਮੀ ਕਰੀਅਰ ਸ਼ੁਰੂ ਹੋਇਆ ਸੀ। ਕਰੀਅਰ ਦੀ ਸਫ਼ਲਤਾ ਦੇ ਨਾਲ, ਧਰਮਿੰਦਰ ਦੀ ਜ਼ਿੰਦਗੀ ਵਿੱਚ ਕੁਝ ਅਜਿਹਾ ਹੋਇਆ ਜਿਸ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਫ਼ਿਲਮ 'ਸੀਤਾ ਔਰ ਗੀਤਾ' ਦੀ ਸ਼ੂਟਿੰਗ ਦੌਰਾਨ ਧਰਮਿੰਦਰ ਅਤੇ ਹੇਮਾ ਮਾਲਿਨੀ ਪਿਆਰ ਵਿੱਚ ਪੈ ਗਏ। 

 

ਧਰਮਿੰਦਰ ਦਾ ਵਿਆਹ ਉਸ ਸਮੇਂ ਹੋਇਆ ਸੀ ਅਤੇ ਉਸ ਦੇ ਬੱਚੇ ਵੀ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਮਿਲ ਕੇ ਬਹੁਤ ਸਾਰੀਆਂ ਫ਼ਿਲਮਾਂ ਕੀਤੀਆਂ। ਇੱਕ ਫ਼ਿਲਮ ਦੀ ਸ਼ੂਟ ਦੌਰਾਨ ਧਰਮਿੰਦਰ ਨੇ ਅਚਾਨਕ ਹੇਮਾ ਮਾਲਿਨੀ ਨੂੰ ਪ੍ਰਪੋਜ ਕਰ ਦਿੱਤਾ ਜਿਸ ਨੂੰ ਉਸ ਨੇ ਉਸ ਸਮੇਂ ਸਵੀਕਾਰ ਨਹੀਂ ਕੀਤਾ।
ਸ਼ੂਟਿੰਗ ਦੌਰਾਨ ਕਰ ਦਿੱਤਾ ਸੀ ਪ੍ਰਪੋਜ

 

ਫ਼ਿਲਮ 'ਸ਼ੋਲੇ' ਦੀ ਸ਼ੂਟਿੰਗ ਦੌਰਾਨ ਧਰਮਿੰਦਰ ਨੇ ਕੈਮਰਾਮੈਨ ਨੂੰ ਵਾਰ-ਵਾਰ ਇੱਕ ਸੀਨ ਸ਼ੂਟ ਕਰਨ ਲਈ ਕਿਹਾ। ਉਹ ਚਾਹੁੰਦੇ ਸਨ ਕਿ ਉਹ ਹੇਮਾ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ। 1978 ਵਿੱਚ ਹੇਮਾ ਮਾਲਿਨੀ ਦੇ ਪਿਤਾ ਦੀ ਅਚਾਨਕ ਮੌਤ ਹੋ ਗਈ। ਹੇਮਾ ਮਾਲਿਨੀ, ਧਰਮਿੰਦਰ ਦੇ ਬਹੁਤ ਨਜ਼ਦੀਕ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਬਹੁਤ ਇਕੱਲੀ ਹੋ ਗਈ। ਅਜਿਹੇ ਸਮੇਂ ਧਰਮਿੰਦਰ ਨੇ ਉਸ ਦਾ ਸਾਥ ਦਿੱਤਾ। ਫਿਰ ਹੇਮਾ ਨੇ ਧਰਮਿੰਦਰ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ।

 

ਕਾਨੂੰਨ ਅਨੁਸਾਰ ਧਰਮਿੰਦਰ ਪਹਿਲੀ ਪਤਨੀ ਹੋਣ ਦੇ ਬਾਵਜੂਦ ਦੂਜਾ ਵਿਆਹ ਨਹੀਂ ਕਰ ਸਕਦਾ ਸੀ। ਇਸ ਲਈ, 21 ਅਗਸਤ 1979 ਨੂੰ ਧਰਮਿੰਦਰ ਅਤੇ ਹੇਮਾ ਮਾਲਿਨੀ ਨੇ ਇਸਲਾਮ ਧਰਮ ਅਪਣਾਉਂਦਿਆਂ ਵਿਆਹ ਕਰਵਾ ਲਿਆ ਅਤੇ ਨਿਕਾਹਨਾਮੇ ਅਨੁਸਾਰ ਧਰਮਿੰਦਰ ਦਾ ਨਾਮ ਦਿਲਾਵਰ ਖ਼ਾਨ ਅਤੇ ਹੇਮਾ ਦਾ ਨਾਮ ਆਇਸ਼ਾ ਬੀ ਸੀ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Dharmendra Birthday: Dharmendra: Change Religion: For Second Marriage: With Hema Malini: