ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

J Om Prakash ਨੂੰ ਆਖ਼ਰੀ ਵਿਦਾਇਗੀ ਦੇਣ ਬੇਟੇ ਅਭਿਸ਼ੇਕ ਨਾਲ ਸ਼ਾਮਲ ਹੋਏ ਅਮਿਤਾਬ ਬੱਚਨ

ਧਰਮਿੰਦਰ-ਜਤਿੰਦਰ ਤੇ ਹੋਰ ਫ਼ਿਲਮੀ ਸਿਤਾਰੇ ਵੀ ਆਏ ਨਜ਼ਰ

 

ਅਦਾਕਾਰ ਰਿਤਿਕ ਰੋਸ਼ਨ  (Hrithik Roshan) ਦੇ ਨਾਨਾ  (Maternal Grandfather) ਅਤੇ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਰਟਰ ਜੇ. ਓਮ. ਪ੍ਰਕਾਸ਼ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਅਦਾਕਾਰ ਦੀਪਕ ਪਰਾਸ਼ਰ (Deepak Parashar) ਨੇ ਆਪਣੇ ਟਵਿੱਟਰ ਅਕਾਊਂਟ ਰਾਹੀਂ ਸਾਰਿਆਂ ਨੂੰ ਦਿੱਤੀ ਹੈ।

 

ਸਾਲ 93 ਦੌਰਾਨ ਜੇ. ਓਮ. ਪ੍ਰਕਾਸ਼ ਨੇ ਬਤੌਰ ਡਾਇਰੈਕਟਰ ਰਹਿੰਦਿਆਂ ਆਖਿਰ ਕਿਉਂ, ਆਪ ਕੀ ਕਸਮ, ਆਈ ਮਿਲਨ ਕੀ ਬੇਲਾ, ਆਇਆ ਸਾਵਨ ਝੂਮ ਕੇ, ਆਏ ਦਿਨ ਬਹਾਰ ਕੇ, ਆਦਮੀ ਖਿਲੌਨਾ ਹੈ ਵਰਗੀਆਂ ਸੁਪਰਹਿਟ ਫ਼ਿਲਮਾਂ ਦਿੱਤੀਆਂ। 

 

ਡਾਇਰੈਕਟਰ ਜੇ. ਓਮ. ਪ੍ਰਕਾਸ਼ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਵਿੱਚ ਸੋੋਗ ਦੀ ਲਹਿਰ ਦੌੜ ਗਈ ਹੈ। ਡਾਇਰੈਕਟਰ ਜੇ. ਓਮ. ਪ੍ਰਕਾਸ਼ ਨੂੰ ਭਾਵਭੰਨੀ ਸ਼ਰਧਾਂਜਲੀ ਦੇਣ ਲਈ ਬਾਲੀਵੁੱਡ ਦੇ ਕਈ ਸਿਤਾਰੇ ਉਨ੍ਹਾਂ ਘਰ ਪਹੁੰਚ ਰਹੇ ਹਨ।

 

 
 
 
 
 
 
 
 
 
 
 
 
 

#amitabhbachchan at #JOmPrakash funeral today #rip 🙏 @viralbhayani

A post shared by Viral Bhayani (@viralbhayani) on

 

 

ਦੱਸਣਯੋਗ ਹੈ ਕਿ ਡਾਇਰੈਕਟਰ ਜੇ. ਓਮ. ਪ੍ਰਕਾਸ਼ ਦੇ ਆਖ਼ਰੀ ਦਰਸ਼ਨ ਕਰਨ ਲਈ ਬਾਲੀਵੁੱਡ ਦੇ ਬਿੱਗ ਬੀ ਆਪਣੇ ਬੇਟੇ ਅਭਿਸ਼ੇਕ ਬੱਚਨ ਨਾਲ ਉਨ੍ਹਾਂ ਦੇ ਘਰ ਪਹੁੰਚੇ। ਇਨ੍ਹਾਂ ਦੋਵਾਂ ਦੇ ਤੁਰੰਤ ਬਾਅਦ ਐਕਟਰ ਧਰਮਿੰਦਰ ਵੀ ਡਾਇਰੈਕਟ ਦੇ ਘਰ ਨਜ਼ਰ ਆਏ। ਜਤਿੰਦਰ ਵੀ ਅੰਤਮ ਦਰਸ਼ਨਾਂ ਵਿੱਚ ਸ਼ਾਮਲ ਹੋਏ।

 

 
 
 
 
 
 
 
 
 
 
 
 
 

#dharmendra arrives for #JOmPrakash funeral #rip 🙏 @viralbhayani

A post shared by Viral Bhayani (@viralbhayani) on

 


ਇਸ ਗ਼ਮਗੀਨ ਮਾਹੌਲ ਨੂੰ ਵੇਖ ਕੇ ਸਾਰਿਆਂ ਦੀਆਂ ਅੱਖਾਂ ਨਮ ਦਿਖਾਈ ਦਿੱਤੀਆਂ। ਆਪਣੇ ਨਾਨੇ ਦੀ ਮੌਤ ਦੀ ਖ਼ਬਰ ਤੋਂ ਦੁਖੀ ਰਿਤਿਕ ਰੋਸ਼ਨ ਦੀ ਭੈਣ ਸੁਨੈਨਾ ਰੋਸ਼ਨ ਆਖ਼ਰੀ ਦਰਸ਼ਨਾਂ ਦੌਰਾਨ ਰੋਦੀ ਨਜ਼ਰ ਆਈ।

 

 
 
 
 
 
 
 
 
 
 
 
 
 

#hrithikroshan #rakeshroshan at #JOmPrakash funeral #rip

A post shared by Viral Bhayani (@viralbhayani) on

 

 

 


ਬਾਲੀਵੁੱਡ ਅਭਿਨੇਤਾ ਰਿਤਿਕ ਰੋਸ਼ਨ ਦਾ ਨਾਨਾ ਸਨ। ਰਿਤਿਕ ਆਪਣੇ ਨਾਨਾ ਦੇ ਬਹੁਤ ਨੇੜੇ ਰਿਹਾ ਹੈ। ਇਨ੍ਹਾਂ ਦਾ ਜਨਮ 24 ਜਨਵਰੀ 1927 ਨੂੰ ਲਾਹੌਰ, ਪਾਕਿਸਤਾਨ ਵਿੱਚ ਹੋਇਆ ਸੀ। ਨਿਰਦੇਸ਼ਕ ਵਜੋਂ ਉਨ੍ਹਾਂ ਦੀ ਪਹਿਲੀ ਫ਼ਿਲਮ 'ਆਪ ਕੀ ਕਸਮ' ਸੀ ਜੋ 1974 ਵਿੱਚ ਆਈ ਸੀ। ਪਹਿਲੀ ਫ਼ਿਲਮ ਤੋਂ ਹੀ ਉਹ ਬਤੌਰ ਡਾਇਰੈਕਟਰ ਹਿੱਟ ਹੋ ਗਏ ਸਨ। ਇਸ ਵਿੱਚ ਰਾਜੇਸ਼ ਖੰਨਾ ਅਤੇ ਮੁਮਤਾਜ਼ ਨੇ ਬਤੌਰ ਹੀਰੋ-ਹੀਰੋਇਨ ਕੰਮ ਕੀਤਾ ਸੀ।  

 

 

 
 
 
 
 
 
 
 
 
 
 
 
 

#Jitendra arrives at #JOmprakash funeral #RIP #paparazzi #varinderchawla

A post shared by Varinder Chawla (@varindertchawla) on

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:dharmendra jitendra amitabh bachchan and abhishek bachchan arrives for director J Om Prakash funeral