ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧੋਨੀ ਦੀ ਫ਼ੌਜੀ ਡਿਊਟੀ ਕਸ਼ਮੀਰ ਦੇ ਅੱਤਵਾਦ–ਪੀੜਤ ਖੇਤਰ ਅਵਾਂਤੀਪੁਰਾ ’ਚ ਸ਼ੁਰੂ

ਧੋਨੀ ਦੀ ਫ਼ੌਜੀ ਡਿਊਟੀ ਕਸ਼ਮੀਰ ਦੇ ਅੱਤਵਾਦ–ਪੀੜਤ ਖੇਤਰ ਅਵਾਂਤੀਪੁਰਾ ’ਚ ਸ਼ੁਰੂ

ਸੂਬਾਈ ਫ਼ੌਜ ਦਾ ਆੱਨਰੇਰੀ ਲੈਫ਼ਟੀਨੈਂਟ ਕਰਨਲ ਮਹਿੰਦਰ ਸਿੰਘ ਧੋਨੀ ਅਗਲੇ ਦੋ ਹਫ਼ਤਿਆਂ ਤੱਕ 19 ਕਿਲੋਗ੍ਰਾਮ ਭਾਰ ਚੁੱਕ ਕੇ ਆਮ ਫ਼ੌਜੀ ਜਵਾਨਾਂ ਨਾਲ ਗਸ਼ਤੀ ਡਿਊਟੀ ਕਰਦੇ ਵਿਖਾਈ ਦੇਣਗੇ।

 

 

ਧੋਨੀ ਨੂੰ ਦੱਖਣੀ ਕਸ਼ਮੀਰ ਦੇ ਅੱਤਵਾਦ ਤੋਂ ਪ੍ਰਭਾਵਿਤ ਅਵਾਂਤੀਪੁਰਾ ਇਲਾਕੇ ’ਚ ਲਾਈ ਗਈ ਹੈ। ਉਹ 15 ਅਗਸਤ ਤੱਕ ਆਪਣੀ 106 ਟੀਏ ਬਟਾਲੀਅਨ (ਪੈਰਾ–ਟਰੂਪਰ) ਨਾਲ ਰਹਿਣਗੇ।

 

 

ਅਧਿਕਾਰੀਆਂ ਮੁਤਾਬਕ ਲੈਫ਼ਟੀਨੈਂਟ ਕਰਨਲ ਧੋਨੀ ਨੇ ਬੁੱਧਵਾਰ ਨੂੰ ਇੱਥੇ ਪੁੱਜ ਕੇ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਾਦੀ ਯੂਨਿਟ ਵਿਕਟਰ ਫ਼ੋਰਸ ਦੇ ਹਿੱਸੇ ਵਜੋਂ ਇਸ ਇਲਾਕੇ ਵਿੱਚ ਤਾਇਨਾਤ ਹੈ।

 

 

ਉਨ੍ਹਾਂ ਨੂੰ ਆਪਣੀ ਪਿੱਠ ਉੱਤੇ ਹੱਥਾਂ ਵਿੱਚ ਕੁੱਲ 19 ਕਿਲੋਗ੍ਰਾਮ ਵਜ਼ਨ ਚੁੱਕਣਾ ਪੈਂਦਾ ਹੈ। ਇਸ ਸਾਮਾਨ ਵਿੱਚ 5 ਕਿਲੋਗ੍ਰਾਮ ਦੀ ਰਾਈਫ਼ਲ, 3 ਕਿਲੋਗ੍ਰਾਮ ਦੀ ਵਰਦੀ, 6 ਕਿਲੋਗ੍ਰਾਮ ਦੀ ਬੁਲੇਟ–ਪਰੂਫ਼ ਜਾਕੇਟ, 2 ਕਿਲੋਗ੍ਰਾਮ ਦੇ ਜੁੱਤੇ, 1 ਕਿਲੋਗ੍ਰਾਮ ਦਾ ਹੈਲਮੈਟ ਤੇ 2 ਕਿਲੋਗ੍ਰਾਮ ਦਾ ਹੋਰ ਸਾਮਾਨ ਸ਼ਾਮਲ ਹਨ।

 

 

ਮਹਿੰਦਰ ਸਿੰਘ ਧੋਨੀ ਨੂੰ ਸਾਲ 2011 ਦੌਰਾਨ ਲੈਫ਼ਟੀਨੈਂਟ ਕਰਨਲ ਦਾ ਆੱਨਰੇਰੀ ਰੈਂਕ ਦਿੱਤਾ ਗਿਆ ਸੀ। ਪੰਜ ਪੈਰਾਸ਼ੂਟ ਟ੍ਰੇਨਿੰਗ ਜੰਮ ਮੁਕੰਮਲ ਕਰਨ ਤੋਂ ਬਾਅਦ ਉਹ ਹੁਣ ਇੱਕ ਯੋਗ ਪੈਰਾ–ਟਰੂਪਰ ਵੀ ਬਣ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Dhoni begins his army duty in Kashmir s terrorist affected area Avantipora