ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਵਾਲੀ ਦੇ ਤੌਹਫੇ ’ਚ ਹੀਰਾ ਵਪਾਰੀ ਆਪਣੇ ਕਰਮਚਾਰੀਆਂ ਨੂੰ ਦੇਵੇਗਾ ਕਾਰ ਅਤੇ ਘਰ

ਆਪਣੇ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਵਜੋਂ ਫਲੈਟ, ਘਰ ਵਰਗੇ ਕੀਮਤੀ ਸਾਮਾਨ ਦੇਣ ਵਾਲੇ ਮਸ਼ਹੂਰ ਗੁਜਰਾਤ ਦੇ ਹੀਰਾ ਵਪਾਰੀ ਸਾਵਜੀ ਢੋਲਕਿਆ ਇੱਕ ਵਾਰ ਫਿਰ ਸੁਰਖੀਆਂ ਚ ਹਨ। ਇਸ ਵਾਰ ਉਹ ਆਪਣੇ 600 ਕਰਮਚਾਰੀਆਂ ਨੂੰ ਕਾਰ ਅਤੇ ਘਰ ਗਿੱਫਟ ਕਰਨ ਵਾਲੇ ਹਨ। ਸੂਤਰਾਂ ਮੁਤਾਬਕ ਇਹ ਮਸ਼ਹੂਰ ਵਪਾਰੀ ਹੋਰਨਾਂ ਸੈਂਕੜਿਆਂ ਨੂੰ ਘਰ ਅਤੇ ਗਹਿਣੇ ਵੀ ਭੇਟ ਕਰੇਗਾ।

 

ਹਰੇ ਕ੍ਰਿਸ਼ਨ ਡਾਇਮੰਡ ਕੰਪਨੀ ਦੇ ਮਾਲਿਕ ਸਾਵਜੀ ਭਾਈ ਢੋਲਕਿਆ ਨੇ ਇਸੇ ਸਾਲ ਕੰਪਨੀ ਦੇ ਤਿੰਨ ਖਾਸ ਵਰਕਰਾਂ ਨੂੰ ਮਰਸਡੀਜ਼ ਕਾਰ ਤੌਹਫੇ ਚ ਦਿੱਤੀ ਸੀ ਜਿਨ੍ਹਾਂ ਦੀ ਕੀਮਤ 11 ਕਰੋੜ ਰੁਪਏ ਹੈ।

 

ਇਸ ਤੋਂ ਪਹਿਲਾਂ ਸਾਲ 2017 ਚ ਸਵਜੀਭਾਈ ਢੋਲਕਿਆ ਨੇ ਆਪਣੇ ਕਰਮਚਾਰੀਆਂ ਨੂੰ 1200 ਡਟਸਨ ਰੇਡੀਗੋ ਕਾਰ ਤੌਹਫੇ ਚ ਦਿੱਤੀ ਸੀ ਜਦਕਿ ਸਾਲ 2016 ਚ ਦੀਵਾਲੀ ਬੋਨਸ ਦੇ ਨਾਂ ਤੇ 51 ਕਰੋੜ ਰੁਪਏ ਵੀ ਦਿੱਤੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:diamond trader will pay his employees a car and a house in Diwali