ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਹੰਸ ਰਾਜ ਹੰਸ ਨੇ ਚੋਣ ਕਮਿਸ਼ਨ ਨੂੰ ਗ਼ਲਤ ਹਲਫ਼ੀਆ–ਬਿਆਨ ਦਿੱਤਾ?

ਕੀ ਹੰਸ ਰਾਜ ਹੰਸ ਨੇ ਚੋਣ ਕਮਿਸ਼ਨ ਨੂੰ ਗ਼ਲਤ ਹਲਫ਼ੀਆ–ਬਿਆਨ ਦਿੱਤਾ?

ਦਿੱਲੀ ਹਾਈ ਕੋਰਟ ਨੇ ਭਾਰਤੀ ਜਨਤਾ ਪਾਰਟੀ ਦੇ ਐੱਮਪੀ ਹੰਸ ਰਾਜ ਹੰਸ ਨੂੰ ਨੋਟਿਸ ਜਾਰੀ ਕੀਤਾ ਹੈ। ਦਰਅਸਲ, ਇਹ ਨੋਟਿਸ ਰਾਜੇਸ਼ ਲਿਲੋਦੀਆ ਵੱਲੋਂ ਜਾਰੀ ਇੱਕ ਪਟੀਸ਼ਨ ਦੇ ਆਧਾਰ ਉੱਤੇ ਜਾਰੀ ਹੋਇਆ ਹੈ।

 

 

ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਜੰਮਪਲ਼ ਹੰਸ ਰਾਜ ਹੰਸ ਉੱਤੇ ਦੋਸ਼ ਹੈ ਕਿ ਉਨ੍ਹਾਂ ਨੇ ਹਾਲੀਆ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਤੋਂ ਉਮੀਦਵਾਰ ਵਜੋਂ ਜਿਹੜਾ ਹਲਫ਼ੀਆ ਬਿਆਨ ਪੇਸ਼ ਕੀਤਾ ਸੀ, ਉਸ ਵਿੱਚ ਕੁਝ ਤੱਥ ਲੁਕਾਏ ਗਏ ਹਨ।

 

 

ਸ੍ਰੀ ਰਾਜੇਸ਼ ਲਿਲੋਦੀਆ ਅਸਲ ’ਚ ਕਾਂਗਰਸੀ ਆਗੂ ਹਨ ਤੇ ਉਹ ਵੀ ਇਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਸ੍ਰੀ ਹੰਸ ਰਾਜ ਹੰਸ ਦੇ ਵਿਰੋਧੀ ਉਮੀਦਵਾਰ ਸਨ।

 

 

ਸ੍ਰੀ ਲਿਲੋਦੀਆ ਦਾ ਦੋਸ਼ ਹੈ ਕਿ ਉੱਤਰ–ਪੱਛਮੀ ਦਿੱਲੀ ਤੋਂ ਭਾਜਪਾ ਦੇ ਵਿਧਾਇਕ ਹੰਸ ਰਾਜ ਹੰਸ ਨੇ ਕਥਿਤ ਤੌਰ ਉੱਤੇ ਝੂਠਾ ਹਲਫ਼ੀਆ ਬਿਆਨ ਦਰਜ ਕਰਵਾਇਆ ਹੈ; ਜਿਸ ਵਿੱਚ ਉਨ੍ਹਾਂ ਆਪਣੀ ਸਿੱਖਿਆ ਤੇ ਆਪਣੀ ਪਤਨੀ ਦੀ ਆਮਦਨ ਬਾਰੇ ਗ਼ਲਤ ਜਾਣਕਾਰੀ ਦਰਜ ਕੀਤੀ ਹੈ।

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਹੰਸ ਨੇ ਇਸ ਹਲਫ਼ੀਆ ਬਿਆਨ ਵਿੱਚ ਆਪਣੀ ਪਤਨੀ ਸਿਰ 2.5 ਕਰੋੜ ਰੁਪਏ ਦਾ ਕਰਜ਼ਾ ਵਿਖਾਇਆ ਹੈ।

 

 

ਪਟੀਸ਼ਨਰ ਮੁਤਾਬਕ ਸਾਲ 2009 ਦੌਰਾਨ ਆਪਣੇ ਹਲਫ਼ੀਆ ਬਿਆਨ ਵਿੱਚ ਹੰਸ ਰਾਜ ਹੰਸ ਹੁਰਾਂ ਨੇ ਆਪਣੀ ਵਿਦਿਅਕ ਯੋਗਤਾ 11ਵੀਂ ਜਮਾਤ ਦੱਸੀ ਸੀ। ਹੰਸ ਰਾਜ ਹੰਸ ਜਲੰਧਰ ਦੇ ਡੀਏਵੀ ਕਾਲਜ ਵਿੱਚ ਪੜ੍ਹਦੇ ਰਹੇ ਹਨ।

 

 

ਪਰ ਇਸ ਵਰ੍ਹੇ 23 ਅਪ੍ਰੈਲ ਨੂੰ ਦਾਇਰ ਕੀਤੇ ਗਏ ਹਲਫ਼ੀਆ ਬਿਆਨ ਵਿੱਚ ਹੰਸ ਹੁਰਾਂ ਨੇ ਆਪਣੀ ਵੱਧ ਤੋਂ ਵੱਧ ਅਕਾਦਮਿਕ ਯੋਗਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਧਾਲੀਵਾਲ (ਜਲੰਧਰ) ਤੋਂ 10ਵੀਂ ਜਮਾਤ ਪਾਸ ਦੱਸੀ ਹੈ। ਪਟੀਸ਼ਨਰ ਦਾ ਕਹਿਣਾ ਹੈ ਕਿ ਪੰਜਾਬੀ ਦੇ ਉੱਘੇ ਗਾਇਕ ਹੰਸ ਰਾਜ ਹੰਸ ਨੇ ਆਪਣੇ ਇਸ ਹਲਫ਼ੀਆ ਬਿਆਨ ਵਿੱਚ ਡੀਏਵੀ ਕਾਲਜ ਜਲੰਧਰ ਤੋਂ 11ਵੀਂ ਜਮਾਤ ਪਾਸ ਦਾ ਕੋਈ ਜ਼ਿਕਰ ਹੀ ਨਹੀਂ ਕੀਤਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Did Hans Raj Hans submitted false affidavit to ElectionCommission