ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੀ ਬਿਹਾਰ ’ਚ ਲੀਚੀ ਕਾਰਨ ਮਰ ਗਏ 10 ਦਿਨਾਂ ਦੌਰਾਨ 47 ਬੱਚੇ?

ਕੀ ਬਿਹਾਰ ’ਚ ਲੀਚੀ ਕਾਰਨ ਮਰ ਗਏ 10 ਦਿਨਾਂ ਦੌਰਾਨ 47 ਬੱਚੇ?

ਬਿਹਾਰ ਦੇ ਮੁਜ਼ੱਫ਼ਰਪੁਰ ਜ਼ਿਲ੍ਹੇ ਵਿੱਚ ਚਮਕੀ ਬੁਖ਼ਾਰ ਕਾਰਨ 10 ਦਿਨਾਂ ਵਿੱਚ 47 ਬੱਚਿਆਂ ਦੀ ਮੌਤ ਆਪਣੇ ਆਪ ’ਚ ਇੱਕ ਵੱਡਾ ਮਸਲਾ ਹੈ। ਹੁਣ ਕੌਮਾਂਤਰੀ ਮੀਡੀਆ ਨੇ ਵੀ ਇਸ ਪਾਸੇ ਧਿਆਨ ਦਿੱਤਾ ਹੈ।

 

 

ਇੰਗਲੈਂਡ ਤੋਂ ਛਪਦੇ ਅੰਗਰੇਜ਼ੀ ਅਖ਼ਬਾਰ ‘ਡੇਲੀ ਮੇਲ’ ਅਤੇ ‘ਦਿ ਗਾਰਡੀਅਨ’ ਵਿੱਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਇਨ੍ਹਾਂ ਬੱਚਿਆਂ ਦੀ ਮੌਤ ਇੱਕ ਅਜਿਹੇ ਜ਼ਹਿਰੀਲੇ ਪਦਾਰਥ ਕਾਰਨ ਹੋਈ ਹੈ, ਜੋ ਲੀਚੀ ਵਿੱਚ ਪਾਇਆ ਜਾਂਦਾ ਹੈ।

 

 

ਰਿਪੋਰਟ ਮੁਤਾਬਕ ਮਰਨ ਵਾਲੇ ਸਾਰੇ ਬੱਚਿਆਂ ਵਿੱਚ ਐਕਿਯੂਟ ਇੰਸਿਫ਼ਲਾਇਟਿਸ (ਦਿਮਾਗ਼ ਦੀ ਸੋਜ਼ਿਸ਼) ਸਿੰਡ੍ਰੋਮ ਵਰਗੇ ਲੱਛਣ ਪਾਏ ਗਏ ਹਨ। ਇਨ੍ਹਾਂ ਸਾਰੇ ਬੱਚਿਆਂ ਦੇ ਬਲੱਡ ਸੈਂਪਲ ਵਿੱਚ ਸ਼ੂਗਰ ਲੈਵਲ ਵੀ ਔਸਤ ਤੋਂ ਘੱਟ ਪਾਇਆ ਗਿਆ।

 

 

ਮੁਜ਼ੱਫ਼ਰਪੁਰ ਦੇ ਜਿਹੜੇ ਦੋ ਹਸਪਤਾਲਾਂ ਤੋਂ ਬੱਚਿਆਂ ਦੀ ਮੌਤ ਦੀਆਂ ਖ਼ਬਰਾਂ ਆਈਆਂ ਹਨ, ਉਹ ਇਲਾਕੇ ਲੀਚੀ ਦੇ ਬਾਗ਼ਾਂ ਕਾਰਨ ਵੱਧ ਜਾਣੇ ਜਾਂਦੇ ਹਨ। ਇੱਥੇ ਵੱਡੇ ਪੱਧਰ ਉੱਤੇ ਲੀਚੀ ਦਾ ਉਤਪਾਦਨ ਹੁੰਦਾ ਹੈ ਤੇ ਇੱਥੋਂ ਲੀਚੀ ਫਲ਼ ਦੇਸ਼–ਵਿਦੇਸ਼ ਵਿੱਚ ਪਹੁੰਚਾਇਆ ਜਾਂਦਾ ਹੈ।

 

 

ਹੁਣ ਇਹ ਜਾਣਨਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਕੀ ਸੱਚਮੁਚੀ ਲੀਚੀ ਦਾ ਫਲ਼ ਹੀ ਬੱਚਿਆਂ ਦੀ ਜਾਨ ਲੈ ਰਿਹਾ ਹੈ ਤੇ ਇਸ ਫਲ਼ ਵਿੱਚ ਪਾਏ ਜਾਣ ਵਾਲੇ ਜ਼ਹਿਰੀਲੇ ਤੱਤ ਕਾਰਨ ਬੱਚਿਆਂ ਦੀ ਜਾਨ ਅਜਾਈਂ ਜਾ ਰਹੀ ਹੈ।

 

 

ਬਿਹਾਰ ਦੇ ਮੁਜ਼ੱਫ਼ਰਪੁਰ ਤੇ ਇਸ ਦੇ ਗੁਆਂਢੀ ਜ਼ਿਲ੍ਹਿਆਂ ਵਿੱਚ ਇਹ ਮਾਮਲਾ ਕੋਈ ਨਵਾਂ ਨਹੀਂ ਹੈ। ਸਾਲ 1995 ਤੋਂ ਇੱਥੇ ਗਰਮੀਆਂ ਦੇ ਮੌਸਮ ਵਿੱਚ ਅਜਿਹੀਆਂ ਸ਼ਿਕਾਇਤਾਂ ਲਗਾਤਾਰ ਆਉਂਦੀਆਂ ਰਹੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Did the 47 Children die within 10 days in Bihar due to Litchi