ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦੀਦੀ ਨੇ ਸੁਪਰੀਮ ਕੋਰਟ ਦੇ ਹੁਕਮ ਨੂੰ ਦਸਿਆ ‘ਨੈਤਿਕ ਜਿੱਤ’

ਚਿੱਟਫ਼ੰਡ ਘੁਟਾਲਾ ਮਾਮਲੇ ਚ ਕੋਲਕਾਤਾ ਪੁਲਿਸ ਕਮਿਸ਼ਨਰ ਰਾਜੀਵ ਕੁਮਾਰ (Rajeev Kumar) ਦੇ ਮੁੱਦੇ ਨੂੰ ਲੈ ਕੇ ਮਮਤਾ ਬੈਨਰਜੀ ਨੂੰ ਸੁਪਰੀਮ ਕੋਰਟ ਤੋਂ ਲਗੇ ਝਟਕੇ ਤੋਂ ਬਾਅਦ ਆਏ ਫੈਸਲੇ ਨੂੰ ‘ਦੀਦੀ’ ਨੇ ਆਪਣੀ ਨੈਤਿਕ ਜਿੱਤ ਦੱਸੀ ਹੈ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

ਅੱਜ ਸਵੇਰ ਆਏ ਇਸ ਫੈਸਲੇ ਮਗਰੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (Mamata Banerjee) ਨੇ ਮੰਗਲਵਾਰ ਨੂੰ ਕਿਹਾ ਕਿ ਇਹ ਸਾਡੀ ਨੈਤਿਕ ਜਿੱਤ ਹੈ। ਉਨ੍ਹਾਂ ਕਿਹਾ ਕਿ ਨਿਆਪਾਲਿਕਾ ਅਤੇ ਸਾਰਿਆਂ ਸੰਸਥਾਨਾਂ ਦਾ ਅਸੀਂ ਸਤਿਕਾਰ ਕਰਦੇ ਹਾਂ। ਅਸੀਂ ਬਹੁਤ ਧੰਨਵਾਦੀ ਹਾਂ।

 

 

ਮਮਤਾ ਨੇ ਨਾਲ ਹੀ ਕਿਹਾ ਕਿ ਕੇਂਦਰ ਸਰਕਾਰ ਸਾਡੇ ਲੋਕਾਂ ਨੂੰ ਬਹੁਤ ਤੰਗ ਕਰਦੀ ਹੈ। ਮੇਰਾ ਦਿਲ ਬਹੁਤ ਰੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜੀਵ ਕੁਮਾਰ ਨੇ ਕਦੇ ਵੀ ਨਹੀਂ ਕਿਹਾ ਕਿ ਉਹ ਪੁੱਛਗਿੱਛ ਲਈ ਹਾਜ਼ਰ ਨਹੀਂ ਹੋਣਗੇ। ਰਾਜੀਵ ਕੁਮਾਰ ਨੇ ਕਿਹਾ ਹੈ ਕਿ ਜੇਕਰ ਕੋਈ ਸਪੱਸਟੀਕਰਨ ਚਾਹੀਦਾ ਹੈ ਤਾਂ ਫਿਰ ਅਸੀਂ ਕਿਸੇ ਆਪਸੀ ਸਮਝੌਤੇ ਵਾਲੀ ਥਾਂ ਮਿਲ ਸਕਦੇ ਹਾਂ, ਬੈਠ ਸਕਦੇ ਹਾਂ।

 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸੂਬਾ ਸਰਕਾਰ ਦੇ ਕੰਮ ਚ ਦਖਲਅੰਦਾਜੀ ਕਰ ਰਹੀ ਹੈ ਜਿਸ ਕਾਰਨ ਮੇਰਾ ਦਿਲ ਰੋ ਰਿਹਾ ਹੈ। ਧਰਨਾ ਅੱਗੇ ਜਾਰੀ ਰਹੇਗਾ ਜਾਂ ਨਹੀਂ ਅਸੀਂ ਇਸ ਬਾਰੇ ਸਾਰੇ ਹਮਾਇਤੀਆਂ ਨਾਲ ਗੱਲ ਕਰਕੇ ਫਿਰ ਆਪਣੀ ਗੱਲ ਜਨਤਕ ਕਰਾਂਗੇ।

 

HT Punjabi ਦੇ Twitter ਪੇਜ ਨੂੰ ਹੁਣੇ ਹੀ Follow ਕਰੋ ਤੇ ਬਣੇ ਰਹੋ ਤਾਜ਼ੀਆਂ ਖ਼ਬਰਾਂ ਨਾਲ।

https://twitter.com/PunjabiHT

 

ਮਮਤਾ ਬੈਨਰਜੀ ਨੇ ਅਦਾਲਤ ਦੇ ਫੈਸਲੇ ਮਗਰੋਂ ਕਿਹਾ ਕਿ ਕੇਂਦਰ ਸਰਕਾਰ ਸੂਬੇ ਅਤੇ ਕੇਂਦਰ ਚ ਪਾੜ ਪਾ ਰਹੀ ਹੈ ਜਦਕਿ ਮੈਂ ਕਿਸੇ ਵੀ ਏਜੰਸੀ ਖਿਲਾਫ਼ ਨਹੀਂ ਹਾਂ।

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Didi told the Supreme Court order moral victory