ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ 5ਵੇਂ ਦਿਨ ਵਾਧਾ, ਪੈਟਰੋਲ ਜਿਉਂ ਦਾ ਤਿਉਂ

ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ 5ਵੇਂ ਦਿਨ ਵਾਧਾ, ਪੈਟਰੋਲ ਜਿਉਂ ਦਾ ਤਿਉਂ

ਭਾਰਤ ’ਚ ਡੀਜ਼ਲ ਦੀਆਂ ਕੀਮਤਾਂ ’ਚ ਅੱਜ ਪੰਜਵੇਂ ਦਿਨ ਲਗਾਤਾਰ ਵਾਧਾ ਹੋ ਗਿਆ ਹੈ; ਜਦ ਕਿ ਪੈਟਰੋਲ ਦੀਆਂ ਕੀਮਤਾਂ 6ਵੇਂ ਦਿਨ ਲਗਾਤਾਰ ਸਥਿਰ ਹਨ। ਅੱਜ ਸੋਮਵਾਰ ਭਾਵ 23 ਦਸੰਬਰ ਨੂੰ ਤੇਲ ਮਾਰਕਿਟਿੰਗ ਕੰਪਨੀਆਂ ਨੇ ਡੀਜ਼ਲ 22 ਪੈਸੇ ਪ੍ਰਤੀ ਲਿਟਰ ਤੱਕ ਮਹਿੰਗਾ ਕਰ ਦਿੱਤਾ ਹੈ।

 

 

ਸੋਮਵਾਰ ਨੂੰ ਦਿੱਲੀ ਤੇ ਕੋਲਕਾਤਾ ਵਿੱਚ ਡੀਜ਼ਲ ਦੇ ਰੇਟ ਵਿੱਚ 20 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਗਿਆ। ਮੁੰਬਈ ਤੇ ਚੇਨਈ ’ਚ ਡੀਜ਼ਲ ਕ੍ਰਮਵਾਰ 22 ਪੈਸੇ ਪ੍ਰਤੀ ਲਿਟਰ ਤੇ 21 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਲਗਾਤਾਰ ਪੰਜ ਦਿਨਾਂ ਦੇ ਵਾਧੇ ਤੋਂ ਬਾਅਦ ਦਿੱਲੀ ਵਿੱਚ ਡੀਜ਼ਲ 90 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ।

 

 

ਇਹ ਹਨ ਭਾਰਤ ਦੇ ਚਾਰ ਮਹਾਂਨਗਰਾਂ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ਵਿੱਚ ਪੈਟਰੋਲ ਤੇ ਡੀਜ਼ਲ ਦੇ ਰੇਟ:

ਸ਼ਹਿਰ ਪੈਟਰੋਲ (ਰੁਪਏ/ਲਿਟਰ) ਡੀਜ਼ਲ (ਰੁਪਏ/ਲਿਟਰ)
ਦਿੱਲੀ 74.63 66.94
ਮੁੰਬਈ 80.29 70.23
ਕੋਲਕਾਤਾ 77.29 69.35
ਚੇਨਈ 77.58 70.77

 

ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲ–ਡੀਜ਼ਲ ਦੇ ਰੇਟ ਰੋਜ਼ਾਨਾ SMS ਰਾਹੀਂ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ ਦੇ ਖਪਤਕਾਰ RSP <ਡੀਲਰ ਕੋਡ> ਲਿਖ ਕੇ 92249 92249 ਨੰਬਰ ਉੱਤੇ ਅਤੇ ਐੱਚਪੀਸੀਐੱਲ (HPCL) ਦੇ ਖਪਤਕਾਰ HPPRICE <ਡੀਲਰ ਕੋਡ> ਲਿਖ ਕੇ 92222 01122 ਨੰਬਰ ਉੱਤੇ ਭੇਜ ਸਕਦੇ ਹਨ। ਬੀਪੀਸੀਐੱਲ (BPCL) ਖਪਤਕਾਰ RSP <ਡੀਲਰ ਕੋਡ> ਲਿਖ ਕੇ 92231 12222 ਨੰਬਰ ਉੱਤੇ ਭੇਜ ਸਕਦੇ ਹਨ।

 

 

ਤੇਲ ਮਾਰਕਿਟਿੰਗ ਕੰਪਨੀਆਂ ਕੀਮਤਾਂ ਦੀ ਸਮੀਖਿਆ ਤੋਂ ਬਾਅਦ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੇ ਰੇਟ ਤੈਅ ਕਰਦੀਆਂ ਹਨ। ਇੰਡੀਅਨ ਆਇਲ, ਭਾਰਤ ਪੈਟਰੋਲੀਅਮ ਤੇ ਹਿੰਦੁਸਤਾਨ ਪੈਟਰੋਲੀਅਮ ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਦਰਾਂ ਵਿੱਚ ਸੋਧ ਜਾਰੀ ਕਰਦੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diesel goes dearer 5th consecutive day Petrol as it is