ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੀਜ਼ਲ ਹੋਇਆ ਸਸਤਾ, ਪੈਟਰੋਲ ਜਿਉਂ ਦਾ ਤਿਉਂ

ਡੀਜ਼ਲ ਹੋਇਆ ਸਸਤਾ, ਪੈਟਰੋਲ ਜਿਉਂ ਦਾ ਤਿਉਂ

ਡੀਜ਼ਲ ਦੀ ਕੀਮਤ ਵਿੱਚ ਲਗਾਤਾਰ ਦੂਜੇ ਦਿਨ ਭਾਵ ਅੱਜ ਸ਼ੁੱਕਰਵਾਰ ਨੂੰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਪੈਟਰੋਲ ਦੀ ਕੀਮਤ ਅੱਜ ਸਥਿਰ ਰਹੀ ਹੈ। ਤੇਲ ਦੀ ਮਾਰਕਿਟਿੰਗ ਕਰਨ ਵਾਲੀਆਂ ਕੰਪਨੀਆਂ ਨੇ ਡੀਜ਼ਲ ਦੀ ਕੀਮਤ ਵਿੱਚ 6 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਹੈ; ਜਦ ਕਿ ਪੈਟਰੋਲ ਦੀ ਕੀਮਤ ਕੱਲ੍ਹ ਜਿੰਨੀ ਹੀ ਹੈ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਸ਼ੁੱਕਰਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਕ੍ਰਮਵਾਰ 71.96 ਰੁਪਏ, 77.62 ਰੁਪਏ, 74.60 ਰੁਪਏ ਤੇ 74.75 ਰੁਪਏ ਪ੍ਰਤੀ ਲਿਟਰ ਮਿਲ ਰਿਹਾ ਹੈ।

 

 

ਇਨ੍ਹਾਂ ਹੀ ਚਾਰ ਮਹਾਂਨਗਰਾਂ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਅੱਜ ਡੀਜ਼ਲ ਦੀ ਕੀਮਤ 64.60 ਰੁਪਏ, 67.69 ਰੁਪਏ, 66.92 ਰੁਪਏ ਅਤੇ 68.21 ਰੁਪਏ ਪ੍ਰਤੀ ਲਿਟਰ ਹੈ।

 

 

ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤਬਦੀਲੀ ਹੁੰਦੀ ਹੈ ਸਵੇਰੇ ਛੇ ਵਜੇ ਤੋਂ ਨਵੀਂਆਂ ਦਰਾਂ ਲਾਗੂ ਹੋ ਜਾਂਦੀਆਂ ਹਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ

 

 

ਵਿਦੇਸ਼ੀ ਮੁਦਰਾ ਦਰਾਂ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਕੀ ਹੈਇਸ ਆਧਾਰਤੇ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤਬਦੀਲੀ ਹੁੰਦੀ ਹੈ ਇਨਾਂ ਦੀ ਮਿਆਰਾਂ ਦੇ ਆਧਾਰ ਉੱਤੇ ਪੈਟਰੋਲ ਰੇਟ ਤੇ ਡੀਜ਼ਲ ਰੇਟ ਰੋਜ਼ਾਨਾ ਤੈਅ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ

 

 

ਪ੍ਰਚੂਨ ਵਿਕਣ ਵਾਲੇ ਪੈਟਰੋਲ ਤੇ ਡੀਜ਼ਲ ਲਈ ਜਿੰਨੀ ਰਕਮ ਦਾ ਭੁਗਤਾਨ ਤੁਸੀਂ ਕਰਦੇ ਹੋ, ਉਸ ਵਿੱਚੋਂ 55.5 ਫ਼ੀ ਸਦੀ ਪੈਟਰੋਲ ਲਈ ਤੇ 47.3 ਫ਼ੀ ਸਦੀ ਡੀਜ਼ਲ ਲਈ ਤੁਸੀਂ ਟੈਕਸ ਅਦਾ ਕਰ ਰਹੇ ਹੁੰਦੇ ਹੋ

 

 

ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲਡੀਜ਼ਲ ਦੇ ਰੇਟ ਰੋਜ਼ਾਨਾ SMS ਰਾਹੀਂ ਵੀ ਚੈੱਕ ਕਰ ਸਕਦੇ ਹੋ ਇੰਡੀਅਨ ਆਇਲ ਦੇ ਖਪਤਕਾਰ RSP <ਡੀਲਰ ਕੋਡ> ਲਿਖ ਕੇ 92249 92249 ਨੰਬਰ ਉੱਤੇ ਅਤੇ ਐੱਚਪੀਸੀਐੱਲ (HPCL) ਦੇ ਖਪਤਕਾਰ HPPRICE <ਡੀਲਰ ਕੋਡ> ਲਿਖ ਕੇ 92222 01122 ਨੰਬਰ ਉੱਤੇ ਭੇਜ ਸਕਦੇ ਹਨ ਬੀਪੀਸੀਐੱਲ (BPCL) ਖਪਤਕਾਰ RSP <ਡੀਲਰ ਕੋਡ> ਲਿਖ ਕੇ 92231 12222 ਨੰਬਰ ਉੱਤੇ ਭੇਜ ਸਕਦੇ ਹਨ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diesel gone cheaper Petrol as it is