ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡੀਜ਼ਲ ਹੋਇਆ ਹੋਰ ਸਸਤਾ, ਪੈਟਰੋਲ ਜਿਉਂ ਦਾ ਤਿਉਂ

ਡੀਜ਼ਲ ਹੋਇਆ ਹੋਰ ਸਸਤਾ, ਪੈਟਰੋਲ ਜਿਉਂ ਦਾ ਤਿਉਂ

ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਦੂਜੇ ਦਿਨ ਵੀ ਅੱਜ ਗਿਰਾਵਟ ਦਰਜ ਕੀਤੀ ਗਈ। ਪੈਟਰੋਲ ਦੀ ਕੀਮਤ ਲਗਾਤਾਰ ਦੂਜੇ ਦਿਨ ਸਥਿਰ ਵੇਖਣ ਨੂੰ ਮਿਲੀ। ਤੇਲ ਮਾਰਕਿਟਿੰਗ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਡੀਜ਼ਲ ਦੀ ਕੀਮਤ ਵਿੱਚ 6 ਪੈਸੇ ਪ੍ਰਤੀ ਲਿਟਰ ਤੱਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ।

 

 

ਸ਼ੁੱਕਰਵਾਰ ਨੂੰ ਦਿੱਲੀ, ਕੋਲਕਾਤਾ ਤੇ ਚੇਨਈ ’ਚ ਡੀਜ਼ਲ ਦੀ ਕੀਮਤ ਵਿੱਚ 5 ਪੈਸੇ ਪ੍ਰਤੀ ਲਿਟਰ ਤੇ ਮੁੰਬਈ ’ਚ 6 ਪੈਸੇ ਪ੍ਰਤੀ ਲਿਟਰ ਦੀ ਕਟੌਤੀ ਕੀਤੀ ਗਈ।

 

 

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਸ਼ੁੱਕਰਵਾਰ ਨੂੰ ਦਿੱਲੀ, ਮੁੰਬਈ, ਕੋਲਕਾਤਾ ਤੇ ਚੇਨਈ ’ਚ ਪੈਟਰੋਲ ਕ੍ਰਮਵਾਰ 71.94 ਰੁਪਏ, 77.60 ਰੁਪਏ, 74.59 ਰੁਪਏ ਤੇ 74.73 ਰੁਪਏ ਪ੍ਰਤੀ ਲਿਟਰ ਦੀ ਕੀਮਤ ਉੱਤੇ ਗਾਹਕਾਂ ਨੂੰ ਮਿਲ ਰਿਹਾ ਹੈ। ਇਨ੍ਹਾਂ ਹੀ ਚਾਰ ਮਹਾਂਨਗਰਾਂ ’ਚ ਡੀਜ਼ਲ ਕ੍ਰਮਵਾਰ 64.77 ਰੁਪਏ, 67.87 ਰੁਪਏ, 67.09 ਰੁਪਏ ਤੇ 68.40 ਰੁਪਏ ਪ੍ਰਤੀ ਲਿਟਰ ਦੀ ਕੀਮਤ ਉੱਤੇ ਮਿਲ ਰਿਹਾ ਹੈ।

 

 

ਰੋਜ਼ਾਨਾ ਸਵੇਰੇ 6 ਵਜੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤਬਦੀਲੀ ਹੁੰਦੀ ਹੈ ਸਵੇਰੇ ਛੇ ਵਜੇ ਤੋਂ ਨਵੀਂਆਂ ਦਰਾਂ ਲਾਗੂ ਹੋ ਜਾਂਦੀਆਂ ਹਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਐਕਸਾਈਜ਼ ਡਿਊਟੀ, ਡੀਲਰ ਕਮਿਸ਼ਨ ਤੇ ਹੋਰ ਚੀਜ਼ਾਂ ਜੋੜਨ ਤੋਂ ਬਾਅਦ ਇਸ ਦੀ ਕੀਮਤ ਲਗਭਗ ਦੁੱਗਣੀ ਹੋ ਜਾਂਦੀ ਹੈ

 

 

ਵਿਦੇਸ਼ੀ ਮੁਦਰਾ ਦਰਾਂ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ ਕੀ ਹੈਇਸ ਆਧਾਰਤੇ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤਬਦੀਲੀ ਹੁੰਦੀ ਹੈ। ਇਨਾਂ ਦੀ ਮਿਆਰਾਂ ਦੇ ਆਧਾਰ ਉੱਤੇ ਪੈਟਰੋਲ ਰੇਟ ਤੇ ਡੀਜ਼ਲ ਰੇਟ ਰੋਜ਼ਾਨਾ ਤੈਅ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ

 

 

ਪ੍ਰਚੂਨ ਵਿਕਣ ਵਾਲੇ ਪੈਟਰੋਲ ਤੇ ਡੀਜ਼ਲ ਲਈ ਜਿੰਨੀ ਰਕਮ ਦਾ ਭੁਗਤਾਨ ਤੁਸੀਂ ਕਰਦੇ ਹੋ, ਉਸ ਵਿੱਚੋਂ 55.5 ਫ਼ੀ ਸਦੀ ਪੈਟਰੋਲ ਲਈ ਤੇ 47.3 ਫ਼ੀ ਸਦੀ ਡੀਜ਼ਲ ਲਈ ਤੁਸੀਂ ਟੈਕਸ ਅਦਾ ਕਰ ਰਹੇ ਹੁੰਦੇ ਹੋ

 

ਤੁਸੀਂ ਆਪਣੇ ਸ਼ਹਿਰ ਦੇ ਪੈਟਰੋਲਡੀਜ਼ਲ ਦੇ ਰੇਟ ਰੋਜ਼ਾਨਾ SMS ਰਾਹੀਂ ਵੀ ਚੈੱਕ ਕਰ ਸਕਦੇ ਹੋ। ਇੰਡੀਅਨ ਆਇਲ ਦੇ ਖਪਤਕਾਰ RSP <ਡੀਲਰ ਕੋਡ> ਲਿਖ ਕੇ 92249 92249 ਨੰਬਰ ਉੱਤੇ ਅਤੇ ਐੱਚਪੀਸੀਐੱਲ (HPCL) ਦੇ ਖਪਤਕਾਰ HPPRICE <ਡੀਲਰ ਕੋਡ> ਲਿਖ ਕੇ 92222 01122 ਨੰਬਰ ਉੱਤੇ ਭੇਜ ਸਕਦੇ ਹਨ। ਬੀਪੀਸੀਐੱਲ (BPCL) ਖਪਤਕਾਰ RSP <ਡੀਲਰ ਕੋਡ> ਲਿਖ ਕੇ 92231 12222 ਨੰਬਰ ਉੱਤੇ ਭੇਜ ਸਕਦੇ ਹਨ

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diesel now cheaper again Petrol as it is