ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

9 ਦਿਨ ਸਥਿਰ ਰਹਿਣ ਪਿੱਛੋਂ ਮਹਿੰਗਾ ਹੋਇਆ ਡੀਜ਼ਲ, ਪੈਟਰੋਲ ਦੋ ਦਿਨਾਂ ਤੋਂ ਟਿਕਿਆ

9 ਦਿਨ ਸਥਿਰ ਰਹਿਣ ਪਿੱਛੋਂ ਮਹਿੰਗਾ ਹੋਇਆ ਡੀਜ਼ਲ, ਪੈਟਰੋਲ ਦੋ ਦਿਨਾਂ ਤੋਂ ਟਿਕਿਆ

9 ਦਿਨਾਂ ਦੀ ਸਥਿਰਤਾ ਤੋਂ ਬਾਅਦ ਅੱਜ ਵੀਰਵਾਰ ਨੂੰ ਡੀਜ਼ਲ ਦੀ ਕੀਮਤ ਵਿੱਚ ਵਾਧਾ ਹੋਇਆ ਦੇਸ਼ ਦੀ ਰਾਜਧਾਨੀ ਦਿੱਲੀ ਤੇ ਕੋਲਕਾਤਾ ਵਿੱਚ ਡੀਜ਼ਲ ਅੱਜ 15 ਪੈਸੇ ਅਤੇ ਮੁੰਬਈ ਤੇ ਚੇਨਈ ’ਚ 16 ਪੈਸੇ ਪ੍ਰਤੀ ਲਿਟਰ ਮਹਿੰਗਾ ਹੋ ਗਿਆ ਹੈ। ਇਸ ਵਾਧੇ ਤੋਂ ਬਾਅਦ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ਵਿੱਚ ਡੀਜ਼ਲ ਦੀ ਕੀਮਤ ਕ੍ਰਮਵਾਰ 66.19 ਰੁਪਏ, 68.60 ਰੁਪਏ, 69.43 ਰੁਪਏ ਤੇ 69.97 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

 

 

ਪੈਟਰੋਲ ਦੀ ਕੀਮਤ ਵਿੱਚ ਲਗਾਤਾਰ ਦੂਜੇ ਦਿਨ ਸਥਿਰਤਾ ਬਣੀ ਰਹੀ। ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਦਿੱਲੀ, ਕੋਲਕਾਤਾ, ਮੁੰਬਈ ਤੇ ਚੇਨਈ ’ਚ ਪੈਟਰੋਲ ਦੀ ਕੀਮਤ ਕੱਲ੍ਹ ਜਿੰਨੀ ਭਾਵ ਕ੍ਰਮਵਾਰ 74.63 ਰੁਪਏ, 77.29 ਰੁਪਏ 80.29 ਰੁਪਏ ਅਤੇ 77.58 ਰੁਪਏ ਪ੍ਰਤੀ ਲਿਟਰ ਹੈ।

 

 

ਇਸ ਤੋਂ ਪਹਿਲਾਂ ਲਗਾਤਾਰ ਛੇ ਦਿਨਾਂ ਤੱਕ ਪੈਟਰੋਲ ਦੀ ਕੀਮਤ ਘਟਣ ਨਾਲ ਖਪਤਕਾਰਾਂ ਨੂੰ ਕੁਝ ਰਾਹਤ ਮਿਲੀ ਸੀ। ਇਨ੍ਹਾਂ ਛੇ ਦਿਨਾਂ ਦੌਰਾਨ ਦੇਸ਼ ਦੀ ਰਜਧਾਨੀ ਦਿੱਲੀ ’ਚ ਪੈਟਰੋਲ 37 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ ਸੀ। ਆਖ਼ਰੀ ਵਾਰ ਮੰਗਲਵਾਰ ਨੂੰ ਤੇਲ ਕੰਪਨੀਆਂ ਨੇ ਪੈਟਰੋਲ ਦੀ ਕੀਮਤ ਵਿੱਚ 6 ਤੋਂ 7 ਪੈਸੇ ਦੀ ਕਟੋਤੀ ਕੀਤੀ ਸੀ।

 

 

ਬੀਤੀ 9 ਦਸੰਬਰ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ’ਚ ਪੈਟਰੋਲ 75 ਰੁਪਏ ਪ੍ਰਤੀ ਲਿਟਰ ਹੋ ਗਿਆ ਸੀ। ਇਹ ਪਿਛਲੇ ਇੱਕ ਸਾਲ ਦਾ ਸਿਖ਼ਰ ਸੀ। ਇਸ ਤੋਂ ਪਹਿਲਾਂ 24 ਨਵੰਬਰ, 2018 ਨੂੰ ਦਿੱਲੀ ਵਿੱਚ ਪੈਟਰੋਲ ਦੀ ਕੀਮਤ 75.25 ਰੁਪਏ ਪ੍ਰਤੀ ਲਿਟਰ ਸੀ। ਜੇ ਕੱਚੇ ਤੇਲ ਦੀ ਗੱਲ ਕਰੀਏ, ਤਾਂ ਮਜ਼ਬੂਤੀ ਦੌਰਾਨ ਲੰਘੇ ਮੰਗਲਵਾਰ ਨੂੰ ਵਾਅਦਾ ਕਾਰੋਬਾਰ ਵਿੱਚ ਇੱਕ ਰੁਪਿਆ ਵਧ ਕੇ 4,273 ਰੁਪਏ ਪ੍ਰਤੀ ਬੈਰਲ ਉੱਤੇ ਰਿਹਾ।

 

 

ਮਲਟੀ ਕਮੌਡਿਟੀ ਐਕਸਚੇਂਜ ਵਿੱਚ ਦਸੰਬਰ ਮਹੀਨੇ ਦੌਰਾਨ ਡਿਲੀਵਰੀ ਵਾਲਾ ਕੱਚਾ ਤੇਲ ਇੱਕ ਰੁਪਿਆ ਭਾਵ 0.02 ਫ਼ੀ ਸਦੀ ਵਧ ਕੇ 4,273 ਰੁਪਏ ਪ੍ਰਤੀ ਬੈਰਲ ਤੱਕ ਪੁੱਜ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diesel now dearer after 9 days stability Petrol stable since yesterday