ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਹਤ : ਸਸਤਾ ਹੋ ਸਕਦਾ ਪੈਟਰੋਲ ਤੇ ਡੀਜ਼ਲ, ਇਹ ਹੈ ਕਾਰਨ

ਪੈਟਰੋਲ ਤੇ ਡੀਜ਼ਲ

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਆਮ ਲੋਕ ਪ੍ਰੇਸ਼ਾਨ ਹਨ। ਪ੍ਰੰਤੂ, ਆਉਣ ਵਾਲੇ ਦਿਨਾਂ ਵਿਚ ਰਾਹਤ ਮਿਲ ਸਕਦੀ ਹੈ। ਕੌਮਾਂਤਰੀ ਬਾਜ਼ਾਰ ਵਿਚ ਤੇਲ ਦੀਆਂ ਕੀਮਤਾਂ `ਚ ਕਮੀ ਆਉਣ ਨਾਲ ਹੁਣ ਪੈਟਰੋਲ ਅਤੇ ਡੀਜਲ ਦੇ ਭਾਅ ਹੇਠਾਂ ਆ ਸਕਦੇ ਹਨ।


ਪਿਛਲੇ ਚਾਰ ਦਿਨਾਂ ਵਿਚ ਪੈਟਰੋਲ ਅੰਤਰਰਾਸ਼ਟਰੀ ਬਾਜ਼ਾਰ ਵਿਚ 83.87 ਡਾਲਰ ਪ੍ਰਤੀ ਬੈਰਲ ਤੋਂ 79.31 ਪ੍ਰਤੀ ਬੈਰਲ `ਤੇ ਆ ਗਿਆ ਹੈ। ਜਦੋਂਕਿ, ਡੀਜ਼ਲ 87.73 ਡਾਲਰ ਪ੍ਰਤੀ ਬੈਰਲ ਤੋਂ 82.72 ਪ੍ਰਤੀ ਬੈਰਲ `ਤੇ ਆ ਗਿਆ ਹੈ।


ਇਸਦਾ ਅਸਰ ਸੋਮਵਾਰ ਨੂੰ ਉਸ ਸਮੇਂ ਵੇਖਿਆ ਗਿਆ ਜਦੋਂ ਨਵੀਂ ਦਿੱਲੀ ਵਿਚ ਪੈਟਰੋਲ ਦੀਆਂ ਕੀਮਤਾਂ 14 ਪੈਸੇ ਡਿੱਗਕੇ 68.47 ਰੁਪਏ ਪ੍ਰਤੀ ਲੀਟਰ ਆ ਗਿਆ। ਜਦੋਂ ਕਿ ਡੀਜ਼ਲ 11 ਪੈਸੇ ਘੱਟਕੇ 76.84 ਰੁਪਏ ਪ੍ਰਤੀ ਲੀਟਰ ਹੋ ਗਿਆ। 5 ਜੁਲਾਈ 2018 ਤੋਂ ਦੋ ਦਿਨਾਂ ਨੂੰ ਛੱਡਕੇ ਰੋਜ਼ਾਨਾ ਕੀਮਤਾਂ ਵਿਚ ਵਾਧਾ ਹੁੰਦਾ ਆ ਰਿਹਾ ਹੈ। ਪੈਟਰੋਲੀਅਮ ਮੰਤਰਾਲਾ ਅਤੇ ਕੁਦਰਤੀ ਗੈਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ਵਿਚ ਗਿਰਾਵਟ ਆਵੇਗੀ ਕਿਉਂਕਿ ਉਮੀਦ ਹੈ ਕਿ ਅੰਤਰਰਾਸ਼ਟਰੀ ਬਾਜ਼ਾਰ `ਚ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਵੇਗੀ।


ਤੇਲ ਕੰਪਨੀਆਂ ਪਿਛਲੇ 15 ਦਿਨਾਂ ਦੇ ਅੰਤਰਰਾਸ਼ਟਰੀ ਉਤਪਾਦ ਦੀਆਂ ਕੀਮਤਾਂ ਦੇ ਆਧਾਰ `ਤੇ ਰੋਜ਼ਾਨਾ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਤੈਅ ਕਰਦੀਆਂ ਹਨ। ਕੌਮਾਂਤਰੀ ਬਾਜ਼ਾਰ ਵਿਚ ਇਕ ਡਾਲਰ ਪ੍ਰਤੀ ਬੈਰਲ ਘੱਟਣ ਨਾਲ ਘਰੇਲੂ ਬਾਜ਼ਾਰ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ 50 ਪੈਸੇ ਪ੍ਰਤੀ ਲੀਟਰ ਗਿਰਾਵਟ ਆਉਂਦਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Diesel petrol may get cheaper soon as global prices decline