ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

2019 ਦੀਆਂ ਚੋਣਾਂ ਤੋਂ ਪਹਿਲਾਂ ਐੱਨਡੀਏ `ਚ ਉੱਭਰੇ ‘ਮੱਤਭੇਦ`

2019 ਦੀਆਂ ਚੋਣਾਂ ਤੋਂ ਪਹਿਲਾਂ ਐੱਨਡੀਏ `ਚ ਉੱਭਰੇ ‘ਮੱਤਭੇਦ`

ਅਗਲੇ ਵਰ੍ਹੇ 2019 ਦੌਰਾਨ ਦੇਸ਼ `ਚ ਹੋਣ ਵਾਲੀਆ ਆਮ ਸੰਸਦੀ ਚੋਣਾਂ ਤੋਂ ਪਹਿਲਾਂ ਕੇਂਦਰ `ਚ ਸੱਤਾਧਾਰੀ ਐੱਨਡੀਏ (ਕੌਮੀ ਜਮਹੂਰੀ ਗੱਠਜੋੜ) `ਚ ਮਤਭੇਦ ਉੱਭਰਦੇ ਵਿਖਾਈ ਦੇ ਰਹੇ ਹਨ। ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਮੁਖੀ ਉਪੇਂਦਰ ਕੁਸ਼ਵਾਹਾ ਨੇ ਅੱਜ ਸ਼ੁਰੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਗੱਠਜੋੜ ਪਹਿਲਾਂ ਤੋਂ ਸਿਰਫ਼ ਭਾਜਪਾ ਤੇ ਲੋਕ ਜਨਸ਼ਕਤੀ ਪਾਰਅੀ ਨਾਲ ਹੈ ਤੇ ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਅਗਵਾਈ ਹੇਠਲੇ ਜਨਤਾ ਦਲ (ਯੂ) ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਹੀਂ ਹੈ।


ਕੇਂਦਰੀ ਮਨੁੱਖੀ ਸਰੋਤ ਵਿਕਾਸ ਰਾਜ ਮੰਤਰੀ ਉਪੇਂਦਰ ਕੁਸ਼ਵਾਹਾ ਨੇ ਪਟਨਾ `ਚ ਪਾਰਟੀ ਦੇ ਸੂਬਾਈ ਦਫ਼ਤਰ `ਚ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਜੇਡੀ (ਯੂ) ਨਾਲ ਕੋਈ ਗੱਠਜੋੜ ਨਹੀਂ ਹੈ। ਜੇਡੀ (ਯੂ) ਵਾਂਗ ਉਨ੍ਹਾਂ ਦੀ ਪਾਰਟੀ ‘ਆਇਆ ਰਾਮ, ਗਿਆ ਰਾਮ` ਨਹੀਂ। ਉਨ੍ਹਾਂ ਕਿਹਾ ਕਿ ਰਾਸ਼ਟਰੀ ਲੋਕ ਸਮਤਾ ਪਾਰਟੀ ਦਾ ਗੱਠਜੋੜ ਪਹਿਲਾਂ ਤੋਂ ਸਿਰਫ਼ ਭਾਜਪਾ ਤੇ ਐੱਲਜੇਪੀ ਨਾਲ ਹੀ ਹੈ।


ਸ੍ਰੀ ਕੁਸ਼ਵਾਹਾ ਨੇ ਕਿਹਾ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਉਨ੍ਹਾਂ ਕਿਹਾ ਸੀ ਕਿ ਨਰਿੰਦਰ ਮੋਦੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ, ਜਦ ਕਿ ਮੁੱਖ ਮੰਤਰੀ ਨਿਤਿਸ਼ ਕੁਮਾਰ ਤਦ ਸ੍ਰੀ ਮੋਦੀ ਦਾ ਖੁੱਲ੍ਹ ਕੇ ਵਿਰੋਧ ਕਰ ਰਹੇ ਸਨ। ਜਿਸ ਨਾਲ ਗੱਠਜੋੜ ਕੀਤਾ ਹੈ, ਉਨ੍ਹਾਂ ਨਾਲ ਗੱਠਜੋੜ ਦਾ ਧਰਮ ਨਿਭਾਉਣ ਦੀ ਜਿ਼ੰਮੇਵਾਰੀ ਵੀ ਬਣਦੀ ਹੈ। ਉਨ੍ਹਾਂ ਕਿਹਾ ਕਿ ਜੇਡੀ (ਯੂ) ਨਾਲ ਰਾਸ਼ਟਰੀ ਲੋਕ ਸਮਤਾ ਪਾਰਟੀ ਦੇ ਗੱਠਜੋੜ ਦੀ ਪਹਿਲ ਭਾਜਪਾ ਨੂੰ ਕਰਨੀ ਪਵੇਗੀ। ਸਾਲ 2014 ਦੌਰਾਨ ਜਦੋਂ ਗੱਠਜੋੜ ਹੋਇਆ ਸੀ, ਤਦ ਸਿਰਫ਼ ਤਿੰਨ ਪਾਰਟੀਆਂ ਭਾਰਤੀ ਜਨਤਾ ਪਾਰਟੀ, ਐੱਲਜੇਪੀ ਤੇ ਰਾਸ਼ਟਰੀ ਲੋਕ ਸਮਤਾ ਪਾਰਟੀ ਹੀ ਸਨ।


ਸ੍ਰੀ ਕੁਸ਼ਵਾਹਾ ਨੇ ਕਿਹਾ ਕਿ ਐੱਨਡੀਏ ਦੇ ਨਵੇਂ ਸਹਿਯੋਗੀ ਜੇਡੀ (ਯੂ) ਦੇ ਆਉਣ ਨਾਲ ਅੱਜ ਨੁਕਸਾਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਇਸ ਤੋਂ ਜੋ ਵੀ ਫ਼ਾਇਦਾ ਹੋਇਆ, ਉਸ ਦਾ ਕੋਈ ਵੀ ਫ਼ਾਇਦਾ ਉਨ੍ਹਾਂ ਦੀ ਰਾਸ਼ਟਰੀ ਲੋਕ ਸਮਤਾ ਪਾਰਟੀ ਨੂੰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਾਸੀ ਚੌਲ਼ ਨਹੀਂ ਖਾਵੇਗੀ ਕਿਉਂਕਿ ਜੇ ਉਨ੍ਹਾਂ ਦੀ ਪਾਰਟੀ ਬਿਹਾਰ ਸਰਕਾਰ `ਚ ਸ਼ਾਮਲ ਹੋਵੇਗੀ, ਤਾਂ ਇਹ ਬਾਸੀ ਚੌਲ਼ ਖਾਣ ਵਾਲੀ ਗੱਲ ਹੀ ਹੋਵੇਗੀ।


ਇਸ ਤੋਂ ਇਲਾਵਾ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਸ੍ਰੀ ਕੁਸ਼ਵਾਹਾ ਲਈ ਅਪਮਾਨਜਨਕ ਸ਼ਬਦ ‘ਨੀਚ` ਵਰਤਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Differences emerge in NDA before 2019 polls